Begin typing your search above and press return to search.

ਪੰਜਾਬ 'ਚ 9 ਕਰੋੜ ਦੀ ਡਰੱਗ ਮਨੀ ਬਰਾਮਦ, 9 ਗ੍ਰਿਫਤਾਰ

30 ਬੈਂਕ ਖਾਤੇ ਜ਼ਬਤ, ਅੰਤਰਰਾਸ਼ਟਰੀ ਗਿਰੋਹ ਤੋਂ 22 ਕਿਲੋ ਅਫੀਮ ਬਰਾਮਦ6 ਕਸਟਮ ਅਫਸਰ ਵੀ ਸ਼ਾਮਲ ਹਨਜਲੰਧਰ : ਪੰਜਾਬ 'ਚ ਜਲੰਧਰ ਸਿਟੀ Police ਨੇ ਕੋਰੀਅਰ ਸਰਵਿਸ ਰਾਹੀਂ ਵਿਦੇਸ਼ਾਂ 'ਚ ਨਸ਼ਾ ਸਪਲਾਈ ਕਰਨ ਵਾਲੇ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ 10 ਕਿਲੋ ਅਫੀਮ ਬਰਾਮਦ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਵਿਦੇਸ਼ਾਂ ਵਿੱਚ ਡਰੱਗ ਸਪਲਾਈ ਕਰਨ […]

Former Member of Parliament Dhananjai Singh
X

Editor (BS)By : Editor (BS)

  |  10 March 2024 6:00 AM IST

  • whatsapp
  • Telegram

30 ਬੈਂਕ ਖਾਤੇ ਜ਼ਬਤ, ਅੰਤਰਰਾਸ਼ਟਰੀ ਗਿਰੋਹ ਤੋਂ 22 ਕਿਲੋ ਅਫੀਮ ਬਰਾਮਦ
6 ਕਸਟਮ ਅਫਸਰ ਵੀ ਸ਼ਾਮਲ ਹਨ
ਜਲੰਧਰ : ਪੰਜਾਬ 'ਚ ਜਲੰਧਰ ਸਿਟੀ Police ਨੇ ਕੋਰੀਅਰ ਸਰਵਿਸ ਰਾਹੀਂ ਵਿਦੇਸ਼ਾਂ 'ਚ ਨਸ਼ਾ ਸਪਲਾਈ ਕਰਨ ਵਾਲੇ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ 10 ਕਿਲੋ ਅਫੀਮ ਬਰਾਮਦ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਵਿਦੇਸ਼ਾਂ ਵਿੱਚ ਡਰੱਗ ਸਪਲਾਈ ਕਰਨ ਵਾਲੇ ਇਸ ਨੈੱਟਵਰਕ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਤੋਂ ਪਹਿਲਾਂ ਝਾਰਖੰਡ ਤੋਂ 3 ਮੁਲਜ਼ਮਾਂ ਨੂੰ 12 ਕਿਲੋ ਅਫੀਮ ਸਮੇਤ ਕਾਬੂ ਕੀਤਾ ਸੀ।

ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਹੁਣ 9 ਹੋਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਵਿੱਚੋਂ ਕੁਝ ਝਾਰਖੰਡ ਅਤੇ ਕੁਝ ਪੰਜਾਬ ਦੇ ਹਨ। ਹੁਣ ਤੱਕ ਸਾਰੇ ਮੁਲਜ਼ਮਾਂ ਕੋਲੋਂ ਕੁੱਲ 22 ਕਿਲੋ ਅਫੀਮ ਬਰਾਮਦ ਕੀਤੀ ਜਾ ਚੁੱਕੀ ਹੈ।

ਡੀਜੀਪੀ ਨੇ ਦੱਸਿਆ ਕਿ ਜਲੰਧਰ ਪੁਲਿਸ ਨੇ ਜਾਂਚ ਤੋਂ ਬਾਅਦ 30 ਦੇ ਕਰੀਬ ਬੈਂਕ ਖਾਤੇ ਜ਼ਬਤ ਕੀਤੇ ਹਨ, ਉਨ੍ਹਾਂ ਖਾਤਿਆਂ ਵਿੱਚ ਕਰੀਬ 9 ਕਰੋੜ ਰੁਪਏ ਦੀ ਡਰੱਗ ਮਨੀ ਪਈ ਹੈ। ਸਾਰੇ ਖਾਤਿਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਪਤਾ ਲੱਗ ਸਕੇਗਾ ਕਿ ਕਿੰਨਾ ਪੈਸਾ, ਕਿੱਥੇ ਅਤੇ ਕਿਵੇਂ ਟਰਾਂਸਫਰ ਕੀਤਾ ਗਿਆ। ਜਿਸ ਤੋਂ ਬਾਅਦ ਮਾਮਲੇ ਨਾਲ ਸਬੰਧਤ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Next Story
ਤਾਜ਼ਾ ਖਬਰਾਂ
Share it