Begin typing your search above and press return to search.

ਸੈਕਰਾਮੈਂਟੋ ’ਚ ਕਬੱਡੀ ਕੱਪ ਦੌਰਾਨ ਗੱਭਰੂਆਂ ਨੇ ਪੁੱਟੀਆਂ ਧੂੜਾਂ

ਸੈਕਰਾਮੈਂਟੋ, (ਹੁਸਨ ਲੜੋਆ ਬੰਗਾ) : ਐਤਕੀ ਵੀ ਹਰ ਵਰ੍ਹੇ ਵਾਂਗ ਸੈਕਰਾਮੈਂਟੋ ਦੇ ਸ਼ਹੀਦ ਬਾਬਾ ਦੀਪ ਸਿੰਘ ਵਲੋਂ ਕਰਵਾਏ ਗਏ ਕਬੱਡੀ ਕੱਪ ਦੌਰਾਨ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ। ਇਸ ਕਬੱਡੀ ਕੱਪ ਦੌਰਾਨ ਓਪਨ ’ਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੀ ਟੀਮ ਅੱਵਲ ਰਹੀ, ਜਿਸ ਨੇ ਟਰਾਫੀ ਜਿੱਤ ਕੇ 25 ਹਜ਼ਾਰ ਡਾਲਰ ਦਾ ਇਨਾਮ ਪ੍ਰਾਪਤ ਕੀਤਾ। […]

ਸੈਕਰਾਮੈਂਟੋ ’ਚ ਕਬੱਡੀ ਕੱਪ ਦੌਰਾਨ ਗੱਭਰੂਆਂ ਨੇ ਪੁੱਟੀਆਂ ਧੂੜਾਂ
X

Hamdard Tv AdminBy : Hamdard Tv Admin

  |  7 Oct 2023 1:43 PM IST

  • whatsapp
  • Telegram

ਸੈਕਰਾਮੈਂਟੋ, (ਹੁਸਨ ਲੜੋਆ ਬੰਗਾ) : ਐਤਕੀ ਵੀ ਹਰ ਵਰ੍ਹੇ ਵਾਂਗ ਸੈਕਰਾਮੈਂਟੋ ਦੇ ਸ਼ਹੀਦ ਬਾਬਾ ਦੀਪ ਸਿੰਘ ਵਲੋਂ ਕਰਵਾਏ ਗਏ ਕਬੱਡੀ ਕੱਪ ਦੌਰਾਨ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ। ਇਸ ਕਬੱਡੀ ਕੱਪ ਦੌਰਾਨ ਓਪਨ ’ਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੀ ਟੀਮ ਅੱਵਲ ਰਹੀ, ਜਿਸ ਨੇ ਟਰਾਫੀ ਜਿੱਤ ਕੇ 25 ਹਜ਼ਾਰ ਡਾਲਰ ਦਾ ਇਨਾਮ ਪ੍ਰਾਪਤ ਕੀਤਾ। ਇਹ ਨਕਦ ਇਨਾਮ ਚੜਦਾ ਪੰਜਾਬ ਕਲੱਬ ਰੋਜਵਿਲ ਵਲੋਂ ਦਿੱਤਾ ਗਿਆ। ਦੂਜੇ ਥਾਂ ’ਤੇ ਰੋਜਵਿਲ ਦੀ ਟੀਮ ਰਹੀ, ਜਿਸ ਨੂੰ ਚੜਦੀ ਕਲਾ ਕਲੱਬ ਫੇਅਰਫੀਲਡ ਵਲੋਂ 22 ਹਜ਼ਾਰ ਦਾ ਨਗਦ ਇਨਾਮ ਦਿੱਤਾ ਗਿਆ।

ਸ਼ਹੀਦ ਬਾਬਾ ਦੀਪ ਸਿੰਘ ਸਪੋਰਟ ਕਲੱਬ ਨੇ ਜਿੱਤੀ ਟਰਾਫ਼ੀ


ਇਸੇ ਤਰਾਂ ਤੀਜੇ ਥਾਂ ਤੇ ਰਹਿਣ ਵਾਲੀ ਟੀਮ ਬਾਬ ਸੰਗ ਜੀ ਕਲੱਬ ਇੰਡੀਆਨਾ ਰਹੀ, ਜਿਸ ਨੂੰ 18 ਹਜਾਰ ਦਾ ਇਨਾਮ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਵਲੋਂ ਦਿੱਤਾ ਗਿਆ। ਇਸੇ ਤਰਾਂ ਚੌਥੀ ਥਾਂ ਸੈਂਟਾ ਕਲੇਰਾ ਤੇ ਪੰਜਵੇਂ ਯੂਬਾ ਸਿਟੀ ਬ੍ਰਦਰਜ ਦੀ ਟੀਮ ਰਹੀ। ਇਸ ਕਬੱਡੀ ਕੱਪ ਵਿੱਚ ਗਵਰਨਰ ਲਈ ਚੋਣਾਂ ਲੜ ਰਹੀ ਏਲੀਨੀ ਕੌਨਾਲੇਕਸ ਮੁੱਖ ਮਹਿਮਾਨ ਵਜੋਂ ਲੰਬਾ ਸਮਾਂ ਹਾਜ਼ਰ ਰਹੀ। ਉਨ੍ਹਾਂ ਨੇ ਗਰਾਊਂਡ ਵਿੱਚ ਜਾ ਕੇ ਖਿਡਾਰੀਆਂ ਨਾਲ ਗੱਲਬਾਤ ਦੌਰਾਨ ਹੱਲਾਸ਼ੇਰੀ ਵੀ ਦਿੱਤੀ।

ਮਿਲਿਆ 25 ਹਜ਼ਾਰ ਡਾਲਰ ਦਾ ਇਨਾਮ

ਬੈਸਟ ਰੇਡਰ ਬਣੇ ਮੱਖਣ ਮੱਖੀ,ਯੋਧਾ ਸੁਰਖਪੁਰੀਆ ਨੂੰ ਬੈਸਟ ਜਾਫੀ ਐਲਾਨਿਆ

ਇਸ ਖੇਡ ਸਮਾਗਮ ’ਚ ਬੋਲਦਿਆਂ ਏਲੀਨੀ ਕੌਨਾਲੇਕਸ ਨੇ ਕਿਹਾ ਕਿ ਮੈਂ ਅੱਜ ਇਸ ਭਾਈਚਾਰੇ ਦੇ ਖੇਡ ਸਮਾਗਮ ’ਚ ਆਣ ਕੇ ਮਾਣ ਮਹਿਸੂਸ ਕਰਦੀ ਹਾਂ ਤੇ ਇਸ ਪੰਜਾਬੀ ਭਾਈਚਾਰੇ ਨੇ ਕੈਲੀਫੋਰਨੀਆਂ ਦੀ ਤਰੱਕੀ ’ਚ ਅਹਿਮ ਰੋਲ ਅਦਾ ਕੀਤਾ ਹੈ, ਜਦੋਂ ਵੀ ਮੇਰੀ ਲੋੜ ਹੋਵੇ ਮੈਂ ਤੁਹਾਡੇ ਭਾਈਚਾਰੇ ਲਈ ਖੜੀ ਰਹਾਂਗੀ।


ਇਸ ਮੌਕੇ ਮੁੱਖ ਮਹਿਮਾਨਏਲੀਨੀ ਕੌਨਾਲੇਕਸ ਨੂੰ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਗਟ ਸਿੰਘ ਮੇਅਰ ਗਾਲਟ ਸਿਟੀ ਵਲੋਂ ਤੇ ਗੁਰਦੁਆਰਾ ਬਰਾਡਸ਼ਾਅ ਰੋਡ ਦੀ ਪ੍ਰਬੰਧਕ ਕਮੇਟੀ ਵਲੋਂ ਪਲੈਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਯੂਐਸਏ ਦੇ ਸੁਰਿੰਦਰ ਸਿੰਘ ਅਟਵਾਲ ਨੇ ਸਾਰੇ ਕਬੱਡੀ ਸਮਾਗਮ ਦੀ ਦੇਖ ਰੇਖ ਕੀਤੀ। ਸੁਖਮਿੰਦਰ ਸਿੰਘ ਧਾਲੀਵਾਲ ਮੇਅਰ ਲੈਥਰੋਪ ਨੂੰ ਪਲੈਕ ਦੇ ਕੇ ਸਤਿਕਾਰ ਦਿੱਤਾ ਗਿਆ। ਇਸ ਕਬੱਡੀ ਟੂਰਨਾਮੈਂਟ ’ਚ ਅੰਡਰ 21 ਦੇ ਵੀ ਫਸਵੇਂ ਮੈਚ ਹੋਏ ਜਿਨਾਂ ਵੀ ਨਗਦ ਇਨਾਮ ਦਿੱਤੇ ਗਏ।

ਸਟੇਜ ਤੋਂ ਸੁਚੱਜੇ ਢੰਗ ਨਾਲ ਬੀਬੀ ਆਸ਼ਾ ਸ਼ਰਮਾਂ ਸਮਾਗਮ ਨੂੰ ਤਰਤੀਬ ਦਿੰਦੇ ਰਹੇ ਮੁੱਖ ਮਹਿਮਾਨਾਂ ਨੂੰ ਰੂਬਰੂ ਕਰਵਾਉਂਦੇ ਰਹੇ ਦੂਸਰੇ ਪਾਸੇ ਗਰਾਊਂਡ ਚ ਕੁਮੈਂਟਰੀ ਮੱਖਣ ਅਲੀ, ਸਵਰਨਜੀਤ, ਇਕਬਾਲ ਗਾਲਿਬ ਤੇ ਰੰਡਿਆਲੇ ਨੇ ਹਜਾਰਾਂ ਦਰਸ਼ਕਾਂ ਨੂੰ ਆਪਣੀ ਆਪਣੀ ਕੁਮੈਂਟਰੀ ਨਾਲ ਕਬੱਡੀ ਨਾਲ ਜੋੜੀ ਰੱਖਿਆ। ਇਸ ਮੌਕੇ ਬੈਸਟ ਜਾਫੀ ਵਜੋਂ ਯੋਧਾ ਸੁਰਖਪੁਰੀਆ ਤੇ ਬੈਸਟ ਰੇਡਰ ਵਜੋਂ ਮੱਖਣ ਮੱਖੀ ਨੂੰ ਚੁਣਿਆ ਗਿਆ। ਇਸ ਮੌਕੇ ਦੋ ਟੀਮਾਂ ਜਿਨਾਂ ਚ ਬੇ ਏਰੀਆ ਤੇ ਨਾਰਥ ਅਮਰੀਕਾ ਦੀ ਟੀਮ ਨੂੰ ਨਿਯਮਾਂ ਮੁਤਾਬਕ ਨਾ ਖੇਡਣ ਤੇ ਪ੍ਰਬੰਧਕਾਂ ਵਲੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਗਿਆ ਜਿਸਦਾ ਐਲਾਨ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਯੂ ਐਸ ਏ ਦੇ ਸੁਰਿੰਦਰ ਸਿੰਘ ਅਟਵਾਲ ਨੇ ਕੀਤਾ। ਇਸ ਮੌਕੇ ਵਿਕੀ ਸਿਮੀਪੁਰੀਏ, ਤਾਰੀ ਡੱਬ ਤੇ ਕੁਲਵੰਤ ਧਾਮੀ ਨੇ ਪ੍ਰਬੰਧਕਾਂ ਨਾਲ ਸਟੈਂਡ ਲਿਆ। ਇਸ ਮੌਕੇ ਪ੍ਰਬੰਧਕਾਂ ’ਚ ਪ੍ਰਗਟ ਸਿੰਘ ਸੰਧੂ, ਧੀਰਾ ਨਿਝੱਰ, ਗੁਰਮੀਤ ਵੜੈਚ, ਬਿੱਟੁ ਰੰਧਾਵਾ, ਨਰਿੰਦਰ ਸਿੰਘ ਥਾਂਦੀ, ਹੈਪੀ ਬਰਿਆਨਾ, ਹੈਰੀ ਸੰਘਾ, ਤਰਲੋਚਨ ਅਟਵਾਲ, ਗੋਲਡੀ ਲਾਲੀ, ਹੈਪੀ ਔਲਖ, ਸ਼ੇਰੂ ਭਾਟੀਆ, , ਭੁਪਿੰਦਰ ਸੰਘੇੜਾ, ਭਿੰਦਾ ਚਾਹਲ, ਗੁਰਜੀਤ ਦਿਓਲ,ਲਾਡਾ ਕਾਹਲੋਂ, ਪੰਮਾ ਲਿੱਧੜ, ਬਲਵਿੰਦਰ ਸੰਧੂ, ਗੁਰਦੇਵ ਤੂਰ ਤੇ ਪਿਆਰਾ ਸੰਧੂ ਆਦਿ ਨੇ ਪ੍ਰਮੋਟਰਾਂ ਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।

ਇਸ ਮੌਕੇ ਚੜਦਾ ਪੰਜਾਬ ਦੇ ਬਲਜੀਤ ਬਾਸੀ ਨੂੰ ਸ਼ੇਰੂ ਭਾਟੀਆ ਤੇ ਤਰਲੋਚਨ ਅਟਵਾਲ ਨੇ ਤੇ ਲਾਇਵ ਕਬੱਡੀ ਦੇ ਪ੍ਰੋਡਿਓਸਰ ਗੁਰਜੋਤ ਮੈਨੀ ਨੂੰ ਬਲਜੀਤ ਬਾਸੀ ਨੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਹਰੇਕ ਖਿਡਾਰੀ ਦਾ ਪ੍ਰਬੰਧਕਾਂ ਵਲੋਂ 11 ਸੌ ਡਾਲਰ ਦੇ ਕੇ ਸਨਮਾਨ ਵੀ ਕੀਤਾ ਗਿਆ। ਬਾਕੀ ਆਫੀਸਲਜ ’ਚ ਸੇਵਾ ਸਿੰਘ ਰੰਧਾਵਾ, ਗੁਰਮੇਲ ਸਿੰਘ, ਰੈਫਰੀ ਦਵਿੰਦਰ ਸਿੰਘ ਚਮਕੌਰ ਸਾਹਿਬ ਦਾ ਵੀ ਵਿਸ਼ੇਸ ਸਤਿਕਾਰ ਕੀਤਾ ਗਿਆ। ਇਸ ਮੌਕੇ ਐਤਕਾਂ ਸਖਤ ਸਕਿਉਰਿਟੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਤੇ ਬੀਬੀਆਂ ਦਾ ਵੱਖਰੇ ਤੌਰ ਤੇ ਬੈਠਣ ਦਾ ਵੀ ਪ੍ਰਬੰਧ ਕੀਤਾ ਗਿਆ। ਪ੍ਰਬੰਧਕਾਂ ਵਲੋਂ 29 ਸਤੰਬਰ 2024 ਨੂੰ ਅਗਲਾ ਕਬੱਡੀ ਕੱਪ ਕਰਵਾਏ ਜਾਣ ਦੇ ਐਲਾਨ ਨਾਲ ਇਹ ਕਬੱਡੀ ਕੱਪ ਖਤਮ ਹੋਇਆ।

Next Story
ਤਾਜ਼ਾ ਖਬਰਾਂ
Share it