ਉਨਟਾਰੀਓ ਵਿਚ ਸ਼ਰਾਬੀ ਡਰਾਈਵਰਾਂ ਦੀ ਆਈ ਕੁਵਖਤੀ
ਟੋਰਾਂਟੋ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਸ਼ਰਾਬੀ ਡਰਾਈਵਰਾਂ ਵਿਰੁੱਧ ਸ਼ਿਕੰਜਾ ਕਸਦਿਆਂ ਉਨਟਾਰੀਓ ਦੇ ਵੱਖ ਵੱਖ ਪੁਲਿਸ ਮਹਿਕਮਿਆਂ ਵੱਲੋਂ ਲਗਾਤਾਰ ਨਾਕੇ ਲਾਉਣ ਦਾ ਸਿਲਸਿਲਾ ਆਰੰਭਿਆ ਗਿਆ ਹੈ ਅਤੇ ਹੁਣ ਤੱਕ ਸੈਂਕੜੇ ਡਰਾਈਵਰ ਅੜਿੱਕੇ ਆ ਚੁੱਕੇ ਹਨ। ਔਟਵਾ ਪੁਲਿਸ ਮੁਤਾਬਕ ਸ਼ਰਾਬੀ ਡਰਾਈਵਰਾਂ ਕਰ ਕੇ ਮੌਜੂਦਾ ਵਰ੍ਹੇ ਦੌਰਾਨ 229 ਹਾਦਸੇ ਵਾਪਰੇ। ਉਧਰ ਡਰਹਮ ਰੀਜਨਲ ਪੁਲਿਸ ਨੇ ਦੱਸਿਆ ਕਿ […]

By : Editor Editor
ਟੋਰਾਂਟੋ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਸ਼ਰਾਬੀ ਡਰਾਈਵਰਾਂ ਵਿਰੁੱਧ ਸ਼ਿਕੰਜਾ ਕਸਦਿਆਂ ਉਨਟਾਰੀਓ ਦੇ ਵੱਖ ਵੱਖ ਪੁਲਿਸ ਮਹਿਕਮਿਆਂ ਵੱਲੋਂ ਲਗਾਤਾਰ ਨਾਕੇ ਲਾਉਣ ਦਾ ਸਿਲਸਿਲਾ ਆਰੰਭਿਆ ਗਿਆ ਹੈ ਅਤੇ ਹੁਣ ਤੱਕ ਸੈਂਕੜੇ ਡਰਾਈਵਰ ਅੜਿੱਕੇ ਆ ਚੁੱਕੇ ਹਨ। ਔਟਵਾ ਪੁਲਿਸ ਮੁਤਾਬਕ ਸ਼ਰਾਬੀ ਡਰਾਈਵਰਾਂ ਕਰ ਕੇ ਮੌਜੂਦਾ ਵਰ੍ਹੇ ਦੌਰਾਨ 229 ਹਾਦਸੇ ਵਾਪਰੇ। ਉਧਰ ਡਰਹਮ ਰੀਜਨਲ ਪੁਲਿਸ ਨੇ ਦੱਸਿਆ ਕਿ ਛੇ ਸਾਲ ਤੋਂ ਘੱਟ ਉਮਰ ਵਾਲੇ ਤਿੰਨ ਬੱਚਿਆਂ ਨੂੰ ਬਿਠਾ ਕੇ ਤਿੰਨ ਗੁਣਾ ਰਫ਼ਤਾਰ ’ਤੇ ਜਾ ਰਹੇ ਇਕ ਸ਼ਰਾਬੀ ਨੂੰ ਕਾਬੂ ਕੀਤਾ ਗਿਆ।
ਵੱਖ ਵੱਖ ਪੁਲਿਸ ਮਹਿਕਮਿਆਂ ਵੱਲੋਂ ਨਾਕੇ ਲਾ ਕੇ ਕੀਤੀ ਜਾ ਰਹੀ ਚੈਕਿੰਗ
ਇਸੇ ਦੌਰਾਨ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਗਰੀਨ ਬੈਂਕ ਰੋਡ ਇਲਾਕੇ ਵਿਚ ਹਾਈਵੇਅ 417 ’ਤੇ ਇਕ ਗੱਡੀ ਬੇਕਾਬੂ ਹੋ ਕੇ ਡਿਚ ਵਿਚ ਜਾ ਵੱਜੀ। ਪੁਲਿਸ ਨੇ ਡਰਾਈਵਰ ਦਾ ਟੈਸਟ ਕੀਤਾ ਤਾਂ ਉਸ ਨੇ ਨਸ਼ਾ ਕੀਤਾ ਹੋਇਆ ਜਿਸ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਅਤੇ 90 ਦਿਨ ਵਾਸਤੇ ਲਾਇਸੰਸ ਮੁਅੱਤਲ ਕਰ ਦਿਤਾ ਗਿਆ। ‘ਫੈਸਟਿਵ ਰਾਈਡ’ ਚੈਕ ਦਾ ਸਿਲਸਿਲਾ ਪੂਰੇ ਸੂਬੇ ਵਿਚ ਜਾਰੀ ਹੈ ਅਤੇ ਡਰਹਮ ਰੀਜਨਲ ਪੁਲਿਸ ਵੱਲੋਂ ਵੀ ਨਾਕਾ ਲਾ ਕੇ ਚੈਕਿੰਗ ਕੀਤੀ ਗਈ। ਇਕ ਡਰਾਈਵਰ ਅਜਿਹਾ ਵੀ ਮਿਲਿਆ ਜੋ ਤੈਅਸ਼ੁਦਾ ਹੱਦ ਤੋਂ ਤਿੰਨ ਗੁਣਾ ਤੇਜ਼ ਜਾ ਰਿਹਾ ਸੀ। ਜਦੋਂ ਉਸ ਨੂੰ ਰੋਕਿਆ ਗਿਆ ਤਾਂ ਕਾਰ ਵਿਚ ਤਿੰਨ ਬੱਚੇ ਵੀ ਮੌਜੂਦ ਸਨ। ਡਰਾਈਵਰ ਵਿਰੁੱਧ ਕਈ ਦੋਸ਼ ਆਇਦ ਕੀਤੇ ਗਏ ਅਤੇ ਬੱਚਿਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ।


