ਪੰਜਾਬ-ਹਰਿਆਣਾ ਸਮੇਤ ਹਿਮਾਚਲ ’ਚ ਈਡੀ ਦੀ ਰੇਡ
ਚੰਡੀਗੜ੍ਹ, 23 ਜਨਵਰੀ, ਨਿਰਮਲ : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਰਿਆਣਾ ਸਮੇਤ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਹੈ।ਈਡੀ ਦੀ ਟੀਮ ਪੰਜਾਬ ਅਤੇ ਹਰਿਆਣਾ ਦੇ ਕਰੀਬ 18 ਥਾਵਾਂ ਤੇ ਪਹੁੰਚੀ। ਇਸ ਵਿੱਚ ਪੰਚਕੂਲਾ ਅਤੇ ਮੋਹਾਲੀ ਸਮੇਤ ਹੋਰ ਇਲਾਕੇ ਸ਼ਾਮਲ ਹਨ, ਜਦੋਂਕਿ ਹਿਮਾਚਲ ਦੇ ਸੋਲਨ ਜ਼ਿਲ੍ਹੇ ਵਿੱਚ ਈਡੀ ਦੀ ਜਾਂਚ […]
By : Editor Editor
ਚੰਡੀਗੜ੍ਹ, 23 ਜਨਵਰੀ, ਨਿਰਮਲ : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਰਿਆਣਾ ਸਮੇਤ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਹੈ।ਈਡੀ ਦੀ ਟੀਮ ਪੰਜਾਬ ਅਤੇ ਹਰਿਆਣਾ ਦੇ ਕਰੀਬ 18 ਥਾਵਾਂ ਤੇ ਪਹੁੰਚੀ। ਇਸ ਵਿੱਚ ਪੰਚਕੂਲਾ ਅਤੇ ਮੋਹਾਲੀ ਸਮੇਤ ਹੋਰ ਇਲਾਕੇ ਸ਼ਾਮਲ ਹਨ, ਜਦੋਂਕਿ ਹਿਮਾਚਲ ਦੇ ਸੋਲਨ ਜ਼ਿਲ੍ਹੇ ਵਿੱਚ ਈਡੀ ਦੀ ਜਾਂਚ ਚੱਲ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਦਰਜ ਕੀਤੇ ਗਏ ਕੇਸ ਦੀ ਜਾਂਚ ਚੱਲ ਰਹੀ ਹੈ, ਜੋ ਕਿ ਹੁੱਡਾ ਵਿੱਚ 70 ਕਰੋੜ ਰੁਪਏ ਦੇ ਫਰਜ਼ੀ ਰਿਫੰਡ ਘੁਟਾਲੇ ਨਾਲ ਸਬੰਧਤ ਹੈ। ਹੁਡਾ ਨੂੰ ਹੁਣ ‘ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ’ ਵਜੋਂ ਜਾਣਿਆ ਜਾਂਦਾ ਹੈ। ਹੁੱਡਾ ਦੇ ਕਰੀਬ ਛੇ ਅਧਿਕਾਰੀਆਂ ਦੀ ਭੂਮਿਕਾ ਏਜੰਸੀ ਦੇ ਘੇਰੇ ਵਿੱਚ ਹੈ।
ਸੂਤਰਾਂ ਮੁਤਾਬਕ ਗਲਤ ਤਰੀਕੇ ਨਾਲ ਪੈਸੇ ਵਾਪਸ ਕੀਤੇ ਗਏ ਹਨ। ਇਹ ਧੋਖਾਧੜੀ 2015 ਤੋਂ 2019 ਦਰਮਿਆਨ ਹੋਈ ਸੀ। ਇਸ ਮਾਮਲੇ ਵਿਚ ਹਰਿਆਣਾ ਦੀਆਂ ਕਈ ਰੀਅਲ ਅਸਟੇਟ ਕੰਪਨੀਆਂ ਅਤੇ ਅਧਿਕਾਰੀ ਰਡਾਰ ਤੇ ਹਨ।ਇਸ ਮਾਮਲੇ ਦੀਆਂ ਤਾਰਾਂ ਹਿਮਾਚਲ ਨਾਲ ਵੀ ਜੁੜੀਆਂ ਹੋਈਆਂ ਹਨ। ਸੂਤਰਾਂ ਮੁਤਾਬਕ ਹਿਮਾਚਲ ਦੇ ਸੋਲਨ ਅਤੇ ਬੱਦੀ ਟਿਕਾਣਿਆਂ ਤੇ ਵੀ ਤਲਾਸ਼ੀ ਜਾਰੀ ਹੈ। ਕੁਝ ਸੇਵਾਮੁਕਤ ਅਧਿਕਾਰੀਆਂ ਸਮੇਤ ਕਈ ਸਰਕਾਰੀ ਅਧਿਕਾਰੀਆਂ ਅਤੇ ਪ੍ਰਾਈਵੇਟ ਲੋਕਾਂ ਦੇ ਟਿਕਾਣਿਆਂ ਤੇ ਈਡੀ ਦੀ ਕਾਰਵਾਈ ਚੱਲ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ
ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਪਿੰਡ ਗੰਡੀਵਿੰਡ ਕੋਲ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਹੈਰੋਇਨ ਤੇ ਡੇਢ ਲੱਖ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਖ਼ਿਲਾਫ਼ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਬਲਵਿੰਦਰ ਸਿੰਘ ਪੁਲਿਸ ਟੀਮ ਸਮੇਤ ਸਰਹੱਦੀ ਇਲਾਕੇ ਵਿਚ ਗਸ਼ਤ ’ਤੇ ਸਨ।
ਇਸੇ ਦੌਰਾਨ ਉਨ੍ਹਾਂ ਚੀਮਾ ਮੋੜ ਗੰਡੀਵਿੰਡ ਕੋਲ ਨਾਕੇਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਨਸੀਬ ਸਿੰਘ ਵਾਸੀ ਗੰਡੀਵਿੰਡ ਸਰਾਂ ਦੀ ਜੇਬ ਵਿੱਚੋਂ 270 ਗ੍ਰਾਮ ਹੈਰੋਇਨ ਬਰਾਮਦ ਹੋਈ ਜਦੋਂਕਿ ਨਾਲ ਹੀ ਇਕ ਲੱਖ 53 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਮਿਲੀ ਜਦੋਂਕਿ ਦੂਜੇ ਦੋ ਮੁਲਜ਼ਮਾਂ ਦੀ ਪਛਾਣ ਜੈਕਸ ਸਿੰਘ ਵਾਸੀ ਸਾਂਘਣਾ ਅਤੇ ਹਰਪਾਲ ਸਿੰਘ ਵਾਸੀ ਸਾਂਘਣਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਤਿੰਨਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਤੇ ਬਿਨਾਂ ਨੰਬਰ ਦੇ ਸਪਲੈਂਡਰ ਮੋਟਰਸਾਈਕਲ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।