Begin typing your search above and press return to search.

ਜਤਿੰਦਰ ਦੀ ਇਸ ਗੱਲ ਕਰਕੇ ਏਕਤਾ ਕਪੂਰ ਨੇ ਨਹੀਂ ਕੀਤਾ ਵਿਆਹ!

ਮੁੰਬਈ, 23 ਨਵੰਬਰ: ਸ਼ੇਖਰ ਰਾਏ- 51ਵੇਂ ਇੰਟਰਨੈਸ਼ਨਲ ਐਮੀ ਐਵਾਰਡਜ਼ ’ਚ ‘ਇੰਟਰਨੈਸ਼ਨਲ ਐਮੀ ਡਾਇਰੈਕਟੋਰੇਟ ਐਵਾਰਡ’ ਹਾਸਲ ਕਰਨ ਤੋਂ ਬਾਅਦ ਤੋਂ ਸੁਰਖੀਆਂ ਵਿਚ ਚੱਲ ਰਹੀ ਏਕਤਾ ਕਪੂਰ ਨੇ ਆਪਣੇ ਇਕ ਇੰਟਰਵੀਊ ਦੌਰਾਨ ਆਪਣੇ ਵਿਆਹ ਨਾ ਕਰਵਾਉਣ ਪਿੱਛੇ ਦੇ ਰਾਜ਼ ਤੋਂ ਪਰਦਾ ਚੁੱਕਿਆ ਹੈ। ਉਸਨੇ ਇਸਦੀ ਵਜ੍ਹਾ ਆਪਣੇ ਪਿਤਾ ਜਤਿੰਦਰ ਨੂੰ ਦੱਸਿਆ ਹੈ। ਇਸਦੇ ਨਾਲ ਹੀ ਏਕਤਾ ਕਿਸ […]

ਜਤਿੰਦਰ ਦੀ ਇਸ ਗੱਲ ਕਰਕੇ ਏਕਤਾ ਕਪੂਰ ਨੇ ਨਹੀਂ ਕੀਤਾ ਵਿਆਹ!
X

Editor EditorBy : Editor Editor

  |  23 Nov 2023 11:22 AM IST

  • whatsapp
  • Telegram

ਮੁੰਬਈ, 23 ਨਵੰਬਰ: ਸ਼ੇਖਰ ਰਾਏ- 51ਵੇਂ ਇੰਟਰਨੈਸ਼ਨਲ ਐਮੀ ਐਵਾਰਡਜ਼ ’ਚ ‘ਇੰਟਰਨੈਸ਼ਨਲ ਐਮੀ ਡਾਇਰੈਕਟੋਰੇਟ ਐਵਾਰਡ’ ਹਾਸਲ ਕਰਨ ਤੋਂ ਬਾਅਦ ਤੋਂ ਸੁਰਖੀਆਂ ਵਿਚ ਚੱਲ ਰਹੀ ਏਕਤਾ ਕਪੂਰ ਨੇ ਆਪਣੇ ਇਕ ਇੰਟਰਵੀਊ ਦੌਰਾਨ ਆਪਣੇ ਵਿਆਹ ਨਾ ਕਰਵਾਉਣ ਪਿੱਛੇ ਦੇ ਰਾਜ਼ ਤੋਂ ਪਰਦਾ ਚੁੱਕਿਆ ਹੈ। ਉਸਨੇ ਇਸਦੀ ਵਜ੍ਹਾ ਆਪਣੇ ਪਿਤਾ ਜਤਿੰਦਰ ਨੂੰ ਦੱਸਿਆ ਹੈ। ਇਸਦੇ ਨਾਲ ਹੀ ਏਕਤਾ ਕਿਸ ਬਾਲੀਵੁੱਡ ਐਕਟਰ ਉੱਪਰ ਆਪਣਾ ਦਿਲ ਹਾਰ ਗਈ ਸੀ ਉਸ ਬਾਰੇ ਵੀ ਗੱਲ ਕੀਤੀ ਹੈ। ਕੀ ਕੁੱਝ ਕਿਹਾ ਏਕਤਾ ਕਪੂਰ ਨੇ ਆਓ ਤੁਹਾਨੂੰ ਵੀ ਦੱਸਦੇ ਹਾਂ।
ਹਾਲਹੀ ਵਿਚ ਟੀ.ਵੀ. ਤੋਂ ਲੈ ਕੇ ਫਿਲਮਾਂ ਤੱਕ ਅਦਭੁਤ ਪੇਸ਼ਕਾਰੀਆਂ ਦੇਣ ਤੋਂ ਬਾਅਦ ਨਿਰਮਾਤਾ ਏਕਤਾ ਕਪੂਰ ਨੂੰ 51ਵੇਂ ਇੰਟਰਨੈਸ਼ਨਲ ਐਮੀ ਐਵਾਰਡਜ਼ ’ਚ ‘ਇੰਟਰਨੈਸ਼ਨਲ ਐਮੀ ਡਾਇਰੈਕਟੋਰੇਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਨੂੰ ਹਾਸਲ ਕਰਨ ਵਾਲੀ ਏਕਤਾ ਪਹਿਲੀ ਮਹਿਲਾ ਫਿਲਮ ਨਿਰਮਾਤਾ ਬਣ ਗਈ ਹੈ। ਇਸ ਤੋਂ ਬਾਅਦ ਏਕਤਾ ਕਪੂਰ ਖੂਬ ਸੁਰਖੀਆਂ ਵਿਚ ਆ ਗਈ।
ਹੁਣ ਆਪਣੇ ਇਕ ਇੰਟਰਵੀਊ ਦੌਰਾਨ ਏਕਤਾ ਕਪੂਰ ਨੇ ਆਪਣੇ ਵਿਆਹ ਨਾ ਕਰਵਾਉਣ ਦੇ ਬਾਰੇ ਵਿਚ ਗੱਲ ਕੀਤੀ ਹੈ। ਜੀ ਹਾਂ ਜਦੋਂ ਵੀ ਏਕਤਾ ਕਪੂਰ ਨੂੰ ਇਕ ਇੰਟਰਵਿਊ ’ਚ ਉਨ੍ਹਾਂ ਦੇ ਵਿਆਹ ਬਾਰੇ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਸਲਮਾਨ ਖਾਨ ਦਾ ਹਵਾਲਾ ਦੇਣਾ ਸ਼ੁਰੂ ਕਰ ਦਿੰਦੀ ਹੈ। ਇਕ ਇੰਟਰਵਿਊ ’ਚ ਉਸ ਤੋਂ ਪੁੱਛਿਆ ਗਿਆ ਕਿ ਉਹ ਵਿਆਹ ਕਦੋਂ ਕਰੇਗੀ। ਇਸ ’ਤੇ ਏਕਤਾ ਨੇ ਮੁਸਕਰਾਉਂਦੇ ਹੋਏ ਕਿਹਾ ਸੀ ਕਿ ਜਦੋਂ ਸਲਮਾਨ ਖਾਨ ਦਾ ਵਿਆਹ ਹੋਵੇਗਾ ਤਾਂ ਦੋ-ਤਿੰਨ ਸਾਲ ਬਾਅਦ ਮੈਂ ਵੀ ਵਿਆਹ ਕਰ ਲਵਾਂਗੀ। ਉਹ ਇਹ ਗੱਲ ਸਿਰਫ਼ ਮਜ਼ਾਕ ਵਿੱਚ ਕਹਿੰਦੀ ਹੈ ਪਰ ਇਸ ਵਿੱਚ ਪੂਰੀ ਸੱਚਾਈ ਹੈ। ਦਰਅਸਲ, ਏਕਤਾ ਕਪੂਰ 48 ਸਾਲ ਦੀ ਹੈ ਅਤੇ ਅਜੇ ਤੱਕ ਵਿਆਹ ਨਹੀਂ ਹੋਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਏਕਤਾ ਕਪੂਰ ਦੇ ਵਿਆਹ ਦੀ ਗੱਲ ਆਉਂਦੀ ਹੈ ਤਾਂ ਉਸ ਦੇ ਪਿਤਾ, ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਜਤਿੰਦਰ ਦਾ ਨਾਂ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਪਿਤਾ ਜਤਿੰਦਰ ਦੀ ਇਕ ਸ਼ਰਤ ਕਾਰਨ ਏਕਤਾ ਕਪੂਰ ਦਾ ਵਿਆਹ ਨਹੀਂ ਹੋ ਰਿਹਾ ਹੈ। ਇਸ ਗੱਲ ਦਾ ਜ਼ਿਕਰ ਖੁਦ ਏਕਤਾ ਕਪੂਰ ਨੇ ਇਕ ਇੰਟਰਵਿਊ ’ਚ ਕੀਤਾ ਸੀ।
ਏਕਤਾ ਕਪੂਰ ਨੇ ਦੱਸਿਆ ਸੀ- ਪਾਪਾ ਨੇ ਕਿਹਾ ਸੀ ਕਿ ਜਾਂ ਤਾਂ ਤੁਸੀਂ ਵਿਆਹ ਕਰ ਲਓ ਜਾਂ ਕੰਮ ਕਰੋ। ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਮੈਂ ਕੰਮ ਚੁਣਿਆ ਹੈ। ਏਕਤਾ ਨੇ ਅੱਗੇ ਕਿਹਾ- ਮੈਂ ਆਪਣੇ ਕਈ ਦੋਸਤਾਂ ਨੂੰ ਵਿਆਹ ਤੋਂ ਬਾਅਦ ਤਲਾਕ ਹੁੰਦੇ ਦੇਖਿਆ ਹੈ। ਕੰਮ ’ਤੇ ਸਫਲਤਾ ਪ੍ਰਾਪਤ ਕਰਨਾ ਅਤੇ ਵਿਆਹ ਕਰਵਾਉਣਾ ਅਤੇ ਪਰਿਵਾਰ ਚਲਾਉਣਾ ਇਕੱਠੇ ਨਹੀਂ ਚੱਲ ਸਕਦੇ। ਸ਼ਾਇਦ ਇਸੇ ਲਈ ਮੈਂ ਅਜੇ ਵੀ ਸਹੀ ਸਮੇਂ ਦੀ ਉਡੀਕ ਕਰ ਰਹੀ ਹਾਂ।
ਏਕਤਾ ਕਪੂਰ ਨੇ ਵੀ ਇੱਕ ਵਾਰ ਆਪਣੇ ਕ੍ਰਸ਼ ਦਾ ਜ਼ਿਕਰ ਕੀਤਾ ਸੀ। ਬਾਲੀਵੁੱਡ ਅਭਿਨੇਤਾ ਚੰਕੀ ਪਾਂਡੇ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੇ ਦਿਲ ਦੀ ਗੱਲ ਲਿਖੀ ਸੀ। ਏਕਤਾ ਕਪੂਰ ਨੇ ਇਕ ਵਾਰ ਚੰਕੀ ਪਾਂਡੇ ਦੇ ਜਨਮਦਿਨ ’ਤੇ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ - ਕੁਝ ਸਾਲ ਪਹਿਲਾਂ ਮੈਂ ਚੰਕੀ ਪਾਂਡੇ ’ਤੇ ਆਪਣਾ ਦਿਲ ਗੁਆ ਬੈਠੀ ਸੀ। ਜੇਕਰ ਉਹ ਮੰਨ ਜਾਂਦਾ ਤਾਂ ਮੈਂ ਵੀ ਅੱਜ ਬਾਲੀਵੁੱਡ ਦੀ ਪਤਨੀ ਹੁੰਦੀ। ਇਸ ਤੋਂ ਇਲਾਵਾ ਏਕਤਾ ਕਪੂਰ ਦਾ ਨਾਂ ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਨਾਲ ਵੀ ਕਈ ਵਾਰ ਜੁੜ ਚੁੱਕਾ ਹੈ।
ਇਕ ਇੰਟਰਵਿਊ ’ਚ ਕਰਨ ਜੌਹਰ ਨੇ ਕਿਹਾ ਸੀ- ਜੇਕਰ ਮੈਂ ਅਤੇ ਏਕਤਾ ਕਪੂਰ ਕਿਸੇ ਨੂੰ ਨਹੀਂ ਮਿਲੇ ਤਾਂ ਅਸੀਂ ਦੋਵੇਂ ਇਕ-ਦੂਜੇ ਨਾਲ ਵਿਆਹ ਕਰ ਲਵਾਂਗੇ। ਹਾਲਾਂਕਿ ਏਕਤਾ ਨੇ ਇਸ ਰਿਸ਼ਤੇ ’ਤੇ ਕਦੇ ਕੋਈ ਟਿੱਪਣੀ ਨਹੀਂ ਕੀਤੀ। ਪਰ ਅੱਜ ਵੀ ਲੋਕ ਇਸ ਰਿਸ਼ਤੇ ਦੀ ਗੱਲ ਕਰਦੇ ਨਜ਼ਰ ਆਉਂਦੇ ਹਨ।

Next Story
ਤਾਜ਼ਾ ਖਬਰਾਂ
Share it