Begin typing your search above and press return to search.

ਸਾਵਧਾਨ: ਡਿਸਪੋਜ਼ੇਬਲ ਕੱਪਾਂ ‘ਚ ਚਾਹ ਪੀਣਾ ਖ਼ਤਰਨਾਕ, ਹੋ ਸਕਦੈ ਕੈਂਸਰ

ਚੰਡੀਗੜ੍ਹ, ਪਰਦੀਪ ਸਿੰਘ: ਕਿਸੇ ਜ਼ਮਾਨੇ ਵਿੱਚ ਮਿੱਟੀ ਦੇ ਭਾਂਡਿਆ ਵਿੱਚ ਚਾਹ ਦੁੱਧ ਪੀਂਦੇ ਸਨ ਪਰ ਸਮਾਂ ਬਦਲਣ ਨਾਲ ਮਿੱਟੀ ਤੋਂ ਧਾਤਾਂ ਤੋਂ ਬਣੇ ਭਾਂਡਿਆ ਨੇ ਰਸੋਈ ਵਿੱਚ ਜਗ੍ਹਾ ਬਣਾ ਲਈ। ਧਾਤਾਂ ਦੇ ਭਾਂਡਿਆ ਤੋਂ ਕੱਚ ਦੇ ਭਾਂਡਿਆਂ ਦੀ ਵਰਤੋਂ ਸ਼ੁਰੂ ਹੋ ਗਈ। ਹੁਣ ਕੱਚ ਦੇ ਗਲਾਸਾਂ ਦੀ ਥਾਂ ਡਿਸਪੋਜ਼ੇਬਲ ਕੱਪਾਂ ਨੇ ਲੈ ਲਈ ਹੈ। ਲੋਕਾਂ […]

ਸਾਵਧਾਨ: ਡਿਸਪੋਜ਼ੇਬਲ ਕੱਪਾਂ ‘ਚ ਚਾਹ ਪੀਣਾ ਖ਼ਤਰਨਾਕ, ਹੋ ਸਕਦੈ ਕੈਂਸਰ
X

Editor EditorBy : Editor Editor

  |  27 May 2024 1:13 PM IST

  • whatsapp
  • Telegram

ਚੰਡੀਗੜ੍ਹ, ਪਰਦੀਪ ਸਿੰਘ: ਕਿਸੇ ਜ਼ਮਾਨੇ ਵਿੱਚ ਮਿੱਟੀ ਦੇ ਭਾਂਡਿਆ ਵਿੱਚ ਚਾਹ ਦੁੱਧ ਪੀਂਦੇ ਸਨ ਪਰ ਸਮਾਂ ਬਦਲਣ ਨਾਲ ਮਿੱਟੀ ਤੋਂ ਧਾਤਾਂ ਤੋਂ ਬਣੇ ਭਾਂਡਿਆ ਨੇ ਰਸੋਈ ਵਿੱਚ ਜਗ੍ਹਾ ਬਣਾ ਲਈ। ਧਾਤਾਂ ਦੇ ਭਾਂਡਿਆ ਤੋਂ ਕੱਚ ਦੇ ਭਾਂਡਿਆਂ ਦੀ ਵਰਤੋਂ ਸ਼ੁਰੂ ਹੋ ਗਈ। ਹੁਣ ਕੱਚ ਦੇ ਗਲਾਸਾਂ ਦੀ ਥਾਂ ਡਿਸਪੋਜ਼ੇਬਲ ਕੱਪਾਂ ਨੇ ਲੈ ਲਈ ਹੈ। ਲੋਕਾਂ ਨੇ ਹੁਣ ਡਿਸਪੋਜ਼ੇਬਲ ਕੱਪਾਂ ਵਿੱਚ ਵੀ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਹੈ। ਦਫ਼ਤਰਾਂ ਵਿੱਚ ਇਹ ਰੁਝਾਨ ਕਾਫੀ ਵਧ ਗਿਆ ਹੈ। ਕਈ ਵੱਡੇ ਰੈਸਟੋਰੈਂਟਾਂ ਵਿੱਚ ਇਹ ਇਨ੍ਹਾਂ ਕੱਪਾਂ ਵਿੱਚ ਹੀ ਪਰੋਸਿਆ ਜਾਂਦਾ ਹੈ। ਚਾਹ ਵੀ ਇਸੇ ਤਰ੍ਹਾਂ ਦੇ ਕੱਪ ਵਿੱਚ ਹੀ ਪੀਤੀ ਜਾਂਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਡਿਸਪੋਜ਼ੇਬਲ ਕੱਪ ਦੀ ਵਰਤੋਂ ਕਰਨ ਨਾਲ ਤੁਹਾਡੀ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਪੇਪਰ ਕੱਪ ਨੂੰ ਬਣਾਉਣ ਲਈ ਪਲਾਸਟਿਕ ਅਤੇ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ। ਲੰਬੇ ਸਮੇਂ ਤੱਕ ਇਨ੍ਹਾਂ ਦੀ ਵਰਤੋਂ ਕਰਨਾ ਕੈਂਸਰ ਨੂੰ ਸੱਦਾ ਦੇ ਸਕਦਾ ਹੈ।

ਡਿਸਪੋਜ਼ੇਬਲ ਕੱਪਾਂ ਵਿੱਚ ਬਿਸਫੇਨੌਲ ਅਤੇ ਬੀਪੀਏ ਕੈਮੀਕਲ ਮੌਜੂਦ

ਡਾਕਟਰਾਂ ਅਨੁਸਾਰ ਡਿਸਪੋਜ਼ੇਬਲ ਕੱਪਾਂ ਵਿੱਚ ਬਿਸਫੇਨੌਲ ਅਤੇ ਬੀਪੀਏ ਕੈਮੀਕਲ ਮੌਜੂਦ ਹੁੰਦੇ ਹਨ। ਜਦੋਂ ਲੋਕ ਇਨ੍ਹਾਂ ਕੱਪਾਂ 'ਚ ਚਾਹ ਜਾਂ ਗਰਮ ਪਾਣੀ ਪੀਂਦੇ ਹਨ ਤਾਂ ਕੱਪਾਂ 'ਚ ਮੌਜੂਦ ਕੈਮੀਕਲ ਉਨ੍ਹਾਂ 'ਚ ਘੁਲਣ ਲੱਗਦੇ ਹਨ। ਜਦੋਂ ਅਸੀਂ ਚਾਹ ਜਾਂ ਪਾਣੀ ਪੀਂਦੇ ਹਾਂ ਤਾਂ ਇਹ ਰਸਾਇਣ ਪੇਟ ਵਿਚ ਦਾਖਲ ਹੋ ਕੇ ਕੈਂਸਰ ਦਾ ਕਾਰਨ ਬਣਦੇ ਹਨ। ਕੈਂਸਰ ਸਰਜਨ ਡਾ: ਅੰਸ਼ੁਮਨ ਕੁਮਾਰ ਦਾ ਕਹਿਣਾ ਹੈ ਕਿ ਡਿਸਪੋਜ਼ੇਬਲ ਕੱਪਾਂ ਵਿੱਚ ਚਾਹ ਅਤੇ ਗਰਮ ਪਾਣੀ ਪੀਣ ਨਾਲ ਬਹੁਤ ਨੁਕਸਾਨ ਹੁੰਦਾ ਹੈ। ਲੋਕ ਸੋਚਦੇ ਹਨ ਕਿ ਇਨ੍ਹਾਂ ਦੀ ਵਰਤੋਂ ਨਾਲ ਕੋਈ ਖਤਰਾ ਨਹੀਂ ਹੈ, ਜਦਕਿ ਅਜਿਹਾ ਨਹੀਂ ਹੈ। ਇਨ੍ਹਾਂ ਕੱਪਾਂ ਨੂੰ ਤਿਆਰ ਕਰਨ ਵਿੱਚ ਬੀਪੀਏ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇੱਕ ਖਤਰਨਾਕ ਰਸਾਇਣ ਹੈ।

ਮਿੱਟੀ ਦੇ ਭਾਂਡੇ ਵਿੱਚ ਚਾਹ ਪੀਓ

ਚਾਹ ਜਾਂ ਪਾਣੀ ਪੀਣ ਲਈ ਪਲਾਸਟਿਕ ਜਾਂ ਕਾਗਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸਦੀ ਬਜਾਏ ਸਟੀਲ ਦੇ ਕੱਪ ਦੀ ਵਰਤੋਂ ਕਰੋ। ਮਿੱਟੀ ਦੇ ਕੱਪ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਮਿੱਟੀ ਦੇ ਕੱਪ ਵਿੱਚ ਚਾਹ ਪੀਣ ਦੇ ਬਹੁਤ ਸਾਰੇ ਫਾਇਦੇ ਹਨ। ਇਸ ਵਿਚ ਚਾਹ ਪੀਣ ਦਾ ਰੁਝਾਨ ਵਧਣਾ ਚਾਹੀਦਾ ਹੈ। ਇਸ ਨਾਲ ਕਾਗਜ਼ ਅਤੇ ਪਲਾਸਟਿਕ ਦੀ ਖਪਤ ਵੀ ਘਟੇਗੀ।

ਨੋਟ- ਇਹ ਆਮ ਸਰੋਤਾਂ ਤੋਂ ਇਕੱਠੀ ਕੀਤੀ ਹੋਈ ਜਾਣਕਾਰੀ ਹੈ ਇਸ ਲਈ ਹਮਦਰਦ ਮੀਡੀਆ ਇਸ ਲੇਖ ਦੀ ਪੁਸ਼ਟੀ ਨਹੀਂ ਕਰਦਾ।

ਇਹ ਵੀ ਪੜ੍ਹੋ: ਗੂੰਦਕਤੀਰਾ ਦੇ ਜਾਣੋ ਅਦਭੁੱਤ ਫਾਇਦੇ, ਗਰਮੀ ‘ਚ ਰੱਖਦਾ ਹੈ ਠੰਡਾ

Next Story
ਤਾਜ਼ਾ ਖਬਰਾਂ
Share it