ਚਿਲੀ ਦੇ ਜੰਗਲਾਂ ਵਿਚ ਅੱਗ ਨਾਲ ਤਬਾਹੀ, 150 ਮੌਤਾਂ
ਸੈਂਟੀਆਗੋ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਦੱਖਣੀ ਅਮਰੀਕਾ ਦੇ ਮੁਲਕ ਚਿਲੀ ਵਿਚ ਜੰਗਲਾਂ ਦੀ ਅੱਗ ਨੇ ਤਬਾਹੀ ਮਚਾ ਦਿਤੀ ਅਤੇ ਹੁਣ ਤੱਕ 150 ਮੌਤਾਂ ਹੋਣ ਦੀ ਰਿਪੋਰਟ ਹੈ ਜਦਕਿ ਸੈਂਕੜੇ ਲੋਕ ਲਾਪਤਾ ਦੱਸੇ ਜਾ ਰਹੇ ਹਨ। ਹਜ਼ਾਰਾਂ ਘਰ ਸੜ ਕੇ ਸੁਆਹ ਹੋ ਗਏ ਅਤੇ ਲੋਕ ਸੁਰੱਖਿਅਤ ਇਲਾਕਿਆਂ ਵੱਲ ਦੌੜਦੇ ਨਜ਼ਰ ਆਏ। ਆਪਣਾ ਘਰ ਗੁਆ ਚੁੱਕੇ […]
By : Editor Editor
ਸੈਂਟੀਆਗੋ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਦੱਖਣੀ ਅਮਰੀਕਾ ਦੇ ਮੁਲਕ ਚਿਲੀ ਵਿਚ ਜੰਗਲਾਂ ਦੀ ਅੱਗ ਨੇ ਤਬਾਹੀ ਮਚਾ ਦਿਤੀ ਅਤੇ ਹੁਣ ਤੱਕ 150 ਮੌਤਾਂ ਹੋਣ ਦੀ ਰਿਪੋਰਟ ਹੈ ਜਦਕਿ ਸੈਂਕੜੇ ਲੋਕ ਲਾਪਤਾ ਦੱਸੇ ਜਾ ਰਹੇ ਹਨ। ਹਜ਼ਾਰਾਂ ਘਰ ਸੜ ਕੇ ਸੁਆਹ ਹੋ ਗਏ ਅਤੇ ਲੋਕ ਸੁਰੱਖਿਅਤ ਇਲਾਕਿਆਂ ਵੱਲ ਦੌੜਦੇ ਨਜ਼ਰ ਆਏ। ਆਪਣਾ ਘਰ ਗੁਆ ਚੁੱਕੇ ਇਕ ਸ਼ਖਸ ਨੇ ਦੱਸਿਆ ਕਿ ਅੱਗ ਐਨੀ ਤੇਜ਼ੀ ਨਾਲ ਫੈਲੀ ਜਿਵੇਂ ਕੋਈ ਪ੍ਰਮਾਣੂ ਬੰਬ ਡਿੱਗਿਆ ਹੋਵੇ। ਚਿਲੀ ਦੇ ਰਾਸ਼ਟਰਪਤੀ ਗੈਬ੍ਰੀਅਲ ਬੌਰਿਕ ਵੱਲੋਂ ਹਾਲਾਤ ਨੂੰ ਵੇਖਦਿਆਂ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ ਹੈ। ਰਾਸ਼ਟਰਪਤੀ ਵੱਲੋਂ ਦੋ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਵੀ ਕੀਤਾ ਗਿਆ ਹੈ।
ਕਾਰਾਂ ਵਿਚ ਬੈਠੇ ਬੈਠੇ ਹੀ ਸੜ ਗਏ ਲੋਕ
ਦੱਸਿਆ ਜਾ ਰਿਹਾ ਹੈ ਕਿ ਅੱਗ ਦੀ ਸ਼ੁਰੂਆਤ ‘ਵਿਨਾ ਡੈਲ ਮਾਰ’ ਅਤੇ ਵਲਪਰੀਜ਼ੋ ਇਲਾਕਿਆਂ ਵਿਚ ਹੋਈ ਜਿਥੇ ਸੈਰ ਸਪਾਟੇ ਦੇ ਸ਼ੌਕੀਨ ਵੱਡੀ ਗਿਣਤੀ ਵਿਚ ਆਉਂਦੇ ਹਨ। ਅੱਗ ਬੁਝਾਉਣ ਦੇ ਯਤਨ ਨਾਕਾਫੀ ਸਾਬਤ ਹੋਏ ਅਤੇ ਇਹ ਕਾਬੂ ਹੇਠ ਆਉਣ ਦੀ ਬਜਾਏ ਹੋਰ ਵਧਦੀ ਚਲੀ ਗਈ। ਜਾਨ ਬਚਾਉਣ ਲਈ ਲੋਕ ਆਪਣੀਆਂ ਗੱਡੀਆਂ ਲੈ ਕੇ ਦੌੜੇ ਪਰ ਸੜਕਾਂ ’ਤੇ ਜਾਮ ਲੱਗ ਗਿਆ ਅਤੇ ਉਪਰੋਂ ਅੱਗ ਨੇ ਘੇਰਾ ਕਸ ਦਿਤਾ। ਕਈ ਲੋਕਾਂ ਨੂੰ ਕਾਰਾਂ ਵਿਚੋਂ ਬਾਹਰ ਨਿਕਲਣ ਦਾ ਮੌਕਾ ਵੀ ਨਾ ਮਿਲਿਆ। ਪ੍ਰਭਾਵਤ ਇਲਾਕਿਆਂ ਦੀਆਂ ਸੜਕਾਂ ’ਤੇ ਅਧ ਸੜੀਆਂ ਲਾਸ਼ਾਂ ਸਾਫ ਨਜ਼ਰ ਆ ਰਹੀਆਂ ਹਨ। ਰਾਸ਼ਟਰਪਤੀ ਗੈਬ੍ਰੀਅਲ ਬੌਰਿਕ ਨੇ ਪ੍ਰਵਾਨ ਕੀਤਾ ਕਿ ਹਾਲਾਤ ਬੇਕਾਬੂ ਹੋ ਚੁੱਕੇ ਹਨ ਅਤੇ ਪ੍ਰਭਾਵਤ ਇਲਾਕੇ ਵਿਚ ਫਸੇ ਲੋਕਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਮੌਤਾਂ ਦਾ ਅੰਕੜਾ ਹੋਰ ਵਧਣ ਦਾ ਖਦਸ਼ਾ ਵੀ ਜ਼ਾਹਰ ਕੀਤਾ ਗਿਆ ਹੈ।
ਰਾਸ਼ਟਰਪਤੀ ਨੇ ਕੀਤਾ ਐਮਰਜੰਸੀ ਦਾ ਐਲਾਨ
ਚਿਲੀ ਵਿਚ ਇਸ ਵੇਲੇ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ ਅਤੇ ਹਰ ਪਾਸੇ ਗਰਮ ਹਵਾਵਾਂ ਚੱਲ ਰਹੀਆਂ ਹਨ। ਰਾਹਤ ਟੀਮਾਂ ਆਪਣੇ ਕੰਮ ਵਿਚ ਜੁਟੀਆਂ ਹੋਈਆਂ ਹਨ ਜਦਕਿ ਫਾਇਰ ਫਾਈਟਰ ਅੱਗ ਬੁਝਾਉਣ ਦੇ ਯਤਨ ਕਰ ਰਹੇ ਹਨ। ਫਾਇਰ ਫਾਈਟਰਜ਼ ਦੀ ਮਦਦ ਵਾਸਤੇ ਫੌਜ ਵੀ ਸੱਦੀ ਜਾ ਚੁੱਕੀ ਹੈ। ਫੌਜ ਦੇ ਹੈਲੀਕਾਪਟਰ ਅੱਗ ਉਪਰ ਕੈਮੀਕਲ ਪਾਉਂਦੇ ਵੇਖੇ ਗਏ ਪਰ ਫਿਲਹਾਲ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਚਿਲੀ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਤਾਪਮਾਨ ਵਿਚ ਕਮੀ ਆਉਣ ਅਤੇ ਹਵਾ ਵਿਚ ਨਮੀ ਦੀ ਮਾਤਰਾ ਵਧਣ ਨਾਲ ਅੱਗ ਬੁਝਾਉਣ ਦੇ ਯਤਨ ਵਿਚ ਮਦਦ ਮਿਲ ਸਕਦੀ ਹੈ।