ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੀ ਬਹਿਸ ਵਿਚ ਸ਼ਾਮਲ ਨਹੀਂ ਹੋਣਗੇ ਡੋਨਾਲਡ ਟਰੰਪ
ਵਾਸ਼ਿੰਗਟਨ, 19 ਸਤੰਬਰ, ਹ.ਬ. : ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਦੀ ਦੂਜੀ ਬਹਿਸ ’ਚ ਹਿੱਸਾ ਨਹੀਂ ਲੈਣਗੇ। ਦਰਅਸਲ, ਬਹਿਸ ਦੇ ਸਮੇਂ, ਡੋਨਾਲਡ ਟਰੰਪ ਡੈੇਟਰੌਇਟ ਵਿੱਚ ਯੂਨੀਅਨ ਵਰਕਰਾਂ ਦੀ ਭੀੜ ਨੂੰ ਸੰਬੋਧਨ ਕਰਨਗੇ। ਉਹ ਆਟੋ ਵਰਕਰਾਂ ਨੂੰ ਸੰਬੋਧਨ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਟਰੰਪ ਰਿਪਬਲਿਕਨ ਪਾਰਟੀ ਵੱਲੋਂ ਕਰਵਾਈ ਜਾ ਰਹੀ ਪਹਿਲੀ ਰਾਸ਼ਟਰਪਤੀ ਬਹਿਸ ਤੋਂ ਵੀ […]
By : Hamdard Tv Admin
ਵਾਸ਼ਿੰਗਟਨ, 19 ਸਤੰਬਰ, ਹ.ਬ. : ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਦੀ ਦੂਜੀ ਬਹਿਸ ’ਚ ਹਿੱਸਾ ਨਹੀਂ ਲੈਣਗੇ। ਦਰਅਸਲ, ਬਹਿਸ ਦੇ ਸਮੇਂ, ਡੋਨਾਲਡ ਟਰੰਪ ਡੈੇਟਰੌਇਟ ਵਿੱਚ ਯੂਨੀਅਨ ਵਰਕਰਾਂ ਦੀ ਭੀੜ ਨੂੰ ਸੰਬੋਧਨ ਕਰਨਗੇ। ਉਹ ਆਟੋ ਵਰਕਰਾਂ ਨੂੰ ਸੰਬੋਧਨ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਟਰੰਪ ਰਿਪਬਲਿਕਨ ਪਾਰਟੀ ਵੱਲੋਂ ਕਰਵਾਈ ਜਾ ਰਹੀ ਪਹਿਲੀ ਰਾਸ਼ਟਰਪਤੀ ਬਹਿਸ ਤੋਂ ਵੀ ਗੈਰਹਾਜ਼ਰ ਰਹੇ ਸਨ। ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਇਲੈਕਟ੍ਰਿਕ ਵਾਹਨਾਂ ਬਾਰੇ ਨੀਤੀ ਦੀ ਆਲੋਚਨਾ ਕਰ ਰਹੇ ਹਨ।
ਟਰੰਪ ਨੇ ਦੋਸ਼ ਲਾਇਆ ਹੈ ਕਿ ਜੋਅ ਬਾਈਡਨ ਇਲੈਕਟ੍ਰਿਕ ਵ੍ਹੀਕਲਜ਼ ਦੇ ਹੁਕਮ ਰਾਹੀਂ ਆਟੋ ਇੰਡਸਟਰੀ ਦੇ ਖਿਲਾਫ ਜੰਗ ਛੇੜ ਰਿਹਾ ਹੈ। ਟਰੰਪ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਦੌੜ ਵਿੱਚ ਕਾਫੀ ਅੱਗੇ ਹਨ। ਪਹਿਲੀ ਬਹਿਸ ਵਿੱਚ ਹਿੱਸਾ ਨਾ ਲੈਣ ਦੇ ਬਾਵਜੂਦ ਡੋਨਾਲਡ ਟਰੰਪ 50 ਫੀਸਦੀ ਅੰਕਾਂ ਨਾਲ ਆਪਣੇ ਨੇੜਲੇ ਵਿਰੋਧੀ ਤੋਂ ਅੱਗੇ ਹਨ। ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਬਹਿਸ ਪਿਛਲੇ ਮਹੀਨੇ ਵਿਸਕੌਨਸਿਨ ਵਿੱਚ ਹੋਈ ਸੀ। ਅਗਲੀ ਬਹਿਸ ਕੈਲੀਫੋਰਨੀਆ ਦੇ ਸਿਮੀ ਵੈਲੀ ਵਿੱਚ ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਫਾਊਂਡੇਸ਼ਨ ਐਂਡ ਇੰਸਟੀਚਿਊਟ ਵਿੱਚ ਹੋਵੇਗੀ।
ਅਮਰੀਕੀ ਮੀਡੀਆ ਮੁਤਾਬਕ ਜੋਅ ਬਾਈਡਨ ਨੂੰ ਸਾਲ 2020 ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਮਜ਼ਦੂਰ ਵਰਗ ਦੇ ਵੋਟਰਾਂ ਦਾ ਸਮਰਥਨ ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਟਰੰਪ ਹੁਣ ਇਸ ਵਰਗ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਦੀਆਂ ਤਿੰਨ ਵੱਡੀਆਂ ਆਟੋ ਨਿਰਮਾਣ ਕੰਪਨੀਆਂ ਦੇ ਖਿਲਾਫ ਆਟੋ ਕਰਮਚਾਰੀਆਂ ਨੇ ਪਿਛਲੇ ਹਫਤੇ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਆਟੋ ਕਰਮਚਾਰੀਆਂ ਨੇ ਤਨਖਾਹ ਅਤੇ ਹੋਰ ਲਾਭਾਂ ਦੀ ਮੰਗ ਕੀਤੀ। ਯੂਨੀਅਨਾਂ ਨੇ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਦਾ ਸਮਰਥਨ ਕੀਤਾ ਹੈ, ਪਰ ਹੁਣ ਟਰੰਪ ਇਸ ਵਰਗ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਆਟੋ ਵਰਕਰਾਂ ਦੀ ਹੜਤਾਲ ਅਤੇ ਯੂਨੀਅਨ ਵਰਕਰਾਂ ਨੂੰ ਟਰੰਪ ਦਾ ਸੰਬੋਧਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਵਰਗ ਮੁੱਖ ਤੌਰ ’ਤੇ ਮਿਸ਼ੀਗਨ, ਪੈਨਸਿਲਵੇਨੀਆ ਅਤੇ ਵਿਸਕੌਨਸਿਨ ’ਚ ਰਹਿੰਦਾ ਹੈ ਅਤੇ ਇਨ੍ਹਾਂ ਤਿੰਨਾਂ ਥਾਵਾਂ ’ਤੇ ਰਿਪਬਲਿਕਨ ਪਾਰਟੀ ਅਤੇ ਡੈਮੋਕ੍ਰੇਟਿਕ ਪਾਰਟੀ ਵਿਚਾਲੇ ਮੁਕਾਬਲਾ ਹੈ।