ਡਿਪੂ ਹੋਲਡਰ ਨੇ ਕਣਕ ਲੈਣ ਆਈ ਮਹਿਲਾ ਦੇ ਜੜ੍ਹਿਆ ਥੱਪੜ!
ਜਲੰਧਰ, 25 ਸਤੰਬਰ : ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਤਹਿਤ ਦਿੱਤੀ ਜਾਣ ਵਾਲੀ ਕਣਕ ਨੂੰ ਲੈ ਕੇ ਜਲੰਧਰ ਵਿਖੇ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਕਣਕ ਲੈਣ ਆਈ ਇਕ ਮਹਿਲਾ ਨੇ ਡਿਪੂ ਹੋਲਡਰ ’ਤੇ ਥੱਪੜ ਮਾਰਨ ਦੇ ਇਲਜ਼ਾਮ ਲਗਾ ਦਿੱਤੇ। ਇਸ ਮਗਰੋਂ ਮਾਮਲਾ ਇੰਨਾ ਜ਼ਿਆਦਾ ਵਧ ਗਿਆ ਕਿ ਮੌਕੇ ’ਤੇ ਸਾਰਾ ਮੁਹੱਲਾ ਇਕੱਠਾ […]
By : Hamdard Tv Admin
ਜਲੰਧਰ, 25 ਸਤੰਬਰ : ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਤਹਿਤ ਦਿੱਤੀ ਜਾਣ ਵਾਲੀ ਕਣਕ ਨੂੰ ਲੈ ਕੇ ਜਲੰਧਰ ਵਿਖੇ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਕਣਕ ਲੈਣ ਆਈ ਇਕ ਮਹਿਲਾ ਨੇ ਡਿਪੂ ਹੋਲਡਰ ’ਤੇ ਥੱਪੜ ਮਾਰਨ ਦੇ ਇਲਜ਼ਾਮ ਲਗਾ ਦਿੱਤੇ। ਇਸ ਮਗਰੋਂ ਮਾਮਲਾ ਇੰਨਾ ਜ਼ਿਆਦਾ ਵਧ ਗਿਆ ਕਿ ਮੌਕੇ ’ਤੇ ਸਾਰਾ ਮੁਹੱਲਾ ਇਕੱਠਾ ਹੋ ਗਿਆ ਅਤੇ ਲੜਕੀ ਨੇ ਪੁਲਿਸ ਨੂੰ ਫ਼ੋਨ ਕਰ ਦਿੱਤਾ।
ਜਲੰਧਰ ਦੇ ਪਿੰਡ ਦਕੋਹਾ ਵਿਖੇ ਡਿਪੂ ਵਿਚੋਂ ਕਣਕ ਲੈਣ ਗਈ ਇਕ ਮਹਿਲਾ ਨੇ ਡਿਪੂ ਹੋਲਡਰ ਦੀ ਮਹਿਲਾ ’ਤੇ ਥੱਪੜ ਮਾਰਨ ਦੇ ਇਲਜ਼ਾਮ ਲਗਾਉਂਦਿਆਂ ਭਾਰੀ ਹੰਗਾਮਾ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਨੀਰਜ ਸ਼ਰਮਾ ਨੇ ਆਖਿਆ ਕਿ ਉਹ ਕਣਕ ਲੈਣ ਲਈ ਡਿਪੂ ਹੋਲਡਰ ਰਾਜਵਿੰਦਰ ਕੌਰ ਦੇ ਘਰ ਆਈ ਸੀ ਅਤੇ ਸਵੇਰੇ ਜਦੋਂ ਉਸ ਨੇ ਡਿਪੂ ਹੋਲਡਰ ਨੂੰ ਕਣਕ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਦੀ ਬੇਟੀ ਨੇ ਉਸ ਦੇ ਥੱਪੜ ਮਾਰ ਦਿੱਤਾ ਅਤੇ ਗ਼ਲਤ ਸ਼ਬਦਾਵਲੀ ਵਰਤੀ।
ਇਸੇ ਤਰ੍ਹਾਂ ਜਦੋਂ ਡਿਪੂ ਹੋਲਡਰ ਰਾਜਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਖਿਆ ਕਿ ਉਨ੍ਹਾਂ ’ਤੇ ਗ਼ਲਤ ਇਲਜ਼ਾਮ ਲਗਾਏ ਜਾ ਰਹੇ ਨੇ, ਕੁੜੀ ਵੱਲੋਂ ਜਾਣਬੁੱਝ ਕੇ ਹੰਗਾਮਾ ਕੀਤਾ ਜਾ ਰਿਹਾ ਏ।
ਉਧਰ ਇਸ ਮਾਮਲੇ ’ਤੇ ਬੋਲਦਿਆਂ ਸਾਬਕਾ ਕੌਂਸਲਰ ਬਲਵੀਰ ਸਿੰਘ ਬਿੱਟੂ ਨੇ ਆਖਿਆ ਕਿ ਪਹਿਲਾਂ ਵੀ ਇਸ ਡਿਪੂ ਦੀਆਂ ਕਈ ਸ਼ਿਕਾਇਤਾਂ ਆ ਚੁੱਕੀਆਂ ਨੇ ਪਰ ਹੁਣ ਇਸ ਮਾਮਲੇ ਨੂੰ ਲੈਕੇ ਐਕਸ਼ਨ ਲਿਆ ਜਾਵੇਗਾ ਅਤੇ ਡਿਪੂ ਬੰਦ ਕਰਵਾਉਣ ਲਈ ਫੂਡ ਸਪਲਾਈ ਵਿਭਾਗ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਵੇਗੀ।
ਇਸੇ ਦੌਰਾਨ ਇਲਜ਼ਾਮ ਲਗਾਉਣ ਵਾਲੀ ਲੜਕੀ ਨੀਰਜ ਸ਼ਰਮਾ ਵੱਲੋਂ ਪੁਲਿਸ ਬੁਲਾਈ ਗਈ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੁਲਿਸ ਮੁਲਾਜ਼ਮਾ ਨੇ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਬੁਲਾਇਆ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।