Begin typing your search above and press return to search.

ਆਟਾ ਚੱਕੀ 'ਚ ਕਰੰਟ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਜੈਪੁਰ : ਰਾਜਸਥਾਨ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਬਾੜਮੇਰ ਜ਼ਿਲੇ ਦੇ ਸ਼ਿਵ ਥਾਣਾ ਖੇਤਰ 'ਚ ਸ਼ੁੱਕਰਵਾਰ ਰਾਤ ਘਰ ਦੀ ਆਟਾ ਚੱਕੀ 'ਚੋਂ ਬਿਜਲੀ ਦਾ ਕਰੰਟ ਲੱਗਣ ਨਾਲ ਪਰਿਵਾਰ ਦੇ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਰਾਮਸਰ ਸਰਕਲ ਅਧਿਕਾਰੀ ਅਨਿਲ ਸਰਨ ਨੇ ਦੱਸਿਆ ਕਿ ਅਰਜਨ ਸਿੰਘ ਦੇ ਘਰ ਉਸ ਦੀ ਪਤਨੀ […]

ਆਟਾ ਚੱਕੀ ਚ ਕਰੰਟ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ
X

Editor (BS)By : Editor (BS)

  |  2 Sept 2023 5:45 AM IST

  • whatsapp
  • Telegram

ਜੈਪੁਰ : ਰਾਜਸਥਾਨ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਬਾੜਮੇਰ ਜ਼ਿਲੇ ਦੇ ਸ਼ਿਵ ਥਾਣਾ ਖੇਤਰ 'ਚ ਸ਼ੁੱਕਰਵਾਰ ਰਾਤ ਘਰ ਦੀ ਆਟਾ ਚੱਕੀ 'ਚੋਂ ਬਿਜਲੀ ਦਾ ਕਰੰਟ ਲੱਗਣ ਨਾਲ ਪਰਿਵਾਰ ਦੇ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਰਾਮਸਰ ਸਰਕਲ ਅਧਿਕਾਰੀ ਅਨਿਲ ਸਰਨ ਨੇ ਦੱਸਿਆ ਕਿ ਅਰਜਨ ਸਿੰਘ ਦੇ ਘਰ ਉਸ ਦੀ ਪਤਨੀ ਚੇਲੂ ਕੰਵਰ (23), ਉਸ ਦੇ ਦੋ ਬੱਚੇ ਢਾਈ ਸਾਲਾ ਜੱਸੂ ਅਤੇ ਡੇਢ ਸਾਲ ਦਾ ਪ੍ਰਤਾਪ ਅਤੇ ਸਹੁਰਾ ਹਥੀਸਿੰਘ (55) ਬਿਜਲੀ ਦੇ ਕਰੰਟ ਨਾਲ ਝੁਲਸ ਗਏ।

ਸਰਨ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮਾਂ ਨੂੰ ਕਰੰਟ ਲੱਗਣ ਤੋਂ ਬਾਅਦ ਜਦੋਂ ਬੱਚੇ ਉਸ ਦੇ ਨੇੜੇ ਆਏ ਤਾਂ ਉਨ੍ਹਾਂ ਨੂੰ ਵੀ ਕਰੰਟ ਲੱਗ ਗਿਆ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਹਥਸਿੰਘ ਨੂੰ ਵੀ ਕਰੰਟ ਲੱਗ ਗਿਆ। ਉਸ ਨੇ ਦੱਸਿਆ ਕਿ ਹਾਦਸੇ ਸਮੇਂ ਅਰਜੁਨ ਸਿੰਘ ਘਰੋਂ ਬਾਹਰ ਗਿਆ ਹੋਇਆ ਸੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

Next Story
ਤਾਜ਼ਾ ਖਬਰਾਂ
Share it