ਆਂਡੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਅਦਭੁੱਤ ਫਾਇਦੇ, ਤੁਸੀਂ ਵੀ ਹੈਰਾਨ ਕੇ ਹੋ ਜਾਓਗੇ ਹੈਰਾਨ
ਨਵੀਂ ਦਿੱਲੀ, 30 ਅਪ੍ਰੈਲ, ਪਰਦੀਪ ਸਿੰਘ : ਦੁੱਧ, ਮੱਖਣ ਅਤੇ ਆਂਡੇ ਸਾਡੇ ਸਿਹਤ ਲਈ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹੈ। ਇਹ ਵਜ੍ਹਾ ਹੈ ਕਿ ਇਸ ਨੂੰ ਪੋਸ਼ਣ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ। ਇਹ ਵਿਟਾਮਿਨ ਏ, ਡੀ, ਬੀ 12, ਰਾਈਬੋਫਲੇਵਿਨ ਤੇ ਸੇਲੇਨਿਯਮ ਵਰਗੇ ਜ਼ਰੂਰੀ ਵਿਟਾਮਿਨ ਤੇ ਮਿਨਰਲਸ ਦਾ ਇਕ ਚੰਗਾ ਸਰੋਤ ਹੁੰਦਾ ਹੈ। 3.ਆਂਡੇ ਖਾਣ ਨਾਲ […]
By : Editor Editor
ਨਵੀਂ ਦਿੱਲੀ, 30 ਅਪ੍ਰੈਲ, ਪਰਦੀਪ ਸਿੰਘ : ਦੁੱਧ, ਮੱਖਣ ਅਤੇ ਆਂਡੇ ਸਾਡੇ ਸਿਹਤ ਲਈ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹੈ। ਇਹ ਵਜ੍ਹਾ ਹੈ ਕਿ ਇਸ ਨੂੰ ਪੋਸ਼ਣ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ। ਇਹ ਵਿਟਾਮਿਨ ਏ, ਡੀ, ਬੀ 12, ਰਾਈਬੋਫਲੇਵਿਨ ਤੇ ਸੇਲੇਨਿਯਮ ਵਰਗੇ ਜ਼ਰੂਰੀ ਵਿਟਾਮਿਨ ਤੇ ਮਿਨਰਲਸ ਦਾ ਇਕ ਚੰਗਾ ਸਰੋਤ ਹੁੰਦਾ ਹੈ।
- ਉਬਲੇ ਆਂਡੇ ’ਚ ਲਊਟਿਨ, ਜੇਕਸੈਂਥਿਨ, ਐਂਟੀਆਕਸੀਡੈਂਟ ਹੁੰਦੇ ਹਨ। ਜੋ ਅੱਖਾਂ ਦੇ ਸਵਾਸਥ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ’ਚ ਮੌਜੂਦ ਇਹ ਕੰਪਾਊਡ ਵਧਦੀ ਉਮਰ ’ਚ ਹੋਣ ਵਾਲੀਆਂ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਮੋਤੀਆਬਿੰਦ ਆਦਿ ਦੇ ਜ਼ੋਖ਼ਮ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਉਬਲੇ ਅੰਡੇ ’ਚ ਮੌਜੂਦ ਵਿਟਾਮਿਨ ਏ ਅੱਖਾਂ ਦੀ ਰੋਸ਼ਨੀ ਵਧਾਉਣ ’ਚ ਵੀ ਕਾਰਗਰ ਹੈ।
- ਆਂਡੇ ਵਿੱਚ ਹਾਈ ਪ੍ਰੋਟੀਨ ਤੇ ਓਮੇਗੀ-3 ਫੈਟੀ ਐਸਿਡ ਵਰਗੇ ਪੋਸ਼ਕ ਤੱਤ ਦਿਲ ਨੂੰ ਸਿਹਤਮੰਦ ਬਣਾਉਂਦੇ ਹਨ।
3.ਆਂਡੇ ਖਾਣ ਨਾਲ ਤੁਹਾਡਾ ਭਾਰ ਘਟਦਾ ਹੈ।
- ਆਂਡੇ ਖਾਣ ਨਾਲ ਸਰੀਰ ਵਿੱਚ ਊਰਜਾ ਵਧਦੀ ਹੈ।
- ਆਂਡੇ ਖਾਣੇ ਨਾਲ ਕਾਮ ਊਰਜਾ ਵਿੱਚ ਵਾਧਾ ਹੁੰਦਾ ਹੈ।
- ਆਂਡੇ ਖਾਣ ਨਾਲ ਬੱਚੇਦਾਨੀ ਬਿਮਾਰੀਆਂ ਤੋਂ ਬਚਦੀ ਹੈ।
7.ਉਬਲੇ ਅੰਡੇ ’ਚ ਭਾਰੀ ਮਾਤਰਾ ’ਚ ਪ੍ਰੋਟੀਨ ਤੇ ਵਿਭਿੰਨ ਵਿਟਾਮਿਨ ਪਾਏ ਜਾਂਦੇ ਹਨ। ਜੋ ਸਕਿਨ ਤੇ ਵਾਲਾਂ ਨੂੰ ਹੈਲਦੀ ਬਣਾਉਣ ’ਚ ਮਦਦ ਕਰਦਾ ਹੈ।
- ਆਂਡੇ ਖਾਣ ਨਾਲ ਤੁਹਾਡਾ ਭਾਰ ਨਹੀਂ ਵੱਧਦਾ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ।
- ਤੁਹਾਡਾ ਚਿਹਰੇ ਉੱਤੇ ਢਿੱਲ਼ਾਪਣ ਨਹੀਂ ਆਉਂਦਾ ਹੈ ਇਸ ਲਈ ਨਾਸ਼ਤੇ ਵਿੱਚ ਆਂਡੇ ਵਿੱਚ ਖਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ: -
ਸ਼ਰਾਬ ਪੀਣ ਵਾਲੀਆਂ ਮਹਿਲਾਵਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਕਿ ਸ਼ਰਾਬ ਮਹਿਲਾਵਾਂ ਲਈ ਬੇਹੱਦ ਖ਼ਤਰਨਾਕ ਹੈ। ਇਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਸ਼ਰਾਬ ਪੀਣ ਨਾਲ ਮਹਿਲਾਵਾਂ ਨੂੰ ਮਰਦਾਂ ਨਾਲੋ ਵਧੇਰੇ ਬਿਮਾਰੀਆਂ ਲੱਗਦੀਆਂ ਹਨ।
ਸੈਂਟਰ ਆਫ ਡਿਸੀਜ ਐਂਡ ਪ੍ਰਿਵੇਸ਼ਨ ਦੇ ਮੁਤਾਬਿਕ ਜੇਕਰ ਕੋਈ ਪੁਰਸ਼ ਇਕ ਵਾਰ ਵਿੱਚ 5 ਡਰਿੰਕ ਅਤੇ ਮਹਿਲਾ 4 ਡਰਿੰਕ ਲੈਂਦੀ ਹੈ ਤਾਂ ਉਸ ਨੂੰ ਜ਼ਿਆਦਾ ਸ਼ਰਾਬ ਪੀਣ ਵਾਲਿਆ ਦੀ ਕੈਟੇਗਰੀ ਵਿੱਚ ਰੱਖਿਆ ਜਾਂਦਾ ਹੈ। ਹਾਲ ਹੀ ਵਿੱਚ ਅਲਕੋਹਲਕ ਡਰਿੰਕ ਉੱਤੇ ਸਟੱਡੀ ਹੋਈ ਹੈ ਜਿਸ ਵਿੱਚ ਪਾਇਆ ਗਿਆ ਹੈ ਕਿ ਮਹਿਲਾਵਾਂ ਨੂੰ ਹਫ਼ਤੇ ਵਿੱਚ 8 ਪੈੱਗ ਤੋਂ ਜਿਆਦਾ ਪੀਂਦੀਆਂ ਉਸ ਨਾਲ ਹਾਰਟ ਕਮਜ਼ੋਰ ਹੁੰਦਾ ਹੈ ਅਤੇ ਹਾਰਟ ਅਟੈਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਮੈਰੀਕਨ ਕਾਲਜ ਆਫ ਕਾਰਡੀਓਲੋਜੀ ਦੀ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਜ਼ਿਆਦਾ ਸ਼ਰਾਬ ਪੀਣ ਨਾਲ ਹਾਰਟ ਅਟੈਕ ਦਾ ਖ਼ਤਰਾ ਵਧੇਰੇ ਹੋ ਜਾਂਦਾ ਹੈ। ਦੂਜੇ ਵਾਲੇ ਕੈਂਸਰ ਉੱਤੇ ਰਿਸਰਚ ਕਰ ਰਹੇ ਡਾਕਟਰਾਂ ਨੇ 18-65 ਸਾਲ ਦੀਆਂ ਉਮਰ ਦੇ 4 ਲੱਖ ਤੋਂ ਵਧੇਰੇ ਲੋਕਾਂ ਉੱਤੇ ਅਧਿਐਨ ਕੀਤਾ ਹੈ।
ਖੋਜ ਨੇ ਪਾਇਆ ਹੈ ਕਿ ਮਰਦਾਂ ਅਤੇ ਔਰਤਾਂ ਦੋਵਾਂ ਲਈ ਹਰ ਹਫ਼ਤੇ 1-2 ਡ੍ਰਿੰਕ ਘੱਟ ਸ਼ਰਾਬ ਪੀਣ ਦਾ ਪੱਧਰ ਹੈ। ਅਮੈਰੀਕਨ ਕਾਲਜ ਆਫ ਕਾਰਡੀਓਲੋਜੀ ਦੇ ਅਨੁਸਾਰ, ਪੁਰਸ਼ਾਂ ਲਈ ਪ੍ਰਤੀ ਹਫਤੇ 3-14 ਡਰਿੰਕਸ ਅਤੇ ਔਰਤਾਂ ਲਈ ਪ੍ਰਤੀ ਹਫਤੇ 3-7 ਡਰਿੰਕਸ ਨੂੰ ਮੱਧਮ ਸ਼ਰਾਬ ਮੰਨਿਆ ਜਾਂਦਾ ਹੈ। ਜਦੋਂ ਕਿ ਪੁਰਸ਼ਾਂ ਲਈ ਹਫ਼ਤੇ ਵਿੱਚ 15 ਜਾਂ ਇਸ ਤੋਂ ਵੱਧ ਡਰਿੰਕਸ ਅਤੇ ਔਰਤਾਂ ਲਈ 8 ਜਾਂ ਇਸ ਤੋਂ ਵੱਧ ਡ੍ਰਿੰਕਸ ਨੂੰ ਜ਼ਿਆਦਾ ਪੀਣ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ।
ਖੋਜਕਰਤਾਵਾਂ ਨੇ ਪਾਇਆ ਕਿ ਅਧਿਐਨ ਵਿੱਚ 3108 ਲੋਕਾਂ ਨੂੰ ਕੋਰੋਨਰੀ ਦਿਲ ਦੀ ਬਿਮਾਰੀ ਲਈ ਇਲਾਜ ਕੀਤਾ ਗਿਆ ਸੀ, ਜੋ ਕਿ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਵਧਿਆ ਸੀ। ਜਿਹੜੀਆਂ ਔਰਤਾਂ ਹਫ਼ਤੇ ਵਿੱਚ 8 ਜਾਂ ਇਸ ਤੋਂ ਵੱਧ ਡਰਿੰਕਸ ਪੀਂਦੀਆਂ ਹਨ ਉਨ੍ਹਾਂ ਵਿੱਚ ਘੱਟ ਸ਼ਰਾਬ ਪੀਣ ਵਾਲੀਆਂ ਔਰਤਾਂ ਨਾਲੋਂ ਦਿਲ ਦੀ ਬਿਮਾਰੀ ਦਾ ਖ਼ਤਰਾ 33 ਤੋਂ 51 ਪ੍ਰਤੀਸ਼ਤ ਵੱਧ ਹੁੰਦਾ ਹੈ। ਜਦੋਂ ਬਹੁਤ ਜ਼ਿਆਦਾ ਸ਼ਰਾਬ ਪੀਣ ਵਾਲੀਆਂ ਔਰਤਾਂ 'ਤੇ ਇਕ ਅਧਿਐਨ ਕੀਤਾ ਗਿਆ, ਤਾਂ ਇਹ ਪਾਇਆ ਗਿਆ ਕਿ ਜ਼ਿਆਦਾ ਸ਼ਰਾਬ ਪੀਣ ਵਾਲੀਆਂ ਔਰਤਾਂ ਵਿਚ ਦਿਲ ਦੀ ਬਿਮਾਰੀ ਦਾ ਖ਼ਤਰਾ ਮੱਧਮ ਪੀਤੀ ਵਾਲੀਆਂ ਔਰਤਾਂ ਨਾਲੋਂ ਦੋ ਤਿਹਾਈ ਵੱਧ ਸੀ।