ਬਟੇਰ ਦਾ ਮੀਟ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਵੱਡੇ ਫਾਇਦੇ
ਚੰਡੀਗੜ੍ਹ, ਪਰਦੀਪ ਸਿੰਘ: ਨਾਨ ਵੈੱਜ ਦੇ ਸ਼ੌਕੀਨਾਂ ਲਈ ਇਹ ਖ਼ਬਰ ਅਹਿਮ ਹੈ। ਜੇਕਰ ਤੁਸੀ ਚਿਕਨ ਖਾਣਾ ਪਸੰਦ ਕਰਦੇ ਹੋ ਤਾਂ ਇਹ ਖਬਰ ਨੂੰ ਧਿਆਨ ਨਾਲ ਪੜ੍ਹੋ। ਪੰਜਾਬੀ ਦੀ ਕਹਾਵਤ ਹੈ ਜੀਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀ….ਇਵੇ ਹੀ ਜਿਸ ਨੇ ਬਟੇਰ ਨਹੀਂ ਖਾਧਾ ਤਾਂ ਉਹਨੇ ਕੀ ਖਾਧਾ…ਬਟੇਰ ਦਾ ਮੀਟ ਖਾਣ ਦੇ ਸਰੀਰ ਨੂੰ ਅਦਭੁੱਤ […]
By : Editor Editor
ਚੰਡੀਗੜ੍ਹ, ਪਰਦੀਪ ਸਿੰਘ: ਨਾਨ ਵੈੱਜ ਦੇ ਸ਼ੌਕੀਨਾਂ ਲਈ ਇਹ ਖ਼ਬਰ ਅਹਿਮ ਹੈ। ਜੇਕਰ ਤੁਸੀ ਚਿਕਨ ਖਾਣਾ ਪਸੰਦ ਕਰਦੇ ਹੋ ਤਾਂ ਇਹ ਖਬਰ ਨੂੰ ਧਿਆਨ ਨਾਲ ਪੜ੍ਹੋ। ਪੰਜਾਬੀ ਦੀ ਕਹਾਵਤ ਹੈ ਜੀਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀ….ਇਵੇ ਹੀ ਜਿਸ ਨੇ ਬਟੇਰ ਨਹੀਂ ਖਾਧਾ ਤਾਂ ਉਹਨੇ ਕੀ ਖਾਧਾ…ਬਟੇਰ ਦਾ ਮੀਟ ਖਾਣ ਦੇ ਸਰੀਰ ਨੂੰ ਅਦਭੁੱਤ ਫਾਇਦੇ ਹੁੰਦੇ ਹਨ।
ਬਟੇਰ ਦੇ ਮੀਟ ਦੇ ਫਾਇਦੇ
ਅੱਖਾਂ ਰੌਸ਼ਨੀ ਤੇਜ ਕਰਦਾ-
ਬਟੇਰ ਦੇ ਮੀਟ ਵਿੱਚ ਵਿਟਾਮਿਨ ਏ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਤੁਹਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਵਿਟਾਮਿਨ ਏ ਇੱਕ ਕਿਸਮ ਦਾ ਐਂਟੀਆਕਸੀਡੈਂਟ ਵਿਟਾਮਿਨ ਹੈ ਜੋ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ ਵਿੱਚ ਲਾਭਦਾਇਕ ਹੈ।
ਸਰੀਰ ਵਿਚੋਂ ਪ੍ਰੋਟੀਨ ਦੀ ਕਮੀ ਨੂੰ ਦੂਰ ਕਰਦਾ-
ਪ੍ਰੋਟੀਨ ਮਨੁੱਖੀ ਸਰੀਰ ਲਈ ਬਹੁਤ ਜ਼ਰੂਰੀ ਪੌਸ਼ਟਿਕ ਤੱਤ ਹੈ ਅਤੇ ਬਟੇਰ ਦੇ ਮਾਸ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਬਟੇਰ ਦੇ ਮੀਟ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਸ਼ੂਗਰ ਨੂੰ ਕੰਟਰੋਲ ਕਰਦਾ-
ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਲੈਵਲ ਨਾਰਮਲ ਨਹੀਂ ਹੈ, ਉਨ੍ਹਾਂ ਲਈ ਇਹ ਵਧੀ ਹੋਈ ਬਲੱਡ ਸ਼ੂਗਰ ਨੂੰ ਘੱਟ ਕਰਨ 'ਚ ਬਹੁਤ ਫਾਇਦੇਮੰਦ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਬਟੇਰ ਦਾ ਮਾਸ ਖਾਣਾ ਚਾਹੀਦਾ ਹੈ।
ਦਿਮਾਗ ਲਈ ਫਾਇਦੇਮੰਦ-
ਬਟੇਰ ਦਾ ਮਾਸ ਤੁਹਾਡੇ ਦਿਮਾਗ ਲਈ ਵੀ ਫਾਇਦੇਮੰਦ ਹੁੰਦਾ ਹੈ। ਬੱਚਿਆਂ ਅਤੇ ਬਜ਼ੁਰਗਾਂ ਦਾ ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ। ਬਟੇਰ ਦੇ ਮੀਟ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਨਰਵਸ ਸਿਸਟਮ ਲਈ ਚੰਗੇ ਹੁੰਦੇ ਹਨ।
ਕੋਲੈਸਟ੍ਰਾਲ ਨੂੰ ਕੰਟਰੋਲ ਕਰਦਾ-
ਬਟੇਰ ਦੇ ਮੀਟ ਵਿੱਚ ਭਰਪੂਰ ਮਾਤਰਾ ਵਿੱਚ ਫੈਟੀ ਐਸਿਡ ਹੁੰਦੇ ਹਨ ਜੋ ਤੁਹਾਡੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਦੇ ਹਨ ਅਤੇ ਦਿਲ ਲਈ ਫਾਇਦੇਮੰਦ ਹੁੰਦੇ ਹਨ।
ਲੀਵਰ ਲਈ ਵੀ ਫਾਇਦੇਮੰਦ ਹੈ-
ਬਟੇਰ ਦਾ ਮਾਸ ਵੀ ਜਿਗਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਬਟੇਰ ਦਾ ਮੀਟ ਖਾਣ ਨਾਲ ਲਿਵਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆ ਹਨ।
ਇਹ ਵੀ ਪੜ੍ਹੋ:ਸਦਾ ਜਵਾਨ ਰਹਿਣ ਲਈ ਅਪਣਾਓ ਇਹ ਟਿੱਪਸ