ਅਮਰੀਕਾ ਤੇ ਇੰਗਲੈਂਡ ’ਚ ਦਿਵਾਲੀ ਮੇਲਾ ਸ਼ੁਰੂ
ਨਿਊਯਾਰਕ, (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਤੇ ਇੰਗਲੈਂਡ ਵਿੱਚ ਦਿਵਾਲੀ ਮੇਲਾ ਸ਼ੁਰੂ ਹੋ ਗਿਆ, ਜਿਸ ਵਿੱਚ ਪ੍ਰਵਾਸੀ ਭਾਰਤੀਆਂ ਸਣੇ ਵੱਡੀ ਗਿਣਤੀ ਲੋਕ ਸ਼ਾਮਲ ਹੋਏ। ਉੱਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਵਾਲੀ ਦੇ ਜਸ਼ਨ ਮਨਾ ਰਹੇ ਇਨ੍ਹਾਂ ਲੋਕਾਂ ਨੂੰ ਇੱਕ ਖਾਸ ਸੰਦੇਸ਼ ਭੇਜਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਾਈਮਜ਼ ਸਕਵਾਇਰ ’ਤੇ ਦਿਵਾਲੀ ਮਨਾ ਰਹੇ […]
By : Hamdard Tv Admin
ਨਿਊਯਾਰਕ, (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਤੇ ਇੰਗਲੈਂਡ ਵਿੱਚ ਦਿਵਾਲੀ ਮੇਲਾ ਸ਼ੁਰੂ ਹੋ ਗਿਆ, ਜਿਸ ਵਿੱਚ ਪ੍ਰਵਾਸੀ ਭਾਰਤੀਆਂ ਸਣੇ ਵੱਡੀ ਗਿਣਤੀ ਲੋਕ ਸ਼ਾਮਲ ਹੋਏ। ਉੱਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਵਾਲੀ ਦੇ ਜਸ਼ਨ ਮਨਾ ਰਹੇ ਇਨ੍ਹਾਂ ਲੋਕਾਂ ਨੂੰ ਇੱਕ ਖਾਸ ਸੰਦੇਸ਼ ਭੇਜਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਾਈਮਜ਼ ਸਕਵਾਇਰ ’ਤੇ ਦਿਵਾਲੀ ਮਨਾ ਰਹੇ ਸਾਰੇ ਨਿਊਯਾਰਕ ਵਾਸੀਆਂ ਨੂੰ ਇੱਕ ਵਿਸ਼ੇਸ਼ ਸੰਦੇਸ਼ ਭੇਜਿਆ, ਜਿਸ ਵਿੱਚ ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਵਸੁਧੈਵ ਕੁਟੁੰਬਕਮ ਦੀ ਵਧੀਆ ਉਦਾਹਰਨ ਦੱਸਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਪੀਐਮ ਨੇ ਕਿਹਾ ਕਿ ਦਿਵਾਲੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ। ਟਾਈਮਜ਼ ਸਕਵਾਇਰ ’ਤੇ ਇਸ ਸਾਲ ਦੇ ਦਿਵਾਲੀ ਸਮਾਰੋਹ ਦੀ ਥੀਮ ਯੂਨਾਈਟੇਡ ਕਲਰਸ ਆਫ਼ ਅਮਰੀਕਾ ਵਸੁਧੈਵ ਕੁਟੁੰਬਕਮ ਦੀ ਭਾਵਨਾ ਵੱਲ ਖੁਦਮੁਖਤਿਆਰੀ ਦਾ ਪ੍ਰਤੀਕ ਹੈ। ਦਿਵਾਲੀ ਜਿਹੇ ਤਿਉਹਾਰਦੇਸ਼, ਧਰਮ, ਜਾਤੀ, ਪੰਥ ਜਾਂ ਰੰਗ ਦੀਆਂ ਰੁਕਾਵਟਾਂ ਤੋਂ ਦੂਰ ਹਨ। ਇਹ ਤਿਉਹਾਰ ਅਗਿਆਨਤਾ ’ਤੇ ਗਿਆਨ ਦੀ ਰੋਸ਼ਨੀ ਦੇ ਪ੍ਰਤੀਕ ਦੇ ਰੂਪ ਵਿੱਚ ਵਿਆਪਕ ਤੌਰ ’ਤੇ ਮਨਾਇਆ ਜਾਂਦਾ ਹੈ।
ਉੱਧਰ ਇੰਗਲੈਂਡ ਵਿੱਚ ਵੀ ਦਿਵਾਲੀ ਦੇ ਜਸ਼ਨ ਦੇਖਣ ਨੂੰ ਮਿਲ ਰਹੇ ਹਨ। ਇੱਥੇ ਲੰਡਨ ਦੇ ਮੇਅਰ ਨੇ ਟਰਾਫਲਗਰ ਸਕਵਾਇਰ ’ਚ ਸਾਲਾਨਾ ਦਿਵਾਲੀ ਮੇਲੇ ਦਾ ਆਯੋਜਨ ਕੀਤਾ। ਇਸ ਜਨਤਕ ਪ੍ਰੋਗਰਾਮ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਭਾਰਤੀ ਰਵਾਇਤੀ ਨਾਚ, ਸੰਗੀਤ, ਹੋਰ ਪ੍ਰੋਗਰਾਮ ਤੇ ਭੋਜਨ ਸ਼ਾਮਲ ਸਨ, ਜੋ ਤਿਉਹਾਰ ਦੀ ਭਾਵਨਾ ਨੂੰ ਦਰਸਾਉਂਦੇ ਹਨ।