ਅਮਰੀਕਾ ਦਾ ਇਕ ਹੋਰ ਸੂਬਾ ਡੌਨਲਡ ਟਰੰਪ ਨੇ ਜਿੱਤਿਆ
ਨਿਊ ਹੈਂਪਸ਼ਾਇਰ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੀਆਂ ਸਰਗਰਮੀਆਂ ਦੌਰਾਨ ਨਿਊ ਹੈਂਪਸ਼ਾਇਰ ਸੂਬੇ ਦੀ ਪ੍ਰਾਇਮਰੀ ਚੋਣ ਵਿਚ ਡੌਨਲਡ ਟਰੰਪ ਨੇ ਨਿੱਕੀ ਹੈਲੀ ਨੂੰ ਹਰਾ ਦਿਤਾ। ਡੌਨਲਡ ਟਰੰਪ ਨੂੰ 54.6 ਫੀ ਸਦੀ ਵੋਟਾਂ ਮਿਲੀਆਂ ਜਦਕਿ ਨਿੱਕੀ ਹੈਲੀ 43.5 ਫੀ ਸਦੀ ਵੋਟਾਂ ਲੈਣ ਵਿਚ ਸਫਲ ਰਹੀ। ਲਗਾਤਾਰ ਦੂਜੀ ਜਿੱਤ ਮਗਰੋਂ ਜਿਥੇ ਟਰੰਪ ਨੇ […]
By : Editor Editor
ਨਿਊ ਹੈਂਪਸ਼ਾਇਰ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੀਆਂ ਸਰਗਰਮੀਆਂ ਦੌਰਾਨ ਨਿਊ ਹੈਂਪਸ਼ਾਇਰ ਸੂਬੇ ਦੀ ਪ੍ਰਾਇਮਰੀ ਚੋਣ ਵਿਚ ਡੌਨਲਡ ਟਰੰਪ ਨੇ ਨਿੱਕੀ ਹੈਲੀ ਨੂੰ ਹਰਾ ਦਿਤਾ। ਡੌਨਲਡ ਟਰੰਪ ਨੂੰ 54.6 ਫੀ ਸਦੀ ਵੋਟਾਂ ਮਿਲੀਆਂ ਜਦਕਿ ਨਿੱਕੀ ਹੈਲੀ 43.5 ਫੀ ਸਦੀ ਵੋਟਾਂ ਲੈਣ ਵਿਚ ਸਫਲ ਰਹੀ। ਲਗਾਤਾਰ ਦੂਜੀ ਜਿੱਤ ਮਗਰੋਂ ਜਿਥੇ ਟਰੰਪ ਨੇ ਨਿੱਕੀ ਹੈਲੀ ਦਾ ਮਖੌਲ ਉਡਾਇਆ, ਉਥੇ ਹੀ ਪੰਜਾਬ ਦੀ ਧੀ ਨੇ ਕਿਹਾ ਕਿ ਉਹ ਸੰਘਰਸ਼ ਜਾਰੀ ਰੱਖਣਗੇ।
ਨਿੱਕੀ ਹੈਲੀ ਨੂੰ ਫਸਵੇਂ ਮੁਕਾਬਲੇ ਵਿਚ ਹਾਰ ਦਾ ਸਾਹਮਣਾ
ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਾਇਮਰੀ ਵਿਚ ਨਿਊ ਹੈਂਪਸ਼ਾਇਰ ਤੋਂ ਜੋਅ ਬਾਇਡਨ ਜੇਤੂ ਰਹੇ। ਜੋਅ ਬਾਇਡਨ ਨੂੰ 66.8 ਫੀ ਸਦੀ ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਡੀਨ ਫਿਲਿਪਸ ਸਿਰਫ 20 ਫੀ ਸਦੀ ਵੋਟਾਂ ਹੀ ਹਾਸਲ ਕਰ ਸਕੇ। ਪਾਰਟੀ ਪੱਧਰ ’ਤੇ ਪੈਣ ਵਾਲੀਆਂ ਪ੍ਰਾਇਮਰੀ ਵੋਟਾਂ ਹੀ ਦੋਹਾਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਤੈਅ ਕਰਨਗੀਆਂ। ਨਿਊ ਹੈਂਪਸ਼ਾਇਰ ਤੋਂ ਪਹਿਲਾਂ ਆਇਓਵਾ ਸੂਬੇ ਵਿਚ ਵੀ ਟਰੰਪ ਨੇ ਜਿੱਤ ਦਰਜ ਕੀਤੀ ਸੀ ਅਤੇ ਇਸ ਮਗਰੋਂ ਵਿਵੇਕ ਰਾਮਾਸਵਾਮੀ ਅਤੇ ਰੌਨ ਡਿਸੈਂਟਿਸ ਨੇ ਮੈਦਾਨ ਵਿਚੋਂ ਹਟਣ ਦਾ ਐਲਾਨ ਕਰ ਦਿਤਾ। ਨਿੱਕੀ ਹੈਲੀ ਨੇ ਟਰੰਪ ਤੋਂ ਮਿਲੀ ਹਾਰ ਮਗਰੋਂ ਕਿਹਾ ਕਿ ਇਹ ਆਖਰੀ ਸੂਬਾ ਨਹੀਂ।
ਜੋਅ ਬਾਇਡਨ ਨੇ ਵੀ ਜਿੱਤੀ ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਚੋਣ
ਦੌੜ ਹਾਲੇ ਸ਼ੁਰੂ ਹੋਈ ਹੈ ਅਤੇ ਦਰਜਨਾਂ ਰਾਜਾਂ ਵਿਚ ਫੈਸਲਾ ਹੋਣਾ ਬਾਕੀ ਹੈ। ਨਿੱਕੀ ਹੈਲੀ ਨੇ ਦਾਅਵਾ ਕੀਤਾ ਕਿ ਜੇ ਟਰੰਪ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਬਣਦੇ ਹਨ ਤਾਂ ਜੋਅ ਬਾਇਡਨ ਚੋਣ ਜਿੱਤ ਜਾਣਗੇ ਪਰ 81 ਸਾਲ ਦੇ ਹੋ ਚੁੱਕੇ ਬਾਇਡਨ ਆਪਣਾ ਦੂਜਾ ਕਾਰਜਕਾਲ ਪੂਰਾ ਨਹੀਂ ਕਰ ਸਕਣਗੇ ਅਤੇ ਆਖਰਕਾਰ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਬਣਾਇਆ ਜਾਵੇਗਾ। ਉਧਰ ਡੌਨਲਡ ਟਰੰਪ ਨੇ ਕਿਹਾ ਕਿ ਨਿੱਕੀ ਹੈਲੀ ਕਿਸੇ ਭੁਲੇਖੇ ਵਿਚ ਹੈ ਅਤੇ ਪ੍ਰਾਇਮਰੀ ਚੋਣਾਂ ਵਿਚੋਂ ਉਸ ਨੂੰ ਆਪਣਾ ਨਾਂ ਵਾਪਸ ਲੈ ਲੈਣਾ ਚਾਹੀਦਾ ਹੈ। ਟਰੰਪ ਨੇ ਨਿੱਕੀ ਹੈਲੀ ਨੂੰ ਨੈਨਸੀ ਪੇਲੋਸੀ ਕਹਿ ਕੇ ਵੀ ਸੱਦਿਆ।
ਐਲਗੋਮਾ ਯੂਨੀਵਰਸਿਟੀ ਬਰੈਂਪਟਨ ਨੇ ਵਿਦਿਆਰਥੀਆਂ ਨੂੰ ਰੋਸ ਵਿਖਾਵਾ ਬੰਦ ਕਰਨ ਲਈ ਕਿਹਾ
ਟਰਾਂਟੋ 22 ਜਨਵਰੀ (ਹਮਦਰਦ ਬਿਊਰੋ):-ਐਲਗੋਮਾ ਯੂਨੀਵਰਸਿਟੀ ਬਰੈਂਪਟਨ ਵਲੋਂ ਯੂਨੀਵਰਸਿਟੀ ਦੇ ਕੈਂਪਸ ਵਿਚ ਕੀਤੇ ਜਾ ਰਹੇ ਪ੍ਰੋਟੈਸਟ ਨੂੰ ਖਤਮ ਕਰਨ ਲਈ ਆਖਿਆ ਹੈ ਕਿਉਂਕਿ ਜੋ ਪ੍ਰੋਟੈਸਟ ਕਰ ਰਹੇ ਹਨ ਉਨ੍ਹਾਂ ਵਲੋਂ ਯੂਨੀਵਰਸਿਟੀ ਦੇ ਸਟਾਫ ਤੇ ਵਿਦਿਆਰਥੀਆਂ ਵਿਰੁੱਧ ਮਾਰ ਧਾੜ ਦਾ ਖਤਰਾ ਧਮਕੀਆਂ ਕਰਕੇ ਲੱਗ ਰਿਹਾ ਹੈ। ਹਮਦਰਦ ਨੂੰ ਭੇਜੇ ਇਕ ਬਿਆਨ ਵਿਚ ਯੂਨੀਵਰਸਿਟੀ ਨੇ ਦੋਸ਼ ਲਾਇਆ ਹੈ ਕਿ ਜੋ ਰੋਸ ਵਿਖਾਵਾ ਕਰ ਰਹੇ ਹਨ ਉਹ ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਉਨ੍ਹਾਂ ਦੀ ਅਗਵਾਈ ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਕਰ ਰਹੀ ਹੈ ਤੇ ਇਹ ਜਥੇਬੰਦੀ ਅਜਿਹੇ ਪ੍ਰੋਟੈਸਟ ਹੋਰ ਕਾਲਜਾ ਤੇ ਯੂਨੀਵਰਸਿਟੀਆਂ ਵਿਚ ਵੀ ਕੀਤੇ ਹਨ।
ਪ੍ਰੈਸ ਨੋਟ ਮੁਤਾਬਿਕ ਯੂਨੀਵਰਸਿਟੀ ਅਤੇ ਪੀਲ ਪੁਲੀਸ ਨੂੰ ਇਹ ਰਿਪੋਰਟਾਂ ਮਿਲੀਆਂ ਹਨ ਕਿ ਮੁਜ਼ਾਹਰਾਕਾਰੀ ਇਹ ਧਮਕੀਆਂ ਦੇ ਰਹੇ ਕਿ ਵਿਦਿਆਰਥੀਆਂ ਤੇ ਹਮਲੇ ਕਰਨਗੇ। ਅਜਿਹਾ ਹੀ ਇਕ ਝਗੜਾ ਬੀਤੇ ਦਿਨੀਂ ਮੂਵੀ ਨਾਈਟ ਦੇ ਪਿਛੋਂ ਕੀਤਾ ਗਿਆ।ਉਨ੍ਹਾਂ ਦਾਅਵਾ ਕੀਤਾ ਕਿ ਯੂਨੀਵਰਸਿਟੀ ਲਈ ਵਿਦਿਆਰਥੀਆਂ, ਸਟਾਫ ਤੇ ਫੈਕਇਲਟੀ ਦੀ ਸੁਰੱਖਿਆ ਅਤੇ ਤੰਦਰੁਸਤੀ ਪ੍ਰਮੱਖ ਤਰਜੀਹ ਹੈ। ਕੈਨੇਡਾ ਵਿਚ ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਦੂਸਰਿਆਂ ਨੂੰ ਡਰਾਵਾ ਦੇਵੇ ਤੇ ਯੂਨੀਵਰਸਿਟੀ ਨੇ ਸਪੱਸ਼ਟ ਕਿਹਾ ਕਿ ਉਹ ਇਹ ਗੱਲ ਸ਼ਹਿਨ ਨਹੀਂ ਕਰਨਗੇ ਜੋ ਵਿਦਿਆਰਥੀਆਂ ਨੂੰ ਡਰਾਵੇ।
3 ਜਨਵਰੀ ਤੋਂ ਲੈ ਕੇ ਹੁਣ ਤੱਕ ਮੁਜ਼ਾਹਰਾਕਾਰੀ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨੂੰ ਇਹ ਵੀ ਲਾਲਚ ਦੇ ਰਹੇ ਕਿ ਜਿਹੜੇ ਵਿਦਿਆਰਥੀ ਉਨ੍ਹਾਂ ਨਾਲ ਜੁੜਨਗੇ ਉਨ੍ਹਾਂ ਨੂੰ ਚੰਗੇ ਗਰੇਡ ਦਿਵਾਉਣਗੇ ਅਜਿਹੀਆਂ ਗੱਲਾਂ ਕਰਕੇ ਉਨ੍ਹਾਂ ਨੇ ਕੁਝ ਕੁ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜ ਵੀ ਲਿਆ ਹੈ।ਯੂਨੀਵਰਸਿਟੀ ਨੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਾ ਹੀ ਅੱਜ ਤੱਕ ਕਿਸੇ ਵੀ ਵਿਦਿਆਰਥੀ ਦੇ ਗਰੇਡ ਬਦਲੇ ਹਨ ਤੇ ਨਾ ਹੀ ਬਦਲੇ ਜਾਣਗੇ। ਵਿਦਿਆਰਥੀਆਂ ਨੂ ਫੇਲ੍ਹ ਕਰਨ ਦੇ ਦੋਸ਼ਾਂ ਨੂੰ ਯੂਨੀਵਰਸਿਟੀ ਨੇ ਝੂਠ ਦਾ ਪਲੰਦਾ ਦੱਸਦੇ ਹੋਏ ਕਿਹਾ ਕਿ 2023-2024 ਦੇ ਸ਼ੈਸ਼ਨ ਦੌਰਾਨ ਵਿਦੇਸ਼ਾਂ ਤੋਂ ਪੜ੍ਹਨ ਤੇ ਲੋਕਲ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲੈਕਚਰ ਕੋਸਰਾਂ ਵਿਚ ਲੱਗਭਗ ਇਕੋ ਜਿਹੀ ਗਿਣਤੀ ਨਾਲ ਪਾਸ ਹੋਏ ਹਨ ਜਿਵੇਂ ਕਿ 93% ਕੈਨੇਡੀਅਨ ਅਤੇ 92% ਇੰਟਰਨੈਸ਼ਨਲ ਵਿਦਿਆਰਥੀ ਪਾਸ ਹੋਏ ਹਨ।