ਡੀਐਸਪੀ ਦੀ ਜਿੰਮ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਲੁਧਿਆਣਾ, 23 ਫ਼ਰਵਰੀ, ਨਿਰਮਲ : ਲੁਧਿਆਣਾ ਵਿੱਚ ਡੀਐਸਪੀ ਦਿਲਪ੍ਰੀਤ ਸਿੰਘ (50) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦਿਲਪ੍ਰੀਤ ਮਲੇਰਕੋਟਲਾ ਵਿੱਚ ਤਾਇਨਾਤ ਸੀ। ਵੀਰਵਾਰ ਨੂੰ ਲੁਧਿਆਣਾ-ਫਿਰੋਜ਼ਪੁਰ ਰੋਡ ਤੇ ਭਾਈ ਬਾਲਾ ਚੌਕ ਨੇੜੇ ਇਕ ਜਿੰਮ ਵਿਚ ਕਸਰਤ ਕਰਦੇ ਸਮੇਂ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ […]

By : Editor Editor
ਲੁਧਿਆਣਾ, 23 ਫ਼ਰਵਰੀ, ਨਿਰਮਲ : ਲੁਧਿਆਣਾ ਵਿੱਚ ਡੀਐਸਪੀ ਦਿਲਪ੍ਰੀਤ ਸਿੰਘ (50) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦਿਲਪ੍ਰੀਤ ਮਲੇਰਕੋਟਲਾ ਵਿੱਚ ਤਾਇਨਾਤ ਸੀ। ਵੀਰਵਾਰ ਨੂੰ ਲੁਧਿਆਣਾ-ਫਿਰੋਜ਼ਪੁਰ ਰੋਡ ਤੇ ਭਾਈ ਬਾਲਾ ਚੌਕ ਨੇੜੇ ਇਕ ਜਿੰਮ ਵਿਚ ਕਸਰਤ ਕਰਦੇ ਸਮੇਂ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਲੁਧਿਆਣਾ ਦੇ ਰਹਿਣ ਵਾਲਾ ਦਿਲਪ੍ਰੀਤ ਸਿੰਘ ਰੋਜ਼ਾਨਾ ਜਿੰਮ ਜਾਂਦੇ ਸਨ। ਇਸ ਤੋਂ ਪਹਿਲਾਂ ਉਹ ਲੁਧਿਆਣਾ ਵਿੱਚ ਏਸੀਪੀ ਵਜੋਂ ਕੰਮ ਕਰ ਚੁੱਕੇ ਹਨ। ਸਾਥੀਆਂ ਮੁਤਾਬਕ ਦਿਲਪ੍ਰੀਤ ਆਪਣੀ ਸਿਹਤ ਨੂੰ ਲੈ ਕੇ ਕਾਫੀ ਸੁਚੇਤ ਸਨ। ਉਹ ਜਿਮ ਜਾਣਾ ਕਦੇ ਨਹੀਂ ਭੁਲਦੇ ਸਨ।
ਦੱਸ ਦਈਏ ਕਿ ਰਾਸ਼ਟਰੀ ਪੱਧਰ ਦੇ ਤੈਰਾਕ ਦਿਲਪ੍ਰੀਤ ਸਿੰਘ 1992 ਵਿੱਚ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਵਜੋਂ ਪੁਲਿਸ ਫੋਰਸ ਵਿੱਚ ਭਰਤੀ ਹੋਏ। ਉਨ੍ਹਾਂ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਸੇਵਾਵਾਂ ਨਿਭਾਈਆਂ ਅਤੇ ਬਾਅਦ ਵਿੱਚ ਸਹਾਇਕ ਪੁਲਿਸ ਸੁਪਰਡੈਂਟ ਵਜੋਂ ਤਰੱਕੀ ਦਿੱਤੀ ਗਈ। ਉਨ੍ਹਾਂ ਦੀ ਭੈਣ ਵੀ ਇੱਕ ਅੰਤਰਰਾਸ਼ਟਰੀ ਤੈਰਾਕ ਸੀ।ਆਪਣੀ ਸੇਵਾ ਦੌਰਾਨ ਦਿਲਪ੍ਰੀਤ ਨੇ ਕਈ ਕੇਸ ਸੁਲਝਾਏ। ਦਿਲਪ੍ਰੀਤ ਨੇ ਆਪਣੀ ਟੀਮ ਨਾਲ ਮਿਲ ਕੇ ਇੱਕ ਸਥਾਨਕ ਜੌਹਰੀ ਅਤੇ ਉਸਦੀ ਪਤਨੀ ਦੇ ਦੋਹਰੇ ਕਤਲ ਕੇਸ ਨੂੰ ਵੀ ਸੁਲਝਾਇਆ ਸੀ।


