ਸੀਆ ਨਾਲ ਦਿਲਜੀਤ ਦੋਸਾਂਝ ਦਾ ਗਾਣਾ ਹੋਇਆ ਰਿਲੀਜ਼
ਮੁੰਬਾਈ, 28 ਅਕਤੂਬਰ: ਸ਼ੇਖਰ ਰਾਏ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਪੱਧਰ ਉੱਪਰ ਪੰਜਾਬੀ ਮਿਉਜ਼ਿਕ ਨੂੰ ਹਰਮਨ ਪਿਆਰਾ ਬਣਾਉਣ ਲਈ ਲਗਾਤਾਰ ਮਿਹਨਤ ਕਰ ਰਹੇ ਹਨ ਅਤੇ ਉਹ ਇਸ ਵਿਚ ਕਾਮਿਆਬ ਵੀ ਹੋ ਪਾ ਰਹੇ ਹਨ। ਇਸੇ ਦੇ ਚਲਦੇ ਹੁਣ ਦਿਲਜੀਤ ਦੋਸਾਂਝ ਦਾ ਆਸਟ੍ਰੇਲੀਆ ਦੀ ਮਸ਼ਹੂਰ ਗਾਇਕਾ ਸੀਆ ਦੇ ਨਾਲ ਨਾਂ ਗੀਤ ਰਿਲੀਜ਼ ਹੋਇਆ ਹੈ। ਜਿਸਦਾ ਟਾਇਟਲ […]

By : Hamdard Tv Admin
ਮੁੰਬਾਈ, 28 ਅਕਤੂਬਰ: ਸ਼ੇਖਰ ਰਾਏ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਪੱਧਰ ਉੱਪਰ ਪੰਜਾਬੀ ਮਿਉਜ਼ਿਕ ਨੂੰ ਹਰਮਨ ਪਿਆਰਾ ਬਣਾਉਣ ਲਈ ਲਗਾਤਾਰ ਮਿਹਨਤ ਕਰ ਰਹੇ ਹਨ ਅਤੇ ਉਹ ਇਸ ਵਿਚ ਕਾਮਿਆਬ ਵੀ ਹੋ ਪਾ ਰਹੇ ਹਨ। ਇਸੇ ਦੇ ਚਲਦੇ ਹੁਣ ਦਿਲਜੀਤ ਦੋਸਾਂਝ ਦਾ ਆਸਟ੍ਰੇਲੀਆ ਦੀ ਮਸ਼ਹੂਰ ਗਾਇਕਾ ਸੀਆ ਦੇ ਨਾਲ ਨਾਂ ਗੀਤ ਰਿਲੀਜ਼ ਹੋਇਆ ਹੈ। ਜਿਸਦਾ ਟਾਇਟਲ ‘ਹੱਸ ਹੱਸ’ ਹੈ। ਇੰਟਰਸਟਿੰਗ ਗੱਲ ਇਹ ਹੈ ਕਿ ਇਸ ਗੀਤ ਵਿਚ ਤੁਹਾਨੂੰ ਅੰਗ੍ਰੇਜ਼ੀ ਗੀਤ ਗਾਉਣ ਵਾਲੀ ਸੀਆ ਪੰਜਾਬੀ ਵਿਚ ਗਾਉਂਦੀ ਸੁਣਾਈ ਦਵੇਗੀ। ਸੀਆ ਨੇ ਪੰਜਾਬੀ ਬੋਲੀ ਬਾਰੇ ਵੀ ਕੁੱਝ ਆਖਿਆ ਹੈ3 ਕੀ ਆਖਿਆ ਹੈ ਸੀਆ ਨੇ ਆਓ ਤੁਹਾਨੂੰ ਵੀ ਦੱਸਦੇ ਹਾਂ।
ਬਿਤੇ ਦਿਨ ਰਿਲੀਜ਼ ਹੋਇਆ ਦਿਲਜੀਤ ਦੋਸਾਂਝ ਤੇ ਸੀਆ ਦਾ ਗੀਤ ‘ਹੱਸ ਹੱਸ’ ਹਰ ਪਾਸੇ ਚਰਚਾ ਵਿਚ ਬਣਿਆ ਹੋਇਆ ਹੈ। ਇਸ ਨੂੰ ਸੁਨਣ ਵਾਲਾ ਹਰ ਕੋਈ ਇਸ ਗੀਤ ਦੀਆਂ ਤਰੀਫਾਂ ਕਰ ਰਿਹਾ ਹੈ। ਰੋਮੈਂਟਿਕ ਫੀਲ ਵਾਲਾ ਇਹ ਗੀਤ ਤੁਹਾਨੂੰ ਵੀ ਜ਼ਰੂਰ ਪਸੰਦ ਆਏਗਾ।
ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਕੁੱਝ ਸਮਾਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱੋਪਰ ਸੀਆ ਦੇ ਦਾ ਗੀਤ ਨੂੰ ਰਿਕਾਰਡ ਕਰਨ ਸਮੇਂ ਦੀਆਂ ਤਸਵੀਰਾਂ ਪੋਸਟ ਕੀਤੀਆ ਸੀ। ਉਸ ਸਮੇਂ ਤੋਂ ਹੀ ਦੋਵਾਂ ਦੇ ਫੈਨਜ਼ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਸੋ ਹੁਣ ਇੰਤਜ਼ਾਰ ਖਤਮ ਹੋਇਆ ਅਤੇ ਗੀਤ ਲੋਕਾਂ ਲਈ ਹਾਜ਼ਿਰ ਹੈ। ਸੀਆ ਜੋ ਕਿ ਇਕ ਮਸ਼ਹੂਰ ਆਸਟ੍ਰੇਲੀਅਨ ਗਾਇਕਾ ਹੈ। ਉਸ ਵੱਲੋਂ ਦਿਲਜੀਤ ਦੋਸਾਂਝ ਨਾਲ ਗਾਇਆ ਗੀਤ ਇਸ ਲਈ ਖਾਸ ਬਣ ਗਿਆ ਕਿਉਂਕੀ ਉਸਨੇ ਇਸ ਗੀਤ ਦੇ ਕੁੱਝ ਬੋਲ ਪੰਜਾਬੀ ਵਿਚ ਵੀ ਗਾਏ ਹਨ। ਇਸ ਬਾਰੇ ਵਿਚ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਸੀਆ ਨੇ ਕਿਹਾ ਕਿ ਉਪੰਜਾਬੀ ਬੋਲਣਾ ਕਿਸੇ ਦੇ ਸੋਚਣ ਨਾਲੋਂ ਬਹੁਤ ਔਖਾ ਹੈ”। ਤੁਹਾਨੂੰ ਦੱਸ ਦਈਏ ਕਿ ਸੀਆ ਨੇ ਇਸ ਗੀਤ ਨੂੰ ਗਾਉਣ ਲਈ ਪੰਜਾਬੀ ਬੋਲਣ ਉੱਪਰ ਕਾਫੀ ਮਿਹਨਤ ਕੀਤੀ ਅਤੇ ਫਿਰ ਇਹ ਗੀਤ ਰਿਕਾਰਡ ਕੀਤਾ। ਸੀਆ ਦਾ ਅੱਗੇ ਕਹਿਣਾ ਹੈ ਕਿ ਉਇਕ ਕਲਾਕਾਰ ਦੇ ਤੌਰ ਉੱਪਰ ਇਸ ਗੀਤ ਨੂੰ ਗਾਉਣ ਨਾਲ ਮੈਂ ਇਹ ਜਾਣ ਪਾਈ ਹਾਂ ਮੈਂ ਕੁੱਝ ਵੱਖਰਾ ਵੀ ਕਰ ਸਕਦੀ ਹਾਂ। ਇਹ ਗੀਤ ਸਰਹੱਦਾਂ ਤੇ ਸਭਿਆਚਾਰਾਂ ਦਾ ਨੂੰ ਜੋੜਦਾ ਹੈ”।
ਸੀਆ ਨੇ ਇਸ ਗੀਤ ਲਈ ਕਾਫੀ ਮਿਹਨਤ ਕੀਤੀ ਆਪਣੀ ਪੰਜਾਬੀ ਸੁਧਾਰੀ ਅਤੇ ਫਿਰ ਦਿਲਜੀਤ ਦੀ ਨਾਲ ਮਿਲਕੇ ਇਸ ਗੀਤ ਨੂੰ ਗਾਇਆ। ਜੋ ਸੁਨਣ ਵਿਚ ਕਾਫੀ ਸੁਹਾਵਨਾ ਅਹਿਸਾਸ ਦਵਾਉਂਦਾ ਹੈ।
ਇਹ ਗੀਤ ਇਕਲਾ ਦਿਲਜੀਤ ਦੋਸਾਂਝ ਤੇ ਸੀਆ ਦਾ ਹੀ ਕੋਲੈਬੋਰੇਸ਼ਨ ਨਹੀਂ ਸਗੋਂ ਇਸ ਗੀਤ ਦੇ ਨਿਰਮਾਤਾ ਗ੍ਰੈਗ ਕੁਰਸਟਿਨ ਹਨ ਜੋ ਕਿ ਗ੍ਰੈਮੀ ਆਰਡ ਜੇਤੂ ਕਈ ਹਿੱਟ ਗੀਤਾਂ ਦੇ ਲਈ ਮਸ਼ਹੂਰ ਹਨ। ਜਿਨ੍ਹਾਂ ਨੇ ਇਸ ਗੀਤ ਨੂੰ ਹੋਰ ਵੀ ਖੁਬਸੂਰਤ ਬਣਾ ਦਿੱਤਾ ਹੈ।
ਇਸ ਕੋਲੈਬੋਰੇਸ਼ਨ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਦਿਲਜੀਤ ਨੇ ਕਿਹਾ: ਉਸਿਆ ਨਾਲ ਮਿਲ ਕੇ ਕੰਮ ਕਰਨਾ ਬਹੁਤ ਹੀ ਸ਼ਾਨਦਾਰ ਰਿਹਾ। ਸੀਆ ਨੇ ਇਸ ਪੰਜਾਬੀ ਗਤਿ ਨੂੰ ਗਾਉਣ ਲਈ ਬੜੀ ਅਸਾਨੀ ਨਾਲ ਪੰਜਾਬੀ ਨੂੰ ਸਿੱਖ ਲਿਆ ਅਤੇ ਆਪਣੇ ਆਪ ਨੂੰ ਪੰਜਾਬੀ ਵਿਚ ਢਾਲ ਕੇ ਬੜੀ ਖੁਬਸੂਰਤੀ ਨਾਲ ਗੀਤ ਨੂੰ ਗਾਇਆ ਹੈ। ਮੈਨੂੰ ਯਕੀਨ ਹੈ ਕਿ ਇਹ ਟਰੈਕ ਦੁਨੀਆ ਭਰ ਦੇ ਸਾਰੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਨੂੰ ਛੂਹ ਲਵੇਗਾ।”
ਆਪਣੀਆਂ ਹਾਲੀਆ ਅੰਤਰਰਾਸ਼ਟਰੀ ਰਿਲੀਜ਼ਾਂ ਵਿੱਚ, ਦਿਲਜੀਤ ਨੇ ’ਚੌਫਰ’ ਲਈ ਟੋਰੀ ਲੈਨੇਜ਼, ’ਜੁਗਨੀ’ ਲਈ ਡਾਇਮੰਡ ਪਲੈਟਨਮਜ਼ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ ਹੈ, ਅਤੇ ਐਨੀ ਮੈਰੀ ਨੂੰ ਆਪਣੇ ਪ੍ਰਸ਼ੰਸਕਾਂ ਦੇ ਪਸੰਦੀਦਾ ਟਰੈਕ ‘ਪੀਚਸ’ ’ਤੇ ਪ੍ਰਦਰਸ਼ਿਤ ਕੀਤਾ ਸੀ।


