ਦੁਰਗਿਆਣਾ ਮੰਦਰ ’ਚ ਲੱਗੀਆਂ ਹੋਲੀ ਦੀਆਂ ਰੌਣਕਾਂ
ਅੰਮ੍ਰਿਤਸਰ : ਉੱਤਰ ਭਾਰਤ ਦੇ ਪ੍ਰਸਿੱਧ ਧਾਮ ਸ੍ਰੀ ਦੁਰਗਿਆਣਾ ਤੀਰਥ ਵਿਖੇ ਹੋਲੀ ਦਾ ਤਿਓਹਾਰ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿੱਥੇ ਸ਼ਰਧਾਲੂਆਂ ਵੱਲੋਂ ਭਗਵਾਨ ਲਕਸ਼ਮੀ ਨਰਾਇਣ ਮੰਦਰ ਤੋਂ ਭਗਵਾਨ ਸ੍ਰੀ ਗਿਰੀਰਾਜ ਦੇ ਨਾਲ ਨਾਲ ਇਕ ਦੂਜੇ ’ਤੇ ਸੁੱਕੇ ਰੰਗਾਂ ਅਤੇ ਫੁੱਲਾਂ ਦੇ ਨਾਲ ਹੋਲੀ ਖੇਡੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ […]
By : Makhan Shah
ਅੰਮ੍ਰਿਤਸਰ : ਉੱਤਰ ਭਾਰਤ ਦੇ ਪ੍ਰਸਿੱਧ ਧਾਮ ਸ੍ਰੀ ਦੁਰਗਿਆਣਾ ਤੀਰਥ ਵਿਖੇ ਹੋਲੀ ਦਾ ਤਿਓਹਾਰ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿੱਥੇ ਸ਼ਰਧਾਲੂਆਂ ਵੱਲੋਂ ਭਗਵਾਨ ਲਕਸ਼ਮੀ ਨਰਾਇਣ ਮੰਦਰ ਤੋਂ ਭਗਵਾਨ ਸ੍ਰੀ ਗਿਰੀਰਾਜ ਦੇ ਨਾਲ ਨਾਲ ਇਕ ਦੂਜੇ ’ਤੇ ਸੁੱਕੇ ਰੰਗਾਂ ਅਤੇ ਫੁੱਲਾਂ ਦੇ ਨਾਲ ਹੋਲੀ ਖੇਡੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਆਪਣੇ ਪਰਿਵਾਰਾਂ ਦੇ ਨਾਲ ਪੁੱਜੇ ਹੋਏ ਸਨ।
ਅੰਮ੍ਰਿਤਸਰ ਦੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਹੋਲੀ ਦਾ ਤਿਓਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿਚ ਲੋਕ ਹੋਲੀ ਮਨਾਉਣ ਲਈ ਪੁੱਜੇ। ਇਸ ਮੌਕੇ ਗੱਲਬਾਤ ਕਰਦਿਆਂ ਦੁਰਗਿਆਣਾ ਮੰਦਰ ਦੇ ਪੁਜਾਰੀ ਨੇ ਸਾਰਿਆਂ ਨੂੰ ਹੋਲੀ ਦੀ ਮੁਬਾਰਕਵਾਦ ਦਿੱਤੀ ਅਤੇ ਹੋਲੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।
ਇਸੇ ਤਰ੍ਹਾਂ ਮੰਦਰ ਵਿਚ ਹੋਲੀ ਖੇਡਣ ਲਈ ਪੁੱਜੇ ਸ਼ਰਧਾਲੂਆਂ ਨੇ ਆਖਿਆ ਕਿ ਉਨ੍ਹਾਂ ਨੂੰ ਇੱਥੇ ਹੋਲੀ ਖੇਡ ਕੇ ਬਹੁਤ ਅਨੰਦ ਮਹਿਸੂਸ ਹੋ ਰਿਹਾ ਏ ਕਿਉਂਕਿ ਇੱਥੇ ਸੁੱਕੇ ਰੰਗਾਂ ਅਤੇ ਫੁੱਲਾਂ ਹੋਲੀ ਖੇਡੀ ਜਾਂਦੀ ਐ।
ਇਸ ਮੌਕੇ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਦੁਰਗਿਆਣਾ ਮੰਦਰ ਵਿਖੇ ਸ਼ਰਧਾਲੂਆਂ ਦੇ ਨਾਲ ਹੋਲੀ ਖੇਡਣ ਲਈ ਪੁੱਜੇ, ਜਿੱਥੇ ਉਨ੍ਹਾਂ ਨੇ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਹੋਲੀ ਦਾ ਤਿਓਹਾਰ ਮਨਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਹੋਲੇ ਮਹੱਲੇ ਦੀਆਂ ਮੁਬਾਰਕਾਂ ਵੀ ਦਿੱਤੀਆਂ।
ਦੱਸ ਦਈਏ ਕਿ ਅੱਜ ਹੋਲੀ ਦਾ ਤਿਓਹਾਰ ਦੇਸ਼ ਭਰ ਵਿਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਏ।