ਔਰਤ ਦੀਆਂ ਧਮਕੀਆਂ ਤੋਂ ਦੁਖੀ ਹੋ ਖੁਦ ਨੂੰ ਲਾਈ ਅੱਗ
ਫ਼ਿਰੋਜਪੁਰ, 15 ਸਤੰਬਰ (ਸੁਖਚੈਨ ਸਿੰਘ/ ਮਨਜੀਤ) :ਫਿਰੋਜ਼ਪੁਰ ਕੈਂਟ ’ਚ ਇਕ ਵਿਅਕਤੀ ਨੇ ਜਬਰ-ਜ਼ਨਾਹ ਦੇ ਝੂਠੇ ਕੇਸ ’ਚ ਫਸਾਉਣ ਦੀਆਂ ਧਮਕੀਆਂ ਤੋਂ ਤੰਗ ਆ ਕੇ ਧਮਕਾਉਣ ਵਾਲੀ ਔਰਤ ਦੀ ਦੁਕਾਨ ’ਤੇ ਜਾ ਕੇ ਆਪਣੇ ਮੋਟਰਸਾਈਕਲ ਸਮੇਤ ਖੁਦ ਨੂੰ ਅੱਗ ਲਗਾ ਲਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਅੱਗ ਇੰਨੀ ਬੁਰੀ ਤਰ੍ਹਾਂ ਫੈਲ ਗਈ ਕਿ ਇਸ […]
By : Hamdard Tv Admin
ਫ਼ਿਰੋਜਪੁਰ, 15 ਸਤੰਬਰ (ਸੁਖਚੈਨ ਸਿੰਘ/ ਮਨਜੀਤ) :ਫਿਰੋਜ਼ਪੁਰ ਕੈਂਟ ’ਚ ਇਕ ਵਿਅਕਤੀ ਨੇ ਜਬਰ-ਜ਼ਨਾਹ ਦੇ ਝੂਠੇ ਕੇਸ ’ਚ ਫਸਾਉਣ ਦੀਆਂ ਧਮਕੀਆਂ ਤੋਂ ਤੰਗ ਆ ਕੇ ਧਮਕਾਉਣ ਵਾਲੀ ਔਰਤ ਦੀ ਦੁਕਾਨ ’ਤੇ ਜਾ ਕੇ ਆਪਣੇ ਮੋਟਰਸਾਈਕਲ ਸਮੇਤ ਖੁਦ ਨੂੰ ਅੱਗ ਲਗਾ ਲਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਅੱਗ ਇੰਨੀ ਬੁਰੀ ਤਰ੍ਹਾਂ ਫੈਲ ਗਈ ਕਿ ਇਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਪਿਆ। ਜ਼ਖ਼ਮੀ ਵਿਅਕਤੀ ਓਮ ਪ੍ਰਕਾਸ਼ ਬਾਂਸਲ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਖ਼ਮੀ ਵਿਅਕਤੀ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਪੁਲਸ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈ ਹੈ।