ਫਾਰਮਾ ਕੰਪਨੀ ’ਤੇ ਈਡੀ ਦਾ ਛਾਪਾ
ਨਵੀਂ ਦਿੱਲੀ, 15 ਦਸੰਬਰ, ਨਿਰਮਲ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਅਤੇ ਇਸ ਦੇ ਪ੍ਰਮੋਟਰਾਂ ਖਿਲਾਫ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਛਾਪੇਮਾਰੀ ਕੀਤੀ। ਦਿੱਲੀ-ਐੱਨਸੀਆਰ ਅਤੇ ਪੰਜਾਬ ’ਚ ਕਰੀਬ 12 ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਕਥਿਤ ਬੈਂਕ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਕੀਤੀ ਜਾ ਰਹੀ ਹੈ। ਇਸ […]
By : Editor Editor
ਨਵੀਂ ਦਿੱਲੀ, 15 ਦਸੰਬਰ, ਨਿਰਮਲ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਅਤੇ ਇਸ ਦੇ ਪ੍ਰਮੋਟਰਾਂ ਖਿਲਾਫ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਛਾਪੇਮਾਰੀ ਕੀਤੀ। ਦਿੱਲੀ-ਐੱਨਸੀਆਰ ਅਤੇ ਪੰਜਾਬ ’ਚ ਕਰੀਬ 12 ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਕਥਿਤ ਬੈਂਕ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਵੀ ਈਡੀ ਨੇ ਛਾਪੇਮਾਰੀ ਕੀਤੀ ਸੀ। ਜਾਣਕਾਰੀ ਲਈ ਦੱਸ ਦੇਈਏ ਕਿ ਕੇਂਦਰੀ ਏਜੰਸੀ ਪੈਰਾਬੋਲਿਕ ਡਰੱਗਜ਼ ਦੇ ਪ੍ਰਮੋਟਰ ਵਿਨੀਤ ਗੁਪਤਾ (54) ਅਤੇ ਪ੍ਰਣਵ ਗੁਪਤਾ (56) ਅਤੇ ਸੀਏ ਸੁਰਜੀਤ ਕੁਮਾਰ ਬਾਂਸਲ (74) ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।