ਪੂਰੇ ਉਤਰ ਭਾਰਤ ਸਮੇਤ ਪੰਜਾਬ ਵਿਚ ਆਇਆ ਭੂਚਾਲ
ਚੰਡੀਗੜ੍ਹ : ਅੱਜ ਦੁਪਹਿਰ 3 ਵਜੇ ਤੋਂ ਕੁਝ ਪਲ ਪਹਿਲਾਂ ਪੰਜਾਬ ਵਿਚ ਭੂਚਾਲ ਦੇ ਝਲਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਕੁਝ ਸਕਿੰਟਾਂ ਤਕ ਮਹਿਸੂਸ ਕੀਤੇ ਗਏ। ਲੋਕ ਡਰ ਕਾਰਨ ਘਰਾਂ ਅਤੇ ਦਫ਼ਤਰਾਂ ਵਿਚੋ ਬਾਹਰ ਆ ਗਏ। ਹੁਣ ਤਕ ਮਿਲੀ ਸੂਚਨਾ ਅਨੁਸਾਰ ਕਿਸੇ ਜਾਨ ਮਾਨ ਦੇ ਨੁਕਸਾਨ ਦੀ ਕੋਈ ਖ਼ਬਰ ਨਹੀ ਹੈ। ਰਿਕਟਰ ਪੈਮਾਨਾ ਤੇ […]
By : Editor (BS)
ਚੰਡੀਗੜ੍ਹ : ਅੱਜ ਦੁਪਹਿਰ 3 ਵਜੇ ਤੋਂ ਕੁਝ ਪਲ ਪਹਿਲਾਂ ਪੰਜਾਬ ਵਿਚ ਭੂਚਾਲ ਦੇ ਝਲਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਕੁਝ ਸਕਿੰਟਾਂ ਤਕ ਮਹਿਸੂਸ ਕੀਤੇ ਗਏ। ਲੋਕ ਡਰ ਕਾਰਨ ਘਰਾਂ ਅਤੇ ਦਫ਼ਤਰਾਂ ਵਿਚੋ ਬਾਹਰ ਆ ਗਏ। ਹੁਣ ਤਕ ਮਿਲੀ ਸੂਚਨਾ ਅਨੁਸਾਰ ਕਿਸੇ ਜਾਨ ਮਾਨ ਦੇ ਨੁਕਸਾਨ ਦੀ ਕੋਈ ਖ਼ਬਰ ਨਹੀ ਹੈ। ਰਿਕਟਰ ਪੈਮਾਨਾ ਤੇ ਭੂਚਾਲ ਦੀ ਤੀਬਰਤਾ 4.6 ਨਾਪੀ ਗਈ
ਭੂਚਾਲ ਦਾ ਕੇਂਦਰ ਨੇਪਾਲ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਨੇਪਾਲ 'ਚ ਦੋ ਵਾਰ ਭੂਚਾਲ ਆ ਚੁੱਕਾ ਹੈ। ਪਹਿਲਾ ਦੁਪਹਿਰ 2.25 ਵਜੇ, ਜਿਸ ਦੀ ਤੀਬਰਤਾ 4.6 ਸੀ। ਦੂਜਾ ਝਟਕਾ 2.53 'ਤੇ ਆਇਆ, ਜਿਸ ਦੀ ਤੀਬਰਤਾ 6.2 ਸੀ। ਉੱਤਰ ਪ੍ਰਦੇਸ਼ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੀ ਤੀਬਰਤਾ 5.5 ਮਾਪੀ ਗਈ ਹੈ।
ਯੂਪੀ ਦੇ ਲਖਨਊ, ਕਾਨਪੁਰ, ਆਗਰਾ, ਨੋਇਡਾ, ਮੇਰਠ, ਮੁਰਾਦਾਬਾਦ, ਗਾਜ਼ੀਆਬਾਦ, ਅਯੁੱਧਿਆ, ਅਲੀਗੜ੍ਹ, ਹਾਪੁੜ, ਅਮਰੋਹਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।