Begin typing your search above and press return to search.

DUSU ਚੋਣਾਂ : ABVP ਨੇ ਪ੍ਰਧਾਨ ਦੇ ਅਹੁਦੇ ਸਮੇਤ ਤਿੰਨ ਸੀਟਾਂ 'ਤੇ ਕੀਤਾ ਕਬਜ਼ਾ

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐਸਯੂ) ਦੀਆਂ ਚੋਣਾਂ ਵਿੱਚ ਏਬੀਵੀਪੀ ਨੇ ਪ੍ਰਧਾਨ ਦੇ ਅਹੁਦੇ ਸਮੇਤ ਤਿੰਨ ਸੀਟਾਂ ’ਤੇ ਕਬਜ਼ਾ ਕਰ ਲਿਆ ਹੈ। NSUI ਨੇ ਇੱਕ ਜਿੱਤ ਹਾਸਲ ਕੀਤੀ ਹੈ। ਇਸ ਵਾਰ ਚੋਣਾਂ ਵਿੱਚ 24 ਉਮੀਦਵਾਰ ਮੈਦਾਨ ਵਿੱਚ ਸਨ। ਸ਼ੁੱਕਰਵਾਰ ਨੂੰ ਹੋਈ ਵੋਟਿੰਗ 'ਚ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਕਰੀਬ 2 ਫੀਸਦੀ ਜ਼ਿਆਦਾ […]

DUSU ਚੋਣਾਂ : ABVP ਨੇ ਪ੍ਰਧਾਨ ਦੇ ਅਹੁਦੇ ਸਮੇਤ ਤਿੰਨ ਸੀਟਾਂ ਤੇ ਕੀਤਾ ਕਬਜ਼ਾ
X

Editor (BS)By : Editor (BS)

  |  23 Sept 2023 1:16 PM IST

  • whatsapp
  • Telegram

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐਸਯੂ) ਦੀਆਂ ਚੋਣਾਂ ਵਿੱਚ ਏਬੀਵੀਪੀ ਨੇ ਪ੍ਰਧਾਨ ਦੇ ਅਹੁਦੇ ਸਮੇਤ ਤਿੰਨ ਸੀਟਾਂ ’ਤੇ ਕਬਜ਼ਾ ਕਰ ਲਿਆ ਹੈ। NSUI ਨੇ ਇੱਕ ਜਿੱਤ ਹਾਸਲ ਕੀਤੀ ਹੈ। ਇਸ ਵਾਰ ਚੋਣਾਂ ਵਿੱਚ 24 ਉਮੀਦਵਾਰ ਮੈਦਾਨ ਵਿੱਚ ਸਨ। ਸ਼ੁੱਕਰਵਾਰ ਨੂੰ ਹੋਈ ਵੋਟਿੰਗ 'ਚ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਕਰੀਬ 2 ਫੀਸਦੀ ਜ਼ਿਆਦਾ ਵੋਟਿੰਗ ਹੋਈ। ਇਸ ਵਾਰ 42 ਫੀਸਦੀ ਵਿਦਿਆਰਥੀਆਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ਇਲਾਕੇ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪ੍ਰਧਾਨ ਦੇ ਅਹੁਦੇ ਲਈ ਏਬੀਵੀਪੀ ਦੇ ਤੁਸ਼ਾਰ ਡੇਢਾ ਨੂੰ ਚੁਣਿਆ ਗਿਆ ਹੈ।

ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ 'ਚ ABVP ਦੇ ਤੁਸ਼ਾਰ ਡੇਢਾ ਨੂੰ 21555 ਵੋਟਾਂ ਮਿਲੀਆਂ ਜਦਕਿ ਵਿਰੋਧੀ NSUI ਉਮੀਦਵਾਰ ਨੂੰ 17833 ਵੋਟਾਂ ਨਾਲ ਸਬਰ ਕਰਨਾ ਪਿਆ। ਇਸ ਅਹੁਦੇ ਲਈ ਹੋਈਆਂ ਚੋਣਾਂ ਵਿੱਚ ਨੋਟਾ ਨੂੰ 2379 ਵੋਟਾਂ ਮਿਲੀਆਂ।

ਐਨਐਸਯੂਆਈ ਦੇ ਅਭੀ ਦਹੀਆ ਨੇ ਮੀਤ ਪ੍ਰਧਾਨ ਦਾ ਅਹੁਦਾ ਜਿੱਤਿਆ ਹੈ। ਅਭੀ ਦਹੀਆ ਨੂੰ 19703 ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੇ ਵਿਰੋਧੀ ਏਬੀਵੀਪੀ ਉਮੀਦਵਾਰ ਨੂੰ 18763 ਵੋਟਾਂ ਮਿਲੀਆਂ ਹਨ। ਨੋਟਾ 'ਤੇ 3449 ਵੋਟਾਂ ਪਈਆਂ। ਅਪਰਾਜਿਤਾ ਨੇ ਸਕੱਤਰ ਦਾ ਅਹੁਦਾ ਜਿੱਤਿਆ ਹੈ ਜਦਕਿ ਸਚਿਨ ਬੈਸਲਾ ਨੇ ਸੰਯੁਕਤ ਸਕੱਤਰ ਦਾ ਅਹੁਦਾ ਜਿੱਤਿਆ ਹੈ।

ਏ.ਬੀ.ਵੀ.ਪੀ ਦੇ ਉਮੀਦਵਾਰ ਸਕੱਤਰ ਤੇ ਸੰਯੁਕਤ ਸਕੱਤਰ ਦੇ ਅਹੁਦਿਆਂ 'ਤੇ ਜਿੱਤੇ |ਸਕੱਤਰ ਦੇ ਅਹੁਦੇ 'ਤੇ ਏਬੀਵੀਪੀ ਦੀ ਅਪਰਾਜਿਤਾ 22562 ਵੋਟਾਂ ਲੈ ਕੇ ਜੇਤੂ ਰਹੀ ਹੈ ਜਦਕਿ ਸੰਯੁਕਤ ਸਕੱਤਰ ਦੇ ਅਹੁਦੇ 'ਤੇ ਸਚਿਨ ਬੈਸਲਾ 22833 ਵੋਟਾਂ ਲੈ ਕੇ ਜੇਤੂ ਰਹੇ ਹਨ |ਸਕੱਤਰ ਦੇ ਅਹੁਦੇ ਲਈ ਐਨਐਸਯੂਆਈ ਦੇ ਵਿਰੋਧੀ ਉਮੀਦਵਾਰ ਨੂੰ ਸਿਰਫ਼ 9742 ਵੋਟਾਂ ਮਿਲੀਆਂ ਜਦਕਿ ਨੋਟਾ ਨੂੰ 4544 ਵੋਟਾਂ ਮਿਲੀਆਂ। ਸੰਯੁਕਤ ਸਕੱਤਰ ਲਈ ਐਨਐਸਯੂਆਈ ਦੇ ਉਮੀਦਵਾਰ ਨੂੰ 13058 ਵੋਟਾਂ ਨਾਲ ਸੰਤੁਸ਼ਟ ਹੋਣਾ ਪਿਆ।ਨੋਟਾ 'ਤੇ 4197 ਵੋਟਾਂ ਪਈਆਂ।

Next Story
ਤਾਜ਼ਾ ਖਬਰਾਂ
Share it