ਮਹਾਰਾਸ਼ਟਰ ਵਿਚ 325 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ; ਜਾਣੋ ਕਿਵੇਂ ਹੋਇਆ ਖੁਲਾਸਾ
ਮਹਾਰਾਸ਼ਟਰ : ਰਾਏਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇੱਕ ਦਵਾਈ ਕੰਪਨੀ ਤੋਂ 325 ਕਰੋੜ ਰੁਪਏ ਦੇ ਐਮਡੀ ਡਰੱਗਜ਼ ਬਰਾਮਦ ਕੀਤੇ ਹਨ। ਇਹ ਜਾਣਕਾਰੀ ਰਾਏਗੜ੍ਹ ਪੁਲਿਸ ਨੇ ਦਿੱਤੀ ਹੈ। ਰਾਏਗੜ੍ਹ Police ਮੁਤਾਬਕ ਕੁਝ ਦਿਨ ਪਹਿਲਾਂ ਰਾਏਗੜ੍ਹ ਜ਼ਿਲੇ ਦੇ ਖੋਪਲੀ 'ਚ ਆਂਚਲ ਕੈਮੀਕਲ ਨਾਂ ਦੀ ਇਕ ਫਾਰਮਾਸਿਊਟੀਕਲ ਕੰਪਨੀ 'ਚ ਛਾਪੇਮਾਰੀ ਕੀਤੀ ਗਈ ਸੀ। ਇਸ […]
By : Editor Editor
ਮਹਾਰਾਸ਼ਟਰ : ਰਾਏਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇੱਕ ਦਵਾਈ ਕੰਪਨੀ ਤੋਂ 325 ਕਰੋੜ ਰੁਪਏ ਦੇ ਐਮਡੀ ਡਰੱਗਜ਼ ਬਰਾਮਦ ਕੀਤੇ ਹਨ। ਇਹ ਜਾਣਕਾਰੀ ਰਾਏਗੜ੍ਹ ਪੁਲਿਸ ਨੇ ਦਿੱਤੀ ਹੈ। ਰਾਏਗੜ੍ਹ Police ਮੁਤਾਬਕ ਕੁਝ ਦਿਨ ਪਹਿਲਾਂ ਰਾਏਗੜ੍ਹ ਜ਼ਿਲੇ ਦੇ ਖੋਪਲੀ 'ਚ ਆਂਚਲ ਕੈਮੀਕਲ ਨਾਂ ਦੀ ਇਕ ਫਾਰਮਾਸਿਊਟੀਕਲ ਕੰਪਨੀ 'ਚ ਛਾਪੇਮਾਰੀ ਕੀਤੀ ਗਈ ਸੀ। ਇਸ ਛਾਪੇਮਾਰੀ ਵਿੱਚ ਪੁਲਿਸ ਨੇ 107 ਕਰੋੜ ਰੁਪਏ ਦੇ ਐਮਡੀ ਡਰੱਗਜ਼ ਬਰਾਮਦ ਕੀਤੇ ਅਤੇ ਤਿੰਨ ਨਸ਼ਾ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਦਵਾਈ ਕੰਪਨੀ ਰੈਕੇਟ ਚਲਾ ਰਹੀ ਸੀ
Police ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਖੋਪੋਲੀ ਦੇ ਪਿੰਡ ਢੇਕੂ 'ਚ 'ਇੰਡੀਆ ਇਲੈਕਟ੍ਰਿਕ ਪੋਲਜ਼ ਮੈਨੂਫੈਕਚਰਿੰਗ ਕੰਪਨੀ' ਦੇ ਅੰਦਰ 'ਆਂਚਲ ਕੈਮੀਕਲ' 'ਚ ਐੱਮ.ਡੀ. ਡਰੱਗ ਕੰਪਨੀ ਚੱਲ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ 3 ਲੋਕਾਂ ਨੂੰ 107 ਕਰੋੜ ਦੇ ਐਮਡੀ ਡਰੱਗਜ਼ ਸਮੇਤ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਪੁਲੀਸ ਨੇ 15 ਲੱਖ ਰੁਪਏ ਦੀ ਕੀਮਤ ਦਾ ਐਮਡੀ ਡਰੱਗ ਪਾਊਡਰ ਬਣਾਉਣ ਵਿੱਚ ਵਰਤਿਆ ਜਾਣ ਵਾਲਾ ਕੱਚਾ ਰਸਾਇਣ ਅਤੇ 65 ਲੱਖ ਰੁਪਏ ਦੀ ਕੀਮਤ ਦੀ ਐਮਡੀ ਬਣਾਉਣ ਵਿੱਚ ਵਰਤੀ ਜਾਂਦੀ ਮਸ਼ੀਨਰੀ ਵੀ ਬਰਾਮਦ ਕੀਤੀ ਹੈ।
ਪੁਲਿਸ ਨੇ ਅੱਗੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਤਿੰਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਸ਼ੀਆਂ ਨੂੰ 14 ਦਸੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਕੰਪਨੀ ਨੇ ਕੁਝ ਹੋਰ ਥਾਵਾਂ ’ਤੇ ਵੀ ਨਸ਼ੇ ਛੁਪਾਏ ਹੋਏ ਸਨ। ਪੁਲਿਸ ਨੇ ਇਸ ਤੋਂ ਬਾਅਦ ਕੰਪਨੀ ਦੇ ਗੋਦਾਮ 'ਤੇ ਛਾਪਾ ਮਾਰ ਕੇ 174 ਕਿਲੋ ਐਮਡੀ ਡਰੱਗ ਬਰਾਮਦ ਕੀਤੀ। ਪੁਲਿਸ ਅਨੁਸਾਰ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 218 ਕਰੋੜ ਰੁਪਏ ਹੈ। ਪੁਲਿਸ ਨੇ ਦੱਸਿਆ ਕਿ ਦੋਵੇਂ ਅਪਰੇਸ਼ਨਾਂ ਵਿੱਚ ਪੁਲਿਸ ਨੇ ਹੁਣ ਤੱਕ 325 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।
ਰਾਏਗੜ੍ਹ ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਗੋਦਾਮ ਵਿੱਚ ਮਿਲੇ ਨਸ਼ੀਲੇ ਪਦਾਰਥ ਪਿਛਲੇ ਦੋ ਮਹੀਨਿਆਂ ਤੋਂ ਉੱਥੇ ਰੱਖੇ ਹੋਏ ਸਨ, ਦੋਸ਼ੀ ਜਾਅਲੀ ਦਸਤਾਵੇਜ਼ ਤਿਆਰ ਕਰਕੇ ਜੇਐਨਪੀਟੀ ਤੋਂ ਵੱਖ-ਵੱਖ ਦੇਸ਼ਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਸਨ। ਪੁਲੀਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਮੁਲਜ਼ਮਾਂ ਨੇ ਨਸ਼ਿਆਂ ਦੀ ਕਿੰਨੀ ਖੇਪ ਕਿਹੜੇ-ਕਿਹੜੇ ਮੁਲਕਾਂ ਵਿੱਚ ਸਪਲਾਈ ਕੀਤੀ ਹੈ ਅਤੇ ਕਿੰਨੀਆਂ ਥਾਵਾਂ ’ਤੇ ਨਸ਼ੇ ਛੁਪਾ ਕੇ ਰੱਖੇ ਹਨ।