ਸਿਮਰਨਜੀਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਚੀਫ ਇਲੈਕਸ਼ਨ ਕਮਿਸ਼ਨ ਨੂੰ ਮੰਗ ਪੱਤਰ
ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਚੀਫ ਇਲੈਕਸ਼ਨ ਕਮਿਸ਼ਨ ਦੇ ਜਸਟਿਸ ਐਸ ਐਸ ਸਾਰੋ ਸਾਹਿਬ ਦੇ ਦਫਤਰ ਵਿੱਚ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਮਾਨ ਦਲ ਦੇ ਵਫਦ ਜਿਸ ਵਿੱਚ ਚੰਡੀਗੜ੍ਹ ਸਟੇਟ ਪ੍ਰਧਾਨ ਸਰਦਾਰ ਗੋਪਾਲ ਸਿੰਘ ਸਿੱਧੂ ਅਤੇ ਪਾਰਟੀ ਦੇ ਲੀਗਲ ਐਡਵਾਈਜ਼ਰ ਸਰਦਾਰ ਸਿਮਰਨਜੀਤ ਸਿੰਘ ਐਡਵੋਕੇਟ ਸ਼ਾਮਿਲ ਸਨ। ਜਿਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚੋਣਾਂ ਨੂੰ ਲੈ ਕੇ ਡੂੰਗੀਆਂ ਵਿਚਾਰਾਂ […]
By : Editor (BS)
ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਚੀਫ ਇਲੈਕਸ਼ਨ ਕਮਿਸ਼ਨ ਦੇ ਜਸਟਿਸ ਐਸ ਐਸ ਸਾਰੋ ਸਾਹਿਬ ਦੇ ਦਫਤਰ ਵਿੱਚ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਮਾਨ ਦਲ ਦੇ ਵਫਦ ਜਿਸ ਵਿੱਚ ਚੰਡੀਗੜ੍ਹ ਸਟੇਟ ਪ੍ਰਧਾਨ ਸਰਦਾਰ ਗੋਪਾਲ ਸਿੰਘ ਸਿੱਧੂ ਅਤੇ ਪਾਰਟੀ ਦੇ ਲੀਗਲ ਐਡਵਾਈਜ਼ਰ ਸਰਦਾਰ ਸਿਮਰਨਜੀਤ ਸਿੰਘ ਐਡਵੋਕੇਟ ਸ਼ਾਮਿਲ ਸਨ। ਜਿਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚੋਣਾਂ ਨੂੰ ਲੈ ਕੇ ਡੂੰਗੀਆਂ ਵਿਚਾਰਾਂ ਹੋਈਆਂ। ਜਿਸ ਵਿੱਚ ਪਹਿਲੀ ਮੰਗ ਕੀਤੀ ਗਈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਸਮਾਂ ਵਧਾਇਆ ਜਾਵੇ।ਦੂਸਰੀ ਅਪੀਲ ਇਹ ਕੀਤੀ ਗਈ ਕਿ ਬੀਐਲਓ ਦੀਆਂ ਡਿਊਟੀਆਂ ਲਵਾਈਆਂ ਜਾਣ ਤਾਂ ਕਿ ਉਹ ਘਰ ਘਰ ਜਾ ਕੇ ਵੋਟਾਂ ਬਣਾਉਣ।
ਇਸ ਵਿੱਚ ਇਹ ਵੀ ਵਿਚਾਰ ਕੀਤਾ ਗਿਆ ਕੇ ਪਿਛਲੇ ਵੋਟਾਂ ਦੇ ਮੁਕਾਬਲੇ ਇਸ ਵਾਰ ਬਹੁਤ ਹੀ ਘੱਟ ਵੋਟਾਂ ਬਣੀਆਂ ਹਨ। ਪਿਛਲੀ ਵਾਰ 51 ਲੱਖ ਤੋਂ ਵੱਧ ਵੋਟਾਂ ਬਣੀਆਂ ਸਨ ਜਦ ਕਿ ਇਸ ਵਾਰ 23 ਲੱਖ ਦੇ ਲਗਭਗ ਹੀ ਬਣ ਪਾਈਆਂ ਹਨ।ਉਨਾਂ ਨੇ ਸਾਡੀ ਬੇਨਤੀ ਮੰਨਦੇ ਹੋਏ ਇੱਕ ਤਾਂ ਡਿਊਟੀ ਲਾਈ ਹੈ ਚੀਫ ਸੈਕਟਰੀ ਪੰਜਾਬ ਦੀ, ਫਾਇਨਾਂਅਸ ਸੈਕਟਰੀ ਚੰਡੀਗੜ੍ਹ ਅਤੇ ਹੋਮ ਸੈਕਟਰੀ ਹਿਮਾਚਲ ਦੀ ਡਿਊਟੀ ਲਗਾਈ ਗਈ ਹੈ।ਉਹਨਾਂ ਦੀ ਡਿਊਟੀ ਲਗਾਈ ਕਿ ਪਿੰਡ ਪਿੰਡ ਜਾ ਕੇ ਵੋਟਾਂ ਬਣਾਓ ਅਤੇ ਉਨਾਂ ਨੇ ਵੋਟਾਂ ਦਾ ਸਮਾਂ 28 ਫਰਵਰੀ ਤੋਂ ਵਧਾ ਕੇ 28 ਅਪ੍ਰੈਲ ਕਰ ਦਿੱਤਾ ਗਿਆ ਹੈ।
ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਅਤੇ ਨਾਲ ਦੀ ਨਾਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਸਭ ਤੋਂ ਵੱਧ ਵੋਟਾਂ ਬਣੀਆਂ ਹਨ ਤਰਨ ਤਾਰਨ ਦੇ ਵਿੱਚ 2 ਲੱਖ ਅਤੇ ਇਸ ਦੇ ਬਰਾਬਰ ਹੀ ਬਣੀਆਂ ਹਨ ਗੁਰਦਾਸਪੁਰ 2 ਲੱਖ ਵੋਟਾਂ। ਸੰਗਰੂਰ ਵਿਚ 1 ਲੱਖ 58 ਹਜ਼ਾਰ ਤੋਂ ਵੱਧ ਤੇ ਉਸ ਤੋਂ ਬਾਅਦ ਮੁਸਲਮਾਨ ਜਿਲ੍ਹੇ ਮਲੇਰਕੋਟਲੇ ਦੇ ਵਿੱਚ 40,000 ਵੋਟਾਂ ਬਣੀਆਂ। ਫਤਹਿਗੜ੍ਹ ਸਾਹਿਬ ਵਿਚ 65 ਹਜ਼ਾਰ ਵੋਟਾਂ ਬਣੀਆਂ 2011 ਦੇ ਵਿਚ ਇਹ 3 ਲੱਖ ਵੋਟਰ ਸਨ ਹੁਣ ਘੱਟ ਕੇ 65 ਹਜ਼ਾਰ ਰਹਿ ਗਏ। ਸਭ ਤੋਂ ਘੱਟ ਵੋਟਾਂ ਵਿੱਚ ਆਉਣ ਵਾਲੇ ਜਿਲੇ ਹਨ ਪਠਾਨਕੋਟ ਅਤੇ ਮੋਹਾਲੀ। ਜਸਟਿਸ ਸਾਰੋ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਕਿ ਵੋਟਰ ਕਾਰਡ ਬਣਾਓ। ਤਾਂ ਕਿ ਵੋਟਾਂ ਸਹੀ ਤਰੀਕੇ ਨਾਲ ਬਣਾਈਆਂ ਜਾ ਸਕਣ ਅਤੇ ਆਉਣ ਵਾਲੇ ਅਗਲੀਆਂ ਵੋਟਾਂ ਦੇ ਵਿੱਚ ਵੀ ਇਹ ਵੋਟਰ ਕਾਰਡ ਕੰਮ ਆ ਸਕਣ। ਉਹਨਾਂ ਨੇ ਇਸ ਬਾਰੇ ਕਿਹਾ ਕਿ ਸਰਕਾਰ ਨੂੰ ਸਾਨੂੰ ਫੰਡ ਨਹੀਂ ਜਾਰੀ ਕੀਤਾ ਜਿਸ ਕਰਕੇ ਅਸੀਂ ਇਹ ਨਹੀਂ ਕਰ ਸਕਦੇ। ਉਹਨਾਂ ਨੇ ਸਾਨੂੰ ਅਪੀਲ ਕੀਤੀ ਕਿ ਤੁਸੀਂ ਹੁਣ ਇਸ ਤਰ੍ਹਾਂ ਹੀ ਵੋਟਾਂ ਬਣਾਓ ਕੈਂਪ ਲਗਾ ਕੇ ਜਿਸ ਵਿੱਚ ਕਿ ਰਾਜਨੀਤੀ ਧਾਰਮਿਕ ਪਾਰਟੀਆਂ ਆਪੋ ਆਪੇ ਪੱਧਰ ਤੇ ਕੈਂਪ ਲਗਾ ਕੇ ਵੱਧ ਤੋਂ ਵੱਧ ਸਿੱਖਾਂ ਦੀਆਂ ਵੋਟਾਂ ਬਣਾਉਣ। ਤਾਂ ਕਿ ਜੋ ਜਾਲੀ ਵੋਟਾਂ ਨਾ ਬਣਨ।