ਲੁਧਿਆਣਾ : ਦੋਰਾਹਾ ਲਾਗੇ ਗੈਂਗਸਟਰਾਂ ਦਾ ਐਨਕਾਊਂਟਰ, ਮਾਰੇ ਗਏ ਦੋ ਬਦਮਾਸ਼
ਲੁਧਿਆਣਾ : ਪੰਜਾਬ ਵਿਚ ਗੈਂਗਸਟਰਾਂ ਨੇ ਅੱਤ ਚੁੱਕੀ ਹੋਈ ਹੈ, ਹਾਲੇ ਬੀਤੇ ਦਿਨ ਮੋਹਾਲੀ ਵਿਚ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਸਨ। ਉਸ ਤੋ ਪਹਿਲਾਂ ਜ਼ੀਰਕਪੁਰ ਅਤੇ ਤਰਨ ਤਾਰਨ ਵਿਖੇ ਵੀ ਗੋਲੀ ਚੱਲੀ ਸੀ। ਹੁਣ ਤਾਜ਼ਾ ਖ਼ਬਰ ਇਹ ਆਈ ਹੈ ਕਿ ਲੁਧਿਆਣਾ ਨੇੜੇ ਦੋਰਾਹਾ ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲੀਆਂ ਜਿਸ ਵਿਚ ਦੋ ਗੈਂਗਸਟਰ ਮਾਰੇ ਗਏ। […]
By : Editor (BS)
ਲੁਧਿਆਣਾ : ਪੰਜਾਬ ਵਿਚ ਗੈਂਗਸਟਰਾਂ ਨੇ ਅੱਤ ਚੁੱਕੀ ਹੋਈ ਹੈ, ਹਾਲੇ ਬੀਤੇ ਦਿਨ ਮੋਹਾਲੀ ਵਿਚ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਸਨ। ਉਸ ਤੋ ਪਹਿਲਾਂ ਜ਼ੀਰਕਪੁਰ ਅਤੇ ਤਰਨ ਤਾਰਨ ਵਿਖੇ ਵੀ ਗੋਲੀ ਚੱਲੀ ਸੀ। ਹੁਣ ਤਾਜ਼ਾ ਖ਼ਬਰ ਇਹ ਆਈ ਹੈ ਕਿ ਲੁਧਿਆਣਾ ਨੇੜੇ ਦੋਰਾਹਾ ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲੀਆਂ ਜਿਸ ਵਿਚ ਦੋ ਗੈਂਗਸਟਰ ਮਾਰੇ ਗਏ। ਇਨ੍ਹਾਂ ਬਦਮਾਸ਼ਾਂ ਨੇ ਇਕ ਵਪਾਰੀ ਦੇ ਪੈਰ ਵਿਚ ਗੋਲੀ ਮਾਰੀ ਸੀ ਜਿਸ ਮਗਰੋਂ ਪੁਲਿਸ ਇਨ੍ਹਾਂ ਦੀ ਭਾਲ ਵਿਚ ਸੀ। ਇਸ ਤੋਂ ਪਹਿਲਾਂ ਇਨ੍ਹਾਂ ਬਦਮਾਸ਼ਾਂ ਨੇ ਹੀ ਇਸ ਵਪਾਰੀ ਤੋਂ ਫਿਰੌਤੀ ਮੰਗੀ ਸੀ।
ਖ਼ਬਰ ਇਹ ਵੀ ਮਿਲੀ ਹੈ ਕਿ ਇਸ ਐਨਕਾਊਂਟਰ ਵਿਚ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ। ਮਾਰੇ ਗਏ ਬਦਮਾਸ਼ਾਂ ਦੀ ਪਛਾਣ ਸੰਜੀਵ ਕੁਮਾਰ ਉਰਫ਼ ਸੰਜੂ ਅਤੇ ਸ਼ੁਭਮ ਗੋਪੀ ਵਜੋਂ ਹੋਈ ਹੈ। ਇਨ੍ਹਾਂ ਬਦਮਾਸ਼ਾਂ ਨੇ ਹੀ ਪਹਿਲਾਂ ਵਪਾਰੀ ਸੰਭਵ ਜੈਨ ਨੂੰ ਉਸੇ ਦੀ ਕਾਰ ਵਿਚ ਅਗਵਾ ਕੀਤਾ ਸੀ ਅਤੇ ਫਿਰ ਪੈਰ ਵਿਚ ਗੋਲੀ ਮਾਰ ਕੇ ਫ਼ਰਾਰ ਹੋ ਗਏ ਸਨ।