ਪੁਲਿਸ ਤੋਂ ਪ੍ਰੇਸ਼ਾਨ ਔਰਤ ਨੇ ਥਾਣੇ ਦੇ ਬਾਹਰ ਲਾਇਆ ਧਰਨਾ
ਜਲੰਧਰ, 23 ਅਕਤੂਬਰ, ਨਿਰਮਲ : ਜਲੰਧਰ ਕਮਿਸ਼ਨਰੇਟ ਦੀ ਥਾਣਾ ਡਿਵੀਜ਼ਨ ਨੰਬਰ 6 ਦੇ ਬਾਹਰ ਦੇਰ ਰਾਤ ਇਕ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਧਰਨਾ ਦਿੱਤਾ। ਔਰਤ ਨੇ ਦੋਸ਼ ਲਾਇਆ ਕਿ ਪੁਲਸ ਉਸ ਵੱਲੋਂ ਦਰਜ ਕੀਤੇ ਕੇਸ ਵਿੱਚ ਗ੍ਰਿਫ਼ਤਾਰ ਮੁਲਜ਼ਮ ਵਿਨੀਤ ਗੁਪਤਾ ਨੂੰ ਵੀਆਈਪੀ ਟਰੀਟਮੈਂਟ ਦੇ ਰਹੀ ਹੈ। ਫੜਿਆ ਗਿਆ ਮੁਲਜ਼ਮ ਪੀੜਤ ਔਰਤ ਦਾ ਜੇਠ […]
By : Hamdard Tv Admin
ਜਲੰਧਰ, 23 ਅਕਤੂਬਰ, ਨਿਰਮਲ : ਜਲੰਧਰ ਕਮਿਸ਼ਨਰੇਟ ਦੀ ਥਾਣਾ ਡਿਵੀਜ਼ਨ ਨੰਬਰ 6 ਦੇ ਬਾਹਰ ਦੇਰ ਰਾਤ ਇਕ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਧਰਨਾ ਦਿੱਤਾ। ਔਰਤ ਨੇ ਦੋਸ਼ ਲਾਇਆ ਕਿ ਪੁਲਸ ਉਸ ਵੱਲੋਂ ਦਰਜ ਕੀਤੇ ਕੇਸ ਵਿੱਚ ਗ੍ਰਿਫ਼ਤਾਰ ਮੁਲਜ਼ਮ ਵਿਨੀਤ ਗੁਪਤਾ ਨੂੰ ਵੀਆਈਪੀ ਟਰੀਟਮੈਂਟ ਦੇ ਰਹੀ ਹੈ। ਫੜਿਆ ਗਿਆ ਮੁਲਜ਼ਮ ਪੀੜਤ ਔਰਤ ਦਾ ਜੇਠ ਹੈ।
ਔਰਤ ਨੇ ਦੱਸਿਆ ਕਿ ਪੁਲਸ ਨੇ ਉਸ ਨੂੰ ਸਵੇਰ ਤੋਂ ਹੀ ਥਾਣੇ ’ਚ ਰੱਖਿਆ ਹੋਇਆ ਹੈ ਅਤੇ ਵੀ.ਆਈ.ਪੀ. ਟਰੀਟਮੈਂਟ ਦੇ ਰਹੀ ਹੈ, ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਪਤੀ ਨਾਲ ਮਿਲ ਕੇ ਥਾਣੇ ਦੇ ਬਾਹਰ ਧਰਨਾ ਦਿੱਤਾ। ਜਿਸ ਤੋਂ ਬਾਅਦ ਪੁਲਸ ਨੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਲਾਕਅੱਪ ’ਚ ਰੱਖਿਆ। ਇਸ ’ਤੇ ਔਰਤ ਅਤੇ ਉਸ ਦੇ ਪਤੀ ਨੇ ਧਰਨਾ ਸਮਾਪਤ ਕਰ ਦਿੱਤਾ।
ਪੀੜਤ ਪੁਨੀਤ ਗੁਪਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ ਕਿ ਉਸ ਦੇ ਭਰਾ ਵਿਨੀਤ ਗੁਪਤਾ ਨੇ ਉਸ ਨਾਲ 20 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਾਂਚ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਦੇ ਐਂਟੀ ਫਰਾਡ ਵਿੰਗ ਨੇ ਆਈਪੀਸੀ ਦੀਆਂ ਧਾਰਾਵਾਂ 419, 420, 511, 465, 467, 468 ਅਤੇ 471 ਤਹਿਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਰਿਪੋਰਟ ਤਿਆਰ ਕਰਕੇ ਭੇਜ ਦਿੱਤੀ ਸੀ। ਜਿਸ ਦੇ ਆਧਾਰ ’ਤੇ ਪੁਲਿਸ ਨੇ ਬੀਤੇ ਦਿਨ ਮਾਮਲਾ ਦਰਜ ਕਰ ਲਿਆ ਸੀ। ਪੁਲਸ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ।
ਪੀੜਤ ਪੁਨੀਤ ਗੁਪਤਾ ਨੇ ਦੱਸਿਆ- ਉਸ ਦੇ ਭਰਾ ਵਿਨੀਤ ਗੁਪਤਾ ਨੇ ਜਾਅਲੀ ਦਸਤਖਤ ਕਰਕੇ ਮਾਡਲ ਟਾਊਨ ਸਥਿਤ ਡਾਕਖਾਨੇ ਜਾ ਕੇ ਉਸ ਦਾ ਪੀਪੀਐਫ ਖਾਤਾ ਬੰਦ ਕਰਵਾ ਕੇ 20 ਲੱਖ ਰੁਪਏ ਕਢਵਾ ਲਏ। ਜਦੋਂ ਉਸ ਨੂੰ ਧੋਖਾਧੜੀ ਦਾ ਪਤਾ ਲੱਗਾ ਤਾਂ ਉਹ ਤੁਰੰਤ ਡਾਕਖਾਨੇ ਪੁੱਜੇ। ਜਿੱਥੋਂ ਪਤਾ ਲੱਗਾ ਕਿ ਉਸ ਦੇ ਭਰਾ ਨੇ ਹੀ ਇਹ ਧੋਖਾਧੜੀ ਕੀਤੀ ਹੈ।
ਔਰਤ ਨੇ ਦੋਸ਼ ਲਾਇਆ ਹੈ ਕਿ ਪੁਲਸ ਸਿਆਸੀ ਦਬਾਅ ਕਾਰਨ ਅਜਿਹਾ ਕਰ ਰਹੀ ਹੈ। ਇੰਨਾ ਹੀ ਨਹੀਂ ਪੁਲਸ ਨੇ ਪਤੀ ਨਾਲ ਬਦਸਲੂਕੀ ਵੀ ਕੀਤੀ।