Begin typing your search above and press return to search.

Money Laundering : ਫਿਰ ਵਿਵਾਦਾਂ ’ਚ ਘਿਰੇ ਰਾਜ ਕੁੰਦਰਾ, ਈਡੀ ਨੇ 98 ਕਰੋੜ ਦੀ ਜਾਇਦਾਦ ਕੀਤੀ ਜ਼ਬਤ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ (18 ਅਪ੍ਰੈਲ), ਰਜਨੀਸ਼ ਕੌਰ: ਅਭਿਨੇਤਰੀ ਸ਼ਿਲਪਾ ਸ਼ੈੱਟੀ (Shilpa Shetty) ਅਤੇ ਉਹਨਾਂ ਦੇ ਪਤੀ ਅਦਾਕਾਰ-ਕਾਰੋਬਾਰ ਰਾਜ ਕੁੰਦਰਾ (Raj Kundra) ਖਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਵੀਰਵਾਰ ਨੂੰ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀ 98 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਈਡੀ ਨੇ ਇਹ ਕਾਰਵਾਈ 6600 ਕਰੋੜ ਰੁਪਏ […]

ED Attaches Shilpa Shetty Husband And Raj Kundra
X

ED Attaches Shilpa Shetty Husband And Raj Kundra

Editor EditorBy : Editor Editor

  |  18 April 2024 12:56 PM IST

  • whatsapp
  • Telegram

ਨਵੀਂ ਦਿੱਲੀ (18 ਅਪ੍ਰੈਲ), ਰਜਨੀਸ਼ ਕੌਰ: ਅਭਿਨੇਤਰੀ ਸ਼ਿਲਪਾ ਸ਼ੈੱਟੀ (Shilpa Shetty) ਅਤੇ ਉਹਨਾਂ ਦੇ ਪਤੀ ਅਦਾਕਾਰ-ਕਾਰੋਬਾਰ ਰਾਜ ਕੁੰਦਰਾ (Raj Kundra) ਖਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਵੀਰਵਾਰ ਨੂੰ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀ 98 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਈਡੀ ਨੇ ਇਹ ਕਾਰਵਾਈ 6600 ਕਰੋੜ ਰੁਪਏ ਦੇ ਬਿਟਕੁਆਇਨ ਪੋਂਜੀ ਘੁਟਾਲੇ ਦੇ ਮਾਮਲੇ ਵਿੱਚ ਕੀਤੀ ਹੈ।

ਲਗਪਗ 98 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਕਿਹਾ, ਉਸ ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਦੇ ਪੁਣੇ ਦੇ ਬੰਗਲੇ ਅਤੇ ਇਕਵਿਟੀ ਸ਼ੇਅਰਾਂ ਸਮੇਤ ਲਗਪਗ 98 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਮਾਮਲਾ ਬਿਟਕੁਆਇਨ ਦੀ ਵਰਤੋਂ ਰਾਹੀਂ ਨਿਵੇਸ਼ਕਾਂ ਦੇ ਪੈਸੇ ਦੀ ਧੋਖਾਧੜੀ ਨਾਲ ਸਬੰਧਤ ਹੈ।

ਈਡੀ ਵੱਲੋਂ ਜਾਰੀ ਬਿਆਨ ਅਨੁਸਾਰ, 'ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਮੁੰਬਈ ਦੇ ਜੁਹੂ ਵਿੱਚ ਇੱਕ ਫਲੈਟ ਹੈ, ਜੋ ਸ਼ਿਲਪਾ ਸ਼ੈੱਟੀ ਦੇ ਨਾਮ 'ਤੇ ਹੈ ਅਤੇ ਪੁਣੇ ਵਿੱਚ ਇੱਕ ਬੰਗਲਾ ਹੈ, ਜੋ ਰਾਜ ਕੁੰਦਰਾ ਦੇ ਨਾਮ 'ਤੇ ਹੈ। ਇਸ ਤੋਂ ਇਲਾਵਾ ਜ਼ਬਤ ਕੀਤੀ ਜਾਇਦਾਦ 'ਚ ਇਕੁਇਟੀ ਸ਼ੇਅਰ ਵੀ ਸ਼ਾਮਲ ਹਨ। ਬਿਆਨ ਵਿੱਚ ਅੱਗੇ ਕਿਹਾ, ਲਗਪਗ 97.79 ਕਰੋੜ ਰੁਪਏ ਦੀਆਂ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਉਪਬੰਧਾਂ ਦੇ ਤਹਿਤ ਇੱਕ ਅਸਥਾਈ ਕੁਰਕੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਈਡੀ ਨੇ ਮਹਾਰਾਸ਼ਟਰ ਪੁਲਿਸ ਅਤੇ ਦਿੱਲੀ ਪੁਲਿਸ ਦੁਆਰਾ ਵਨ ਵੇਰੀਏਬਲ ਟੈਕ ਪੀਟੀਈ ਲਿਮਟਿਡ ਅਤੇ ਮਰਹੂਮ ਅਮਿਤ ਭਾਰਦਵਾਜ, ਅਜੈ ਭਾਰਦਵਾਜ, ਵਿਵੇਕ ਭਾਰਦਵਾਜ, ਸਿੰਪੀ ਭਾਰਦਵਾਜ, ਮਹਿੰਦਰ ਭਾਰਦਵਾਜ ਅਤੇ ਹੋਰਾਂ ਦੇ ਖਿਲਾਫ਼ ਦਰਜ ਐਫਆਈਆਰ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ। ਦੋਸ਼ੀਆਂ 'ਤੇ ਪ੍ਰਤੀ ਮਹੀਨਾ 10 ਫੀਸਦੀ ਰਿਟਰਨ ਦਾ ਝੂਠਾ ਵਾਅਦਾ ਕਰਕੇ ਬਿਟਕੁਆਇਨ ਦੇ ਰੂਪ 'ਚ ਲੋਕਾਂ ਤੋਂ ਮੋਟੀ ਰਕਮ ਵਸੂਲਣ ਦਾ ਦੋਸ਼ ਸੀ।

ਈਡੀ ਨੇ ਲਾਇਆ ਦੋਸ਼

ਈਡੀ ਨੇ ਦੋਸ਼ ਲਾਇਆ ਕਿ ਪ੍ਰਮੋਟਰਾਂ ਨੇ ਨਿਵੇਸ਼ਕਾਂ ਨਾਲ ਧੋਖਾ ਕੀਤਾ ਹੈ ਅਤੇ ਗੈਰ-ਕਾਨੂੰਨੀ ਬਿਟਕੋਇਨਾਂ ਨੂੰ ਅਸਪਸ਼ਟ ਆਨਲਾਈਨ ਵਾਲਿਟ ਵਿੱਚ ਛੁਪਾ ਰਹੇ ਹਨ। ਸ਼ਿਲਪਾ ਸ਼ੈੱਟੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੇ ਵੀ ਫਿਲਮੀ ਦੁਨੀਆ 'ਚ ਐਂਟਰੀ ਕਰ ਲਈ ਹੈ। ਰਾਜ ਕੁੰਦਰਾ ਨੇ ਪਿਛਲੇ ਸਾਲ ਫਿਲਮ 'UT69' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।

Next Story
ਤਾਜ਼ਾ ਖਬਰਾਂ
Share it