Begin typing your search above and press return to search.

ਕੋਰੋਨਾ ਵੈਕਸੀਨ ਬਣਾਉਣ ਵਾਲੇ ਡਾਕਟਰ ਪੂਨਾਵਾਲਾ ਨੂੰ ਪਿਆ ਦਿਲ ਦਾ ਦੌਰਾ

ਮੁੰਬਈ, 18 ਨਵੰਬਰ (ਹਮਦਰਦ ਬਿਊਰੋ) : ਕੋਰੋਨਾ ਵਾਇਰਸ ਵੈਕਸੀਨ ‘ਕੋਵਿਸ਼ੀਲਡ’ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਚੇਅਰਮੈਨ ਡਾਕਟਰ ਸਾਇਰਸ ਪੂਨਾਵਾਲਾ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਪੂਨੇ ਦੇ ਇਕ ਹਸਪਤਾਲ ਵਿਚ ਉਨ੍ਹਾਂ ਦੀ ‘ਐਂਜੀਓਪਲਾਸਟੀ’ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰਾਂ ਨੇ ਦੱਸਿਆ ਕਿ ਪੂਨਾਵਾਲਾ ਦੀ ਹਾਲਤ ਵਿਚ ਹੁਣ ਪਹਿਲਾਂ […]

ਕੋਰੋਨਾ ਵੈਕਸੀਨ ਬਣਾਉਣ ਵਾਲੇ ਡਾਕਟਰ ਪੂਨਾਵਾਲਾ ਨੂੰ ਪਿਆ ਦਿਲ ਦਾ ਦੌਰਾ
X

Hamdard Tv AdminBy : Hamdard Tv Admin

  |  18 Nov 2023 1:52 PM IST

  • whatsapp
  • Telegram

ਮੁੰਬਈ, 18 ਨਵੰਬਰ (ਹਮਦਰਦ ਬਿਊਰੋ) : ਕੋਰੋਨਾ ਵਾਇਰਸ ਵੈਕਸੀਨ ‘ਕੋਵਿਸ਼ੀਲਡ’ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਚੇਅਰਮੈਨ ਡਾਕਟਰ ਸਾਇਰਸ ਪੂਨਾਵਾਲਾ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਪੂਨੇ ਦੇ ਇਕ ਹਸਪਤਾਲ ਵਿਚ ਉਨ੍ਹਾਂ ਦੀ ‘ਐਂਜੀਓਪਲਾਸਟੀ’ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰਾਂ ਨੇ ਦੱਸਿਆ ਕਿ ਪੂਨਾਵਾਲਾ ਦੀ ਹਾਲਤ ਵਿਚ ਹੁਣ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ।

ਜਾਣਕਾਰੀ ਮੁਤਾਬਕ 82 ਸਾਲਾ ਸਾਇਰਸ ਪੂਨਾਵਾਲਾ ਨੂੰ 16 ਨਵੰਬਰ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਰੂਬੀ ਹਾਲ ਕਲੀਨਿਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਹਸਪਤਾਲ ਨੇ ਇਕ ਬਿਆਨ ਮੁਤਾਬਕ ਪੂਨਾਵਾਲਾ ਦੀ ਐਂਜੀਓਪਲਾਸਟੀ ਡਾਕਟਰ ਪਰਵੇਜ਼ ਗ੍ਰਾਂਟ, ਡਾ. ਮੈਕਲੇ ਅਤੇ ਡਾ. ਅਭਿਜੀਤ ਖੜਡੇਕਰ ਦੀ ਨਿਗਰਾਨੀ ਹੇਠ ਕੀਤੀ ਗਈ ਸੀ। ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਸਿਹਤ ਵਿਚ ਕਾਫ਼ੀ ਸੁਧਾਰ ਹੈ।

ਡਾਕਟਰ ਪਰਵੇਜ਼ ਗ੍ਰਾਂਟ ਨੇ ਦੱਸਿਆ ਕਿ ਪੂਨਾਵਾਲਾ ਨੂੰ ਕੁਝ ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ਅਤੇ ਉਹ ਸਹੀ ਸਲਾਮਤ ਘਰ ਵਾਪਸ ਆ ਜਾਣਗੇ। ਦੂਜੇ ਪਾਸੇ ਡਾਕਟਰ ਸੀ ਐਨ ਮਖਲੇ ਦਾ ਕਹਿਣਾ ਏ ਕਿ ਡਾਕਟਰ ਸਾਇਰਸ ਪੂਨਾਵਾਲਾ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।

ਦੱਸ ਦੇਈਏ ਕਿ ਸਾਇਰਸ ਪੂਨਾਵਾਲਾ ਵੀ ਦੇਸ਼ ਦੇ ਟੌਪ 10 ਅਮੀਰ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹਨ। ਡਾ. ਪੂਨਾਵਾਲਾ ‘ਫੋਰਬਸ ਇੰਡੀਆ’ ਦੀ 100 ਅਮੀਰਾਂ ਦੀ ਸੂਚੀ ਵਿੱਚ 10ਵੇਂ ਸਥਾਨ ’ਤੇ ਸਨ। ਲਗਭਗ 83,000 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ, ਪੂਨਾਵਾਲਾ ਦੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਹੈ। ਇਹ ਕੰਪਨੀ ਕੋਰੋਨਾ ਸਮੇਤ ਕਈ ਬਿਮਾਰੀਆਂ ਲਈ ਟੀਕੇ ਬਣਾਉਂਦੀ ਹੈ।

Next Story
ਤਾਜ਼ਾ ਖਬਰਾਂ
Share it