ਡੇਂਗੂ ਦਾ ਕਹਿਰ, ਮਾਮਲੇ 4500 ਤੋਂ ਪਾਰ
ਚੰਡੀਗੜ੍ਹ, 22 ਸਤੰਬਰ ( ਸਵਾਤੀ ਗੌਰ) : ਪੰਜਾਬ ਵਿੱਚ ਬਦਲਦੇ ਮੌਸਮ ਨਾਲ ਡੇਂਗੂ ਦਾ ਖਤਰਾ ਵੀ ਵੱਧ ਰਿਹਾ ਹੈ। ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਕਤਾਰਾਂ ਨਜ਼ਰ ਆ ਰਹੀਆਂ ਨੇ। ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਹੁਣ ਤੱਕ ਡੇਂਗੂ ਦੇ ਲਗਭਗ 4500 ਮਾਮਲੇ ਸਾਹਮਣੇ ਆਏ ਨੇ ਜੋ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਹਨ ਜਦਕਿ […]
By : Hamdard Tv Admin
ਚੰਡੀਗੜ੍ਹ, 22 ਸਤੰਬਰ ( ਸਵਾਤੀ ਗੌਰ) : ਪੰਜਾਬ ਵਿੱਚ ਬਦਲਦੇ ਮੌਸਮ ਨਾਲ ਡੇਂਗੂ ਦਾ ਖਤਰਾ ਵੀ ਵੱਧ ਰਿਹਾ ਹੈ। ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਕਤਾਰਾਂ ਨਜ਼ਰ ਆ ਰਹੀਆਂ ਨੇ। ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਹੁਣ ਤੱਕ ਡੇਂਗੂ ਦੇ ਲਗਭਗ 4500 ਮਾਮਲੇ ਸਾਹਮਣੇ ਆਏ ਨੇ ਜੋ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਹਨ ਜਦਕਿ ਸਾਲ 2022 ਵਿੱਚ ਸਤੰਬਰ ਮਹੀਨੇ ਵਿੱਚ 1800 ਮਾਮਲੇ ਆਏ ਸਨ।ਵਧ ਰਹੇ ਇਹਨਾਂ ਮਾਮਲਿਆਂ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ ਹਾਲਾਂਕਿ ਸਰਕਾਰ ਵੱਲੋਂ ਹਾਲ ਹੀ ਵਿੱਚ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਤਹਿਤ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
ਹਾਲੇ ਪੰਜਾਬ ਵਿੱਚ ਲੋਕ ਹੜ੍ਹਾਂ ਨਾਲ ਹੋਏ ਨੁਕਸਾਨ ਤੋਂ ਉਭਰ ਹੀ ਰਹੇ ਸਨ ਕਿ ਹੁਣ ਪੰਜਾਬ ਵਿੱਚ ਲੋਕਾਂ ਨੂੰ ਡੇਂਗੂ ਦਾ ਡਰ ਸਤਾ ਰਿਹਾ ਹੈ,,ਪੰਜਾਬ ਵਿੱਚ ਆਏ ਦਿਨ ਡੇਂਗੂ ਦੇ ਮਾਮਲੇ ਵਧ ਰਹੇ ਨੇ ।ਹਾਲਾਤ ਇਹ ਹੋ ਚੁੱਕੇ ਨੇ ਕਿ ਆਏ ਦਿਨ ਡੇਂਗੂ ਦੇ ਮਾਮਲੇ ਵੱਧ ਰਹੇ ਨੇ ਉਥੇ ਹੀ ਡੇਂਗੂ ਨਾਲ ਹੁਣ ਤੱਕ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।ਤਾਜ਼ਾ ਅੰਕੜਿਆਂ ਮੁਤਾਬਕ 432 ਲਏ ਗਏ ਸੈਂਪਲਾਂ ਚੋਂ 91 ਲੋਕ ਪਾਜ਼ੀਟਿਵ ਆਏ ਨੇ।ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੀ ਤਾਜ਼ਾ ਮਾਮਲੇ 140 ਦੇ ਕਰੀਬ ਆਏ ਹਨ ਜਿਸ ਨਾਲ ਕੁਲ ਅੰਕੜਾ 490 ਤੋਂ ਪਾਰ ਹੋ ਗਿਆ ਹੈ।ਪੰਜਾਬ ਵਿੱਚ ਡੇਂਗੂ ਨਾਲ 3 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਜਿਸ ਵਿੱਚ ਦੋ ਪਟਿਆਲਾ ਤੇ ਇੱਕ ਬਠਿੰਡਾ ਦਾ ਦੱਸਿਆ ਜਾ ਰਿਹਾ ਹੈ।ਡੇਂਗੂ ਤੋਂ ਇਲਾਵਾ ਚਿਕਨਗੁਨੀਆ ਦੇ ਵੀ 500 ਮਾਮਲੇ ਸਾਹਮਣੇ ਆਏ ਨੇ।ਉਧਰ ਮਾਹਰਾਂ ਨੇ ਆਉਣ ਵਾਲੇ ਦਿਨਾਂ ਵਿੱਚ ਡੇਂਗੂ ਮਾਮਲੇ ਸਿਖਰ ਤੇ ਪਹੁੰਚਣ ਦੀ ਗੱਲ ਆਖੀ ਹੈ।
ਹੁਣ ਤੁਹਾਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡੇਂਗੂ ਦੇ ਅੰਕੜਿਆਂ ਬਾਰੇ ਦੇੱਸਦੇ ਹਾਂ।ਸਭ ਤੋਂ ਵੱਧ ਹੁਸ਼ਿਆਰਪੁਰ ਵਿੱਚ 490 ਮਾਮਲੇ ਸਾਹਮਣੇ ਆਏ ਨੇ।ਇਸ ਤੋਂ ਬਾਅਦ ਕਪੂਰਥਲਾ ਵਿੱਚ 434, ਬਠਿੰਡਾ ਵਿੱਚ 401, ਅੰਮ੍ਰਿਤਸਰ ਵਿੱਚ 322, ਮੁਹਾਲੀ ਵਿੱਚ 308 ਤੇ ਪਟਿਆਲਾ ਵਿੱਚ 307 ਮਾਮਲੇ ਸਾਹਮਣੇ ਆਏ ਨੇ।ਪਿਛਲੇ ਸਾਲ ਸੂਬੇ ਵਿੱਚ ਡੇਂਗੂ ਦੇ 11,030 ਮਾਮਲੇ ਦਰਜ ਹੋਏ ਸਨ ਤੇ 41 ਲੋਕਾਂ ਦੀ ਮੌਤ ਹੋਈ ਸੀ।
ਉਧਰ ਸਰਕਾਰ ਨੇ ਡੇਂਗੂ ਤੋਂ ਬਚਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਹੈ ਹਰ ਸ਼ੁਕਰਵਾਰ,ਡੇਂਗੂ ਤੇ ਵਾਰ ਜਿਸ ਤਹਿਤ ਸਰਕਾਰ ਦੀਆਂ ਸਿਹਤ ਟੀਮਾਂ ਘਰ ਘਰ ਜਾਕੇ ਚੈਕਿੰਗ ਕਰ ਰਹੀਆਂ ਨੇ ਤੇ ਲੋਕਾਂ ਨੂੰ ਡੇਂਗੂ ਖਿਲਾਫ ਜਾਗਰੂਕ ਵੀ ਕੀਤਾ ਜਾ ਰਿਹਾ ਹੈ।ਇਹਨਾਂ ਹੀ ਨਹੀਂ ਜਿਹੜੇ ਲੋਕਾਂ ਵੱਲੋਂ ਡੇਂਗੂ ਖਿਲਾਫ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹਨਾਂ ਦੇ ਚਲਾਨ ਕੱਟ ਕਾਰਵਾਈ ਵੀ ਕੀਤੀ ਜਾ ਰਹੀ ਹੈ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਡੇਂਗੂ ਨੂੰ ਲੈਕੇ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਨੇ ਤੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਡੇਂਗੂ ਦਾ ਲਾਰਵਾ ਇੱਕਠਾ ਨਾ ਹੋਣ ਦਿਓ ਜਿਸ ਨਾਲ ਕਿਸੇ ਨੂੰ ਵੀ ਡੇਂਗੂ ਹੋ ਸਕਦਾ ਹੈ।
ਹੁਸ਼ਿਆਰਪੁਰ ਵਿੱਚ ਮੁਹਿੰਮ ਦਾ ਅਸਰ
ਉਧਰ ਜ਼ਿਲ੍ਹਾ ਹੁਸ਼ਿਆਰਪੁਰ ਡੇਂਗੂ ਦੀ ਮਾਰ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੈ ਪਰ ਇਥੇ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਿਹਾ ਹੈ ਤੇ ਸਰਕਾਰ ਦੀ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਵੀ ਕਰ ਰਿਹਾ ਹੈ।ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਮੁਹਿੰਮ ਤਹਿਤ ਪੂਰੇ ਜ਼ਿਲ੍ਹੇ ਵਿੱਚ 245 ਟੀਮਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਘਰ ਘਰ ਜਾਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਤਾਂ ਸਰਕਾਰ ਆਪਣਾ ਕੰਮ ਕਰ ਰਹੀ ਹੈ ਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਦੱਸ ਰਹੀ ਹੈ।ਅਜਿਹੇ ਵਿੱਚ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣਾ ਫਰਜ਼ ਸਮਝਣ, ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੇ ਕੋਈ ਵੀ ਅਣਗਹਿਲੀ ਨਾ ਵਰਤਨ ਤਾਂ ਹੀ ਡੇਂਗੂ ਤੋਂ ਬਚਾਅ ਹੋ ਸਕਦਾ ਹੈ।