ED ਨੇ ਤੇਜਸਵੀ ਨੂੰ ਅੱਜ ਬੁਲਾਇਆ, ਕੱਲ ਰਾਤ 9 ਵਜੇ ਲਾਲੂ ਨੂੰ ਕੀਤਾ ਰਿਹਾਅ
ਪਟਨਾ: ਲੈਂਡ ਫਾਰ ਜੌਬ ਘੁਟਾਲੇ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਲੂ ਪਰਿਵਾਰ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਅੱਜ ਈਡੀ ਨੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਪੁੱਛਗਿੱਛ ਲਈ ਬੁਲਾਇਆ ਹੈ, ਜਦਕਿ ਕੱਲ੍ਹ ਆਰਜੇਡੀ ਮੁਖੀ ਲਾਲੂ ਯਾਦਵ ਤੋਂ ਈਡੀ ਦੇ ਪਟਨਾ ਦਫ਼ਤਰ ਵਿੱਚ 10 ਘੰਟੇ ਤੱਕ ਪੁੱਛਗਿੱਛ ਕੀਤੀ […]
By : Editor (BS)
ਪਟਨਾ: ਲੈਂਡ ਫਾਰ ਜੌਬ ਘੁਟਾਲੇ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਲੂ ਪਰਿਵਾਰ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਅੱਜ ਈਡੀ ਨੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਪੁੱਛਗਿੱਛ ਲਈ ਬੁਲਾਇਆ ਹੈ, ਜਦਕਿ ਕੱਲ੍ਹ ਆਰਜੇਡੀ ਮੁਖੀ ਲਾਲੂ ਯਾਦਵ ਤੋਂ ਈਡੀ ਦੇ ਪਟਨਾ ਦਫ਼ਤਰ ਵਿੱਚ 10 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਲਾਲੂ ਤੋਂ ਪੁੱਛਗਿੱਛ ਦੌਰਾਨ ਵੱਡੀ ਗਿਣਤੀ 'ਚ ਰਾਸ਼ਟਰੀ ਜਨਤਾ ਦਲ ਦੇ ਵਰਕਰ ਈਡੀ ਦਫਤਰ ਦੇ ਬਾਹਰ ਇਕੱਠੇ ਹੋਏ।
ਲਾਲੂ ਦੀ ਬੇਟੀ ਮੀਸਾ ਭਾਰਤੀ ਸਾਰਾ ਸਮਾਂ ਈਡੀ ਦਫ਼ਤਰ ਦੇ ਬਾਹਰ ਆਪਣੇ ਪਿਤਾ ਦਾ ਇੰਤਜ਼ਾਰ ਕਰਦੀ ਰਹੀ ਅਤੇ ਆਪਣੇ ਪਿਤਾ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਈਡੀ ਦੀ ਕਾਰਵਾਈ ਦੇ ਸਮੇਂ 'ਤੇ ਸਵਾਲ ਉਠਾਉਂਦੀ ਰਹੀ। ਇਸ ਦੇ ਬਾਵਜੂਦ ਈਡੀ ਨੇ 10 ਘੰਟੇ ਦੀ ਪੁੱਛਗਿੱਛ 'ਚ ਲਾਲੂ ਯਾਦਵ ਤੋਂ ਕਰੀਬ 50 ਸਵਾਲ ਪੁੱਛੇ। ਲੈਂਡ ਫਾਰ ਜੌਬ ਘੁਟਾਲੇ 'ਚ ਈਡੀ ਦੀ ਚਾਰਜਸ਼ੀਟ ਮੁਤਾਬਕ ਲਾਲੂ ਸਮੇਤ ਪਰਿਵਾਰ ਦੇ 5 ਲੋਕ ਦੋਸ਼ੀ ਹਨ।
ਲੈਂਡ ਫਾਰ ਜੌਬ ਮੁੱਦੇ 'ਤੇ ਘਿਰੇ ਲਾਲੂ ਪਰਿਵਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਅਤੇ 2024 ਦੀ ਸ਼ੁਰੂਆਤ ਦੇ ਨਾਲ ਹੀ ਲਾਲੂ ਪਰਿਵਾਰ ਨੂੰ ਇਕ ਤੋਂ ਬਾਅਦ ਇਕ ਝਟਕਾ ਲੱਗ ਰਿਹਾ ਹੈ। 28 ਜਨਵਰੀ ਨੂੰ ਬਿਹਾਰ ਵਿੱਚ ਲਾਲੂ ਪਰਿਵਾਰ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ।
ਸੱਤਾ ਵਿਚ ਆਉਣ ’ਤੇ ਕੌਮਾਂਤਰੀ ਗਿਰੋਹਾਂ ਦਾ ਲੱਕ ਤੋੜ ਦਿਆਂਗੇ : ਪਿਅਰੇ ਪੌਇਲੀਐਵ
ਵੈਨਕੂਵਰ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਨੂੰ ਟਰੂਡੋ ਸਰਕਾਰ ਦੀ ਨਾਲਾਇਕੀ ਕਰਾਰ ਦਿੰਦਿਆਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਕੌਮਾਂਤਰੀ ਗਿਰੋਹਾਂ ਦਾ ਲੱਕ ਤੋੜ ਦਿਤਾ ਜਾਵੇਗਾ। ਸਾਊਥ ਏਸ਼ੀਅਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਰ.ਸੀ.ਐਮ.ਪੀ. ਨੂੰ ਵਧੇਰੇ ਤਾਕਤਾਂ ਦਿਤੀਆਂ ਜਾਣਗੀਆਂ ਅਤੇ ਸਾਡੇ ਲੋਕਾਂ ਨੂੰ ਧਮਕਾਉਣ ਵਾਲੇ ਅਪਰਾਧੀ ਬਗੈਰ ਜ਼ਮਾਨਤ ਤੋਂ ਜੇਲ ਦੀਆਂ ਸੀਖਾਂ ਪਿੱਛੇ ਹੋਣਗੇ।
ਵਿਰੋਧੀ ਧਿਰ ਦੇ ਆਗੂ ਨੇ ਸਾਊਥ ਏਸ਼ੀਅਨ ਭਾਈਚਾਰੇ ਨਾਲ ਕੀਤਾ ਵਾਅਦਾ
ਵਿਰੋਧੀ ਧਿਰ ਦੇ ਆਗੂ ਨੇ ਦੋਸ਼ ਲਾਇਆ ਕਿ ਜਸਟਿਨ ਟਰੂਡੋ ਦੀ ਸਰਕਾਰ ਆਉਣ ਤੋਂ ਪਹਿਲਾਂ ਕੈਨੇਡਾ ਵਿਚ ਅਜਿਹਾ ਕੁਝ ਨਹੀਂ ਸੀ ਹੁੰਦਾ ਪਰ ਇਸ ਵੇਲੇ ਹਰ ਪਾਸੇ ਅਪਰਾਧੀਆਂ ਅਤੇ ਨਸ਼ਿਆਂ ਦਾ ਬੋਲਬਾਲਾ ਸੁਣਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਿਨਾਂ ਸ਼ੱਕ ਦੁਨੀਆਂ ਦੇ ਹਰ ਮੁਲਕ ਵਿਚ ਜੁਰਮ ਹੁੰਦੇ ਹਨ ਪਰ ਐਨੇ ਵੱਡੇ ਪੱਧਰ ’ਤੇ ਜਬਰੀ ਵਸੂਲੀ ਦੇ ਮਾਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਬਰੈਂਪਟਨ, ਕੈਲਗਰੀ, ਐਡਮਿੰਟਨ ਅਤੇ ਸਰੀ ਵਿਖੇ ਭਾਰਤੀ ਕਾਰੋਬਾਰੀਆਂ ਨੂੰ ਮਿਲੀਆਂ ਧਮਕੀ ਭਰੀਆਂ ਚਿੱਠੀਆਂ ਦਾ ਜ਼ਿਕਰ ਕਰਦਿਆਂ ਪਿਅਰੇ ਪੌਇਲੀਐਵ ਨੇ ਸਵਾਲ ਉਠਾਇਆ ਕਿ ਫੈਡਰਲ ਸਰਕਾਰ ਕੀ ਕਰ ਰਹੀ ਹੈ ਅਤੇ ਆਰ.ਸੀ.ਐਮ.ਪੀ. ਨੇ ਕੌਮਾਂਤਰੀ ਗਿਰੋਹਾਂ ਨੂੰ ਸਾਡੇ ਮੁਲਕ ਵਿਚ ਘੁਸਪੈਠ ਦੀ ਇਜਾਜ਼ਤ ਕਿਉਂ ਦਿਤੀ? ਤਿੰਨ ਰਾਜਾਂ ਦੇ ਚਾਰ ਸ਼ਹਿਰਾਂ ਵਿਚ ਸਾਡੀ ਕਮਿਊਨਿਟੀ ਘਬਰਾਈ ਹੋਈ ਹੈ ਅਤੇ ਇਹ ਸਭ ਤੁਰਤ ਬੰਦ ਹੋਣਾ ਚਾਹੀਦਾ ਹੈ।
ਹਾਊਸ ਆਫ ਕਾਮਨਜ਼ ਦੇ ਇਜਲਾਸ ਲਈ ਕੰਜ਼ਰਵੇਟਿਵ ਪਾਰਟੀ ਨੇ ਕਮਰ ਕਸੀ
ਉਨ੍ਹਾਂ ਆਖਿਆ ਕਿ ਜਸਟਿਨ ਟਰੂਡੋ ਨੇ ਪੂਰੀ ਦੁਨੀਆਂ ਵਿਚ ਹੋਕਾ ਦੇ ਦਿਤਾ ਹੈ ਕਿ ਜਿਸ ਨੇ ਵੀ ਜੁਰਮ ਕਰਨਾ ਹੋਵੇ, ਉਹ ਕੈਨੇਡਾ ਆ ਕੇ ਵਾਰਦਾਤਾਂ ਨੂੰ ਅੰਜਾਮ ਦੇ ਸਕਦਾ ਹੈ। ਵਾਰਦਾਤਾਂ ਕਰਨ ਜੇ ਗ੍ਰਿਫ਼ਤਾਰ ਵੀ ਹੋ ਗਏ ਤਾਂ ਕੋਈ ਸਖ਼ਤ ਸਜ਼ਾ ਨਹੀਂ ਹੋਵੇਗੀ ਕਿਉਂਕਿ ਟਰੂਡੋ ਦੇ ਅੱਠ ਸਾਲ ਦੇ ਕਾਰਜਕਾਲ ਦੌਰਾਨ ਪੂਰਾ ਸਿਸਟਮ ਕਮਜ਼ੋਰ ਹੋ ਚੁੱਕਾ ਹੈ।