ਸੰਘਣੀ ਧੁੰਦ ਕਾਰਨ 80 ਉਡਾਣਾਂ ਲੇਟ, ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ
ਨਵੀਂ ਦਿੱਲੀ : ਉੱਤਰੀ ਭਾਰਤ 'ਚ ਸੰਘਣੀ ਧੁੰਦ ਸ਼ਨੀਵਾਰ ਨੂੰ ਵੀ ਸੜਕ, ਰੇਲ ਅਤੇ ਹਵਾਈ ਸੇਵਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੰਘਣੀ ਧੁੰਦ ਕਾਰਨ ਕਈ ਉਡਾਣਾਂ 'ਚ ਦੇਰੀ ਹੋ ਰਹੀ ਹੈ। ਦਿੱਲੀ ਦੇ ਸਾਰੇ ਰੇਲਵੇ ਸਟੇਸ਼ਨਾਂ ਤੋਂ ਆਉਣ-ਜਾਣ ਵਾਲੀਆਂ ਕਈ ਟਰੇਨਾਂ ਵੀ ਅੱਜ ਦੇਰੀ ਨਾਲ ਚੱਲ ਰਹੀਆਂ […]
By : Editor (BS)
ਨਵੀਂ ਦਿੱਲੀ : ਉੱਤਰੀ ਭਾਰਤ 'ਚ ਸੰਘਣੀ ਧੁੰਦ ਸ਼ਨੀਵਾਰ ਨੂੰ ਵੀ ਸੜਕ, ਰੇਲ ਅਤੇ ਹਵਾਈ ਸੇਵਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੰਘਣੀ ਧੁੰਦ ਕਾਰਨ ਕਈ ਉਡਾਣਾਂ 'ਚ ਦੇਰੀ ਹੋ ਰਹੀ ਹੈ। ਦਿੱਲੀ ਦੇ ਸਾਰੇ ਰੇਲਵੇ ਸਟੇਸ਼ਨਾਂ ਤੋਂ ਆਉਣ-ਜਾਣ ਵਾਲੀਆਂ ਕਈ ਟਰੇਨਾਂ ਵੀ ਅੱਜ ਦੇਰੀ ਨਾਲ ਚੱਲ ਰਹੀਆਂ ਹਨ। ਰੇਲਵੇ ਵੱਲੋਂ ਦੱਸਿਆ ਗਿਆ ਹੈ ਕਿ ਰਾਸ਼ਟਰੀ ਰਾਜਧਾਨੀ ਵਿੱਚ ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਕੁਝ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਟਰੇਨ ਦਾ ਇੰਤਜ਼ਾਰ ਕਰ ਰਹੇ ਇਕ ਯਾਤਰੀ ਨੇ ਦੱਸਿਆ ਕਿ ਉਹ ਮਾਤਾ ਵੈਸ਼ਨੋ ਦੇਵੀ ਜਾ ਰਿਹਾ ਸੀ ਅਤੇ ਉਸ ਦੀ ਟਰੇਨ ਦੋ ਘੰਟੇ ਤੋਂ ਜ਼ਿਆਦਾ ਲੇਟ ਸੀ। ਟਰੇਨ ਨੇ 5.30 'ਤੇ ਆਉਣਾ ਸੀ ਪਰ ਅਜੇ ਤੱਕ ਨਹੀਂ ਪਹੁੰਚੀ।
ਇਹ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ
ਪ੍ਰਾਪਤ ਜਾਣਕਾਰੀ ਅਨੁਸਾਰ ਤੇਲੰਗਾਨਾ ਐਕਸਪ੍ਰੈਸ 3.40 ਘੰਟੇ, ਪੰਜਾਬ ਮੇਲ 6.07, ਗੋਰਖਧਾਮ ਐਕਸਪ੍ਰੈਸ, ਸ਼੍ਰਮਸ਼ਕਤੀ ਐਕਸਪ੍ਰੈਸ, ਲਖਨਊ ਮੇਲ, ਦਾਦਰ ਐਕਸਪ੍ਰੈਸ, ਬਾਂਦਰਾ-ਸ਼੍ਰੀਮਾਤਾ ਵੈਸ਼ਨਦੇਵੀ ਸਮੇਤ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।
80 ਫਲਾਈਟ ਲੇਟ
ਦਿੱਲੀ ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ 8.30 ਵਜੇ ਤੱਕ ਆਈਜੀਆਈ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਲਗਭਗ 80 ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਫਲਾਈਟ ਸੇਵਾਵਾਂ 'ਤੇ ਭਾਰੀ ਅਸਰ ਪਿਆ ਹੈ। ਇਸ ਕਾਰਨ ਕਈ ਉਡਾਣਾਂ ਸਮੇਂ ਤੋਂ ਬਹੁਤ ਪਿੱਛੇ ਹਨ।
#WATCH | Delhi: Some trains delayed due to fog and low visibility; visuals from New Delhi Railway Station
— ANI (@ANI) December 30, 2023
(Visuals shot at 6.45 am) pic.twitter.com/2qZmrIZ21Q
ਹਵਾਈ ਅੱਡੇ 'ਤੇ ਇਕ ਯਾਤਰੀ ਨੇ ਦੱਸਿਆ ਕਿ ਅਸੀਂ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਗੰਗਟੋਕ ਸਿੱਕਮ ਜਾ ਰਹੇ ਹਾਂ ਪਰ ਸਾਡੀ ਫਲਾਈਟ 2 ਘੰਟੇ ਲੇਟ ਹੋਈ ਹੈ। ਜੇਕਰ ਹੋਰ ਦੇਰੀ ਹੋਈ ਤਾਂ ਅਸੀਂ ਸ਼ਿਕਾਇਤ ਕਰਾਂਗੇ। ਦੱਸ ਦੇਈਏ ਕਿ ਸੰਘਣੀ ਧੁੰਦ ਕਾਰਨ ਦਿੱਲੀ ਵਿੱਚ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਸ਼ੁੱਕਰਵਾਰ ਨੂੰ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 11 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ। ਇਸ ਤੋਂ ਇਲਾਵਾ ਕਈ ਉਡਾਣਾਂ ਵੀ ਲੇਟ ਹੋਈਆਂ। ਕੁਝ ਰੂਟ ਵੀ ਮੋੜ ਦਿੱਤੇ ਗਏ। 25 ਦਸੰਬਰ ਦੀ ਅੱਧੀ ਰਾਤ ਤੋਂ 28 ਦਸੰਬਰ ਦੀ ਸਵੇਰ 6 ਵਜੇ ਦਰਮਿਆਨ ਖਰਾਬ ਮੌਸਮ ਕਾਰਨ ਕੁੱਲ 58 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਸੀ।