ਮਮਤਾ ਬੈਨਰਜੀ ਦੇ ਮੰਤਰੀ ਰਥਿਨ ਘੋਸ਼ ਦੇ ਘਰ ਈਡੀ ਦਾ ਛਾਪਾ
ਕੋਲਕਾਤਾ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਰਥਿਨ ਘੋਸ਼ ਦੇ ਘਰ ਛਾਪਾ ਮਾਰਿਆ। ਇਹ ਛਾਪੇਮਾਰੀ ਮੱਧਗ੍ਰਾਮ ਨਗਰ ਪਾਲਿਕਾ 'ਚ ਕਥਿਤ ਭਰਤੀ ਘੁਟਾਲੇ ਦੇ ਸਬੰਧ 'ਚ ਕੀਤੀ ਜਾ ਰਹੀ ਹੈ। ਈਡੀ ਮਨੀ ਲਾਂਡਰਿੰਗ ਦੇ ਦੋਸ਼ 'ਚ ਮਮਤਾ ਦੇ ਮੰਤਰੀ ਦੇ ਘਰ ਸਮੇਤ ਕੋਲਕਾਤਾ 'ਚ 13 ਥਾਵਾਂ ਦੀ ਤਲਾਸ਼ੀ ਲੈ ਰਹੀ […]
By : Editor (BS)
ਕੋਲਕਾਤਾ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਰਥਿਨ ਘੋਸ਼ ਦੇ ਘਰ ਛਾਪਾ ਮਾਰਿਆ। ਇਹ ਛਾਪੇਮਾਰੀ ਮੱਧਗ੍ਰਾਮ ਨਗਰ ਪਾਲਿਕਾ 'ਚ ਕਥਿਤ ਭਰਤੀ ਘੁਟਾਲੇ ਦੇ ਸਬੰਧ 'ਚ ਕੀਤੀ ਜਾ ਰਹੀ ਹੈ। ਈਡੀ ਮਨੀ ਲਾਂਡਰਿੰਗ ਦੇ ਦੋਸ਼ 'ਚ ਮਮਤਾ ਦੇ ਮੰਤਰੀ ਦੇ ਘਰ ਸਮੇਤ ਕੋਲਕਾਤਾ 'ਚ 13 ਥਾਵਾਂ ਦੀ ਤਲਾਸ਼ੀ ਲੈ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਰਥਿਨ ਘੋਸ਼ ਮੱਧਗ੍ਰਾਮ ਨਗਰਪਾਲਿਕਾ ਦੇ ਪ੍ਰਧਾਨ ਹਨ।ਉਸ 'ਤੇ ਸਰਕਾਰੀ ਨੌਕਰੀਆਂ ਵਿਚ ਅਯੋਗ ਉਮੀਦਵਾਰਾਂ ਦੀ ਭਰਤੀ ਦੇ ਘੁਟਾਲੇ ਵਿਚ ਸ਼ਾਮਲ ਹੋਣ ਦੇ ਦੋਸ਼ ਹਨ।
ਈਡੀ ਇਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਕਿ ਰਤਿਨ ਘੋਸ਼ ਅਤੇ ਉਸ ਦੇ ਸਾਥੀਆਂ ਨੇ ਨੌਕਰੀਆਂ ਦੇ ਬਦਲੇ ਉਮੀਦਵਾਰਾਂ ਤੋਂ ਰਿਸ਼ਵਤ ਲਈ ਸੀ। ਛਾਪੇਮਾਰੀ ਜਾਰੀ ਹੈ। ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।