ਅਕਾਲੀ ਸਰਕਾਰ ਵੇਲੇ ਦੇ ਲੱਗੇ ਨੀਂਹ ਪੱਥਰ ਤੋੜਨ 'ਤੇ ਕਾਰਵਾਈ ਦੀ ਮੰਗ
6R ਨਹਿਰ ਤੋਤਾ ਸਿੰਘ ਵਾਲਾ ਵਿਖੇ 2009 ਚ ਸਵ: ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ ਨੇ ਬਣਵਾਇਆ ਸੀ ਇਹ ਪੁਲ ਧਰਮਕੋਟ : ਮੋਗਾ ਜਿਲ੍ਹੇ ਦੇ ਹਲਕਾ ਧਰਮਕੋਟ ਵਿੱਚ ਪੈਂਦੇ ਪਿੰਡ ਤੋਤਾ ਸਿੰਘ ਵਾਲਾ ਤੋਂ ਲੰਗਦੀ 6R ਨਹਿਰ ਦੇ ਪੁਲ ਦਾ ਲੱਗਿਆ ਹੋਇਆ ਨੀਂਹ ਪੱਥਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜਿਆ ਗਿਆ ਹੈ। ਇਹ ਜਾਣਕਾਰੀ ਸੁੱਖ ਗਿੱਲ ਤੋਤਾ […]
By : Editor (BS)
6R ਨਹਿਰ ਤੋਤਾ ਸਿੰਘ ਵਾਲਾ ਵਿਖੇ 2009 ਚ ਸਵ: ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ ਨੇ ਬਣਵਾਇਆ ਸੀ ਇਹ ਪੁਲ
ਧਰਮਕੋਟ : ਮੋਗਾ ਜਿਲ੍ਹੇ ਦੇ ਹਲਕਾ ਧਰਮਕੋਟ ਵਿੱਚ ਪੈਂਦੇ ਪਿੰਡ ਤੋਤਾ ਸਿੰਘ ਵਾਲਾ ਤੋਂ ਲੰਗਦੀ 6R ਨਹਿਰ ਦੇ ਪੁਲ ਦਾ ਲੱਗਿਆ ਹੋਇਆ ਨੀਂਹ ਪੱਥਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜਿਆ ਗਿਆ ਹੈ। ਇਹ ਜਾਣਕਾਰੀ ਸੁੱਖ ਗਿੱਲ ਤੋਤਾ ਸਿੰਘ ਵਾਲਾ ਕਿਸਾਨ ਆਗੂ ਵੱਲੋਂ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ।
ਸੁੱਖ ਗਿੱਲ ਨੇ ਦੱਸਿਆ ਕੇ ਇਹ ਨੀਂਹ ਪੱਥਰ 2009 ਵਿੱਚ ਅਕਾਲੀ ਸਰਕਾਰ ਵੇਲੇ ਮੁੱਖ ਮੰਤਰੀ ਸਵ: ਸ੍ਰ:ਪ੍ਰਕਾਸ਼ ਸਿੰਘ ਬਾਦਲ ਤੋਂ ਮਨਜੂਰ ਕਰਵਾਕੇ ਉਸ ਵੇਲੇ ਦੇ ਸੰਚਾਈ ਮੰਤਰੀ ਸ੍ਰ ਜਨਮੇਜਾ ਸਿੰਘ ਸੇਖੋਂ ਤੋਂ ਸਵ: ਜਥੇਦਾਰ ਤੋਤਾ ਸਿੰਘ,ਸਵ:ਕੁਲਦੀਪ ਸਿੰਘ ਢੋਸ,ਸ੍ਰ:ਸੀਤਲ ਸਿੰਘ ਹਲਕਾ ਵਿਧਾਇਕ ਮੁੱਖ ਸੰਸਦੀ ਸਕੱਤਰ ਵੱਲੋਂ ਸਿਫਾਰਿਸ਼ ਕਰਵਾਕੇ ਬਣਵਾਇਆ ਗਿਆ ਸੀ।
ਯਾਦ ਰਹੇ ਕੇ ਇਹ 6R ਨਹਿਰ ਦਾ ਪੁਲ ਉਸ ਸਮੇਂ ਦੇ ਨਹਿਰ ਮਹਿਕਮੇ ਦੇ ਮੁਲਾਜਮਾਂ ਦੀਆਂ ਗਲਤੀਆਂ ਕਾਰਨ ਡਿੱਗ ਪਿਆ ਸੀ,ਤਿੰਨ ਸਾਲ ਬੀਤਣ ਤੋਂ ਬਾਅਦ ਬੜੇ ਜੋਰ ਨਾਲ ਇਹ ਪੁਲ ਬਣਵਾਇਆ ਗਿਆ ਸੀ,ਇਸ ਪੁਲ ਦਾ ਨੀਂਹ ਪੱਥਰ ਹਜਾਰਾਂ ਇਲਾਕਾ ਨਿਵਾਸੀਆਂ ਦੀ ਹਾਜਰੀ ਵਿੱਚ ਰੱਖਿਆ ਗਿਆ ਸੀ,ਸ਼ਰਾਰਤੀ ਅਨਸਰਾਂ ਵੱਲੋਂ ਪਹਿਲਾਂ ਵੀ ਇੱਕ ਵਾਰ ਇਸ ਨੀਂਹ ਪੱਥਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ,ਪਰ ਹੁਣ ਤਾਂ ਇਹ ਨੀਂਹ ਪੱਥਰ ਬਿਲਕੁਲ ਹੀ ਤੋੜ ਦਿੱਤਾ ਗਿਆ ਹੈ,ਪਿੰਡ ਵਾਸੀਆਂ ਸੁੱਖ ਗਿੱਲ,ਬਲਜੀਤ ਸਿੰਘ ਜੁਲਕਾ,ਗੁਰਚਰਨ ਸਿੰਘ ਢਿੱਲੋਂ,ਪੂਰਨ ਸਿੰਘ ਗਿੱਲ,ਸਰਪੰਚ ਅਮਰਦੀਪ ਸਿੰਘ ਢਿੱਲੋਂ,ਬਲਵੰਤ ਸਿੰਘ ਗਿੱਲ,ਰਣਜੀਤ ਸਿੰਘ ਗਿੱਲ,ਸੁਰਜੀਤ ਸਿੰਘ ਗਿੱਲ,ਕੁਲਵਿੰਦਰ ਸਿੰਘ ਗਿੱਲ,ਜਸਪਾਲ ਸਿੰਘ ਸਾਬਕਾ ਸਰਪੰਚ,ਸੰਤੋਖ ਸਿੰਘ ਚੀਮਾ,ਮੁਖਤਿਆਰ ਸਿੰਘ ਚੀਮਾਂ,ਬੋਹੜ ਸਿੰਘ ਗਿੱਲ,ਗੁਰਸਾਹਿਬ ਸਿੰਘ ਢਿੱਲੋਂ ਵੱਲੋਂ ਇਸ ਹਰਕਤ ਦੀ ਸਖਤ ਸ਼ਬਦਾਂ ਚ ਨਖੇਧੀ ਕੀਤੀ ਗਈ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕੇ ਇਹ ਹਰਕਤ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ,ਇਸ ਮੌਕੇ ਗੁਰਜੀਤ ਸਿੰਘ ਭਿੰਡਰ,ਲੱਖਾ ਮਨੇਸ,ਤਲਵਿੰਦਰ ਗਿੱਲ,ਕੇਵਲ ਸਿੰਘ ਖਹਿਰਾ,ਸੁੱਖਾ ਸਿੰਘ ਵਿਰਕ,ਬਖਸ਼ੀਸ਼ ਸਿੰਘ ਰਾਮਗੜ੍ਹ,ਪ੍ਰਗਟ ਸਿੰਘ ਰਾਜਾਂਵਾਲਾ ਹਾਜਰ ਸਨ।