AUS vs PAK ਮੈਚ ਦੌਰਾਨ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਨਾਹਰੇ ਲਾਉਣ 'ਤੇ ਪਿਆ ਰੱਫੜ
ਨਵੀਂ ਦਿੱਲੀ : ਵਿਸ਼ਵ ਕੱਪ 2023 ਦਾ 18ਵਾਂ ਮੈਚ ਸ਼ੁੱਕਰਵਾਰ ਰਾਤ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਕਾਫੀ ਦੌੜਾਂ ਬਣੀਆਂ ਅਤੇ 5 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੇ ਪਾਕਿਸਤਾਨ 'ਤੇ 62 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਦਰਅਸਲ, ਆਸਟ੍ਰੇਲੀਆ ਬਨਾਮ ਪਾਕਿਸਤਾਨ ਮੈਚ ਦੌਰਾਨ ਇੱਕ ਪ੍ਰਸ਼ੰਸਕ 'ਪਾਕਿਸਤਾਨ […]
By : Editor (BS)
ਨਵੀਂ ਦਿੱਲੀ : ਵਿਸ਼ਵ ਕੱਪ 2023 ਦਾ 18ਵਾਂ ਮੈਚ ਸ਼ੁੱਕਰਵਾਰ ਰਾਤ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਕਾਫੀ ਦੌੜਾਂ ਬਣੀਆਂ ਅਤੇ 5 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੇ ਪਾਕਿਸਤਾਨ 'ਤੇ 62 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
ਦਰਅਸਲ, ਆਸਟ੍ਰੇਲੀਆ ਬਨਾਮ ਪਾਕਿਸਤਾਨ ਮੈਚ ਦੌਰਾਨ ਇੱਕ ਪ੍ਰਸ਼ੰਸਕ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾ ਰਿਹਾ ਸੀ। ਜਦੋਂ ਪੁਲਿਸ ਮੁਲਾਜ਼ਮ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਹੰਗਾਮਾ ਹੋ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ।
Brilliant work by the policeman for standing up against "Pakistan Zindabad." I hope Zubair will not complain to Kharge Jr. to get this policeman fired from his job for simply doing his duty.
— BALA (@erbmjha) October 20, 2023
pic.twitter.com/CCOBCF3fwH
43 ਸੈਕਿੰਡ ਦੀ ਵੀਡੀਓ 'ਚ ਪਾਕਿਸਤਾਨੀ ਜਰਸੀ ਪਹਿਨੇ ਇਕ ਵਿਅਕਤੀ ਨੂੰ Police ਅਧਿਕਾਰੀ ਨਾਲ ਬਹਿਸ ਕਰਦੇ ਦੇਖਿਆ ਜਾ ਸਕਦਾ ਹੈ। ਫੈਨ ਨੇ ਕਿਹਾ, 'ਮੈਂ ਪਾਕਿਸਤਾਨ ਤੋਂ ਹਾਂ, ਜੇਕਰ ਤੁਸੀਂ 'ਪਾਕਿਸਤਾਨ ਜ਼ਿੰਦਾਬਾਦ' ਨਹੀਂ ਕਹੋਗੇ ਤਾਂ ਕੀ ਕਹੋਗੇ ? 'ਉਹ ਪੁੱਛਦਾ ਸੁਣਿਆ ਜਾਂਦਾ ਹੈ।
ਪ੍ਰਸ਼ੰਸਕ ਨੇ ਇਹ ਵੀ ਸਵਾਲ ਕੀਤਾ ਕਿ ਜਦੋਂ ਲੋਕ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾ ਰਹੇ ਹਨ ਤਾਂ ਉਹ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਕਿਉਂ ਨਹੀਂ ਲਗਾ ਸਕਦੇ ? ਪ੍ਰਸ਼ੰਸਕ ਫਿਰ ਪੁਲਿਸ ਅਧਿਕਾਰੀ ਨੂੰ ਆਪਣੀ ਬੇਨਤੀ ਦੁਹਰਾਉਣ ਲਈ ਕਹਿੰਦਾ ਹੈ ਕਿਉਂਕਿ ਉਹ ਇਸਨੂੰ ਆਪਣੇ ਫ਼ੋਨ 'ਤੇ ਰਿਕਾਰਡ ਕਰਨ ਦੀ ਕੋਸ਼ਿਸ਼ ਕਰਦਾ ਹੈ।