ਕੈਨੇਡਾ ਵਿਚ ਬਜ਼ੁਰਗ ਪੰਜਾਬਣ ਲਾਪਤਾ
ਬਰੈਂਪਟਨ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਇਕ ਬਜ਼ੁਰਗ ਪੰਜਾਬਣ ਦੇ ਲਾਪਤਾ ਹੋਣ ਦੀ ਰਿਪੋਰਟ ਹੈ। ਬਜ਼ੁਰਗ ਔਰਤ ਦੀ ਸ਼ਨਾਖਤ 65 ਸਾਲ ਦੀ ਜਸਵੀਰ ਕੌਰ ਵਜੋਂ ਕੀਤੀ ਗਈ ਹੈ ਜਿਨ੍ਹਾਂ ਨੂੰ ਆਖਰੀ ਵਾਰ ਬਰੈਂਪਟਨ ਦੇ ਟੌਰਬ੍ਰਮ ਰੋਡ ਅਤੇ ਬਲੂ ਡਾਇਮੰਡ ਡਰਾਈਵ ਇਲਾਕੇ ਵਿਚ ਦੇਖਿਆ ਗਿਆ। ਜਸਵੀਰ ਕੌਰ ਦੀ ਭਾਲ ਕਰ ਰਹੀ ਪੀਲ ਰੀਜਨਲ ਪੁਲਿਸ […]
By : Editor Editor
ਬਰੈਂਪਟਨ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਇਕ ਬਜ਼ੁਰਗ ਪੰਜਾਬਣ ਦੇ ਲਾਪਤਾ ਹੋਣ ਦੀ ਰਿਪੋਰਟ ਹੈ। ਬਜ਼ੁਰਗ ਔਰਤ ਦੀ ਸ਼ਨਾਖਤ 65 ਸਾਲ ਦੀ ਜਸਵੀਰ ਕੌਰ ਵਜੋਂ ਕੀਤੀ ਗਈ ਹੈ ਜਿਨ੍ਹਾਂ ਨੂੰ ਆਖਰੀ ਵਾਰ ਬਰੈਂਪਟਨ ਦੇ ਟੌਰਬ੍ਰਮ ਰੋਡ ਅਤੇ ਬਲੂ ਡਾਇਮੰਡ ਡਰਾਈਵ ਇਲਾਕੇ ਵਿਚ ਦੇਖਿਆ ਗਿਆ। ਜਸਵੀਰ ਕੌਰ ਦੀ ਭਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ।
ਪੀਲ ਪੁਲਿਸ ਨੇ ਜਸਵੀਰ ਕੌਰ ਦੀ ਭਾਲ ਵਾਸਤੇ ਮੰਗੀ ਮਦਦ
ਐਤਵਾਰ ਨੂੰ ਆਖਰੀ ਵਾਰ ਦੇਖੇ ਜਾਣ ਵੇਲੇ ਜਸਵੀਰ ਕੌਰ ਨੂੰ ਕਾਲਾ ਕੋਟ, ਗਰੇਅ ਜੌਗਿੰਗ ਪੈਂਟ ਅਤੇ ਨੀਲੇ ਸ਼ੂਜ਼ ਪਾਏ ਹੋਏ ਸਨ। ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜਸਵੀਰ ਕੌਰ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰਤ 905 453 3311 ’ਤੇ ਸੰਪਰਕ ਕਰੇ। ਇਥੇ ਦਸਣਾ ਬਣਦਾ ਹੈ ਕਿ ਬਰੈਂਪਟਨ ਦਾ ਟੌਰਬ੍ਰਮ ਰੋਡ ਅਤੇ ਬਲੂ ਡਾਇਮੰਡ ਇਲਾਕਾ ਸ਼ਹਿਰ ਦੇ ਮਾਰਕਿਟ ਸਕੁਏਅਰ ਪਲਾਜ਼ਾ ਅਤੇ ਪ੍ਰੋਫੈਸਰਜ਼ ਲੇਕ ਤੋਂ ਬਹੁਤੀ ਦੂਰ ਨਹੀਂ।
ਪਾਕਿਸਤਾਨ ਵਿਚ ਅੱਤਵਾਦੀ ਹਮਲਾ, 10 ਮੌਤਾਂ, 6 ਜ਼ਖ਼ਮੀ
ਇਸਲਾਮਾਬਾਦ, 5 ਫ਼ਰਵਰੀ, ਨਿਰਮਲ : ਪਾਕਿਸਤਾਨ ’ਚ ਆਮ ਚੋਣਾਂ ਤੋਂ ਪਹਿਲਾਂ ਡੇਰਾ ਇਸਮਾਈਲ ਖਾਨ ਜ਼ਿਲੇ ’ਚ ਅੱਤਵਾਦੀਆਂ ਨੇ ਵੱਡਾ ਹਮਲਾ ਕੀਤਾ ਹੈ। ਇਹ ਹਮਲਾ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਦੇ ਇੱਕ ਪੁਲਿਸ ਥਾਣੇ ’ਤੇ ਦੇਰ ਰਾਤ ਕੀਤਾ ਗਿਆ ਸੀ, ਜਿਸ ਵਿੱਚ 10 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ ਅਤੇ ਛੇ ਹੋਰ ਜ਼ਖ਼ਮੀ ਹੋ ਗਏ ਸਨ। ਜ਼ਖਮੀਆਂ ਨੂੰ ਡੇਰਾ ਇਸਮਾਈਲ ਖਾਨ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਜ਼ਿਲੇ ਦੀ ਤਹਿਸੀਲ ਦਰਬਨ ’ਚ ਸਵੇਰੇ 3 ਵਜੇ ਪੁਲਸ ਸਟੇਸ਼ਨ ’ਤੇ ਭਾਰੀ ਹਥਿਆਰਾਂ ਨਾਲ ਹਮਲਾ ਕੀਤਾ। ਹਮਲੇ ਤੋਂ ਬਾਅਦ ਅੱਤਵਾਦੀ ਆਪਣੇ ਕੁਝ ਸਾਥੀਆਂ ਨੂੰ ਛੁਡਾਉਣ ’ਚ ਵੀ ਕਾਮਯਾਬ ਰਹੇ। ਵਾਪਸ ਆਉਂਦੇ ਸਮੇਂ ਉਨ੍ਹਾਂ ਥਾਣੇ ’ਚ ਰੱਖੇ ਹਥਿਆਰ ਵੀ ਲੁੱਟ ਲਏ।
ਰਿਪੋਰਟ ਮੁਤਾਬਕ ਇਹ ਹਮਲਾ ਦੇਰ ਰਾਤ ਉਸ ਸਮੇਂ ਕੀਤਾ ਗਿਆ ਜਦੋਂ ਥਾਣੇ ਦੇ ਜ਼ਿਆਦਾਤਰ ਮੁਲਾਜ਼ਮ ਸੌਂ ਰਹੇ ਸਨ। ਅੱਤਵਾਦੀਆਂ ਨੇ ਹਮਲੇ ਤੋਂ ਪਹਿਲਾਂ ਸਨਾਈਪਰ ਫਾਇਰਿੰਗ ਕੀਤੀ ਅਤੇ ਫਿਰ ਚੌਧਵਨ ਥਾਣੇ ’ਚ ਦਾਖਲ ਹੋ ਗਏ। ਉਨ੍ਹਾਂ ਨੇ ਥਾਣੇ ’ਚ ਤਾਇਨਾਤ ਪੁਲਸ ਮੁਲਾਜ਼ਮਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੇ ਡਿਪਟੀ ਸੁਪਰਡੈਂਟ ਅਨੀਸੁਲ ਹਸਨ ਨੇ ਕਿਹਾ ਹੈ ਕਿ ਅੱਤਵਾਦੀਆਂ ਨੇ ਪੁਲਿਸ ਥਾਣੇ ’ਤੇ ਕਈ ਹੈਂਡ ਗ੍ਰਨੇਡ ਵੀ ਸੁੱਟੇ। ਖੈਬਰ ਪਖਤੂਨਖਵਾ ਪੁਲਸ ਦੇ ਇੰਸਪੈਕਟਰ ਜਨਰਲ ਅਖਤਰ ਹਯਾਤ ਨੇ ਘਟਨਾ ਅਤੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਆਪਣੀ ਜਾਨ ਗੁਆਉਣ ਵਾਲਿਆਂ ਵਿੱਚ ਸਵਾਬੀ ਦੀ ਕੁਲੀਨ ਪੁਲਿਸ ਯੂਨਿਟ ਦੇ ਛੇ ਪੁਲਿਸ ਕਰਮਚਾਰੀ ਸ਼ਾਮਲ ਸਨ, ਜੋ ਪਿਛਲੇ ਸਾਲ ਅਤੇ ਚੋਣਾਂ ਦੌਰਾਨ ਹਮਲਿਆਂ ਦੀ ਲੜੀ ਤੋਂ ਬਾਅਦ ਸਥਾਨਕ ਪੁਲਿਸ ਦੀ ਸਹਾਇਤਾ ਲਈ ਖੇਤਰ ਵਿੱਚ ਤਾਇਨਾਤ ਸਨ।
ਹਮਲੇ ਤੋਂ ਤੁਰੰਤ ਬਾਅਦ ਦੱਖਣੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਟੈਂਕ ਅਤੇ ਡੇਰਾ ਗਾਜ਼ੀ ਖਾਨ ਨੂੰ ਜਾਣ ਵਾਲੀਆਂ ਸੜਕਾਂ ’ਤੇ ਆਵਾਜਾਈ ਰੋਕ ਦਿੱਤੀ ਗਈ। ਪੁਲਿਸ ਦੀਆਂ ਕਈ ਟੀਮਾਂ ਵੱਡੇ ਪੱਧਰ ’ਤੇ ਅੱਤਵਾਦੀਆਂ ਦੀ ਭਾਲ ਕਰ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਹੱਥ ਹੋ ਸਕਦਾ ਹੈ, ਹਾਲਾਂਕਿ ਅਜੇ ਤੱਕ ਕਿਸੇ ਅੱਤਵਾਦੀ ਸਮੂਹ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਾਕਿਸਤਾਨ ’ਚ ਚੋਣਾਂ ਤੋਂ ਪਹਿਲਾਂ ਅਜਿਹੇ ਅੱਤਵਾਦੀ ਹਮਲਿਆਂ ਨੇ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ। ਪਾਕਿਸਤਾਨ ਦਾ ਖੈਬਰ ਪਖਤੂਨਖਵਾ ਸੂਬਾ ਅੱਤਵਾਦੀਆਂ ਦਾ ਪਸੰਦੀਦਾ ਟਿਕਾਣਾ ਹੈ।