ਐਨਆਈਏ ਦਾ ਮੋਸਟ ਵਾਂਟੇਡ ਇਨਾਮੀ ਅੱਤਵਾਦੀ ਗ੍ਰਿਫਤਾਰ
ਨਵੀਂ ਦਿੱਲੀ, 2 ਅਕਤੂਬਰ, ਹ.ਬ. : ਦਿੱਲੀ ਪੁਲਿਸ ਨੇ ਐਨਆਈਏ ਦੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਨਵਾਜ਼ ਉਰਫ਼ ਸ਼ਫੀ ਉਜ਼ਾਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਨਾਲ ਦੋ ਹੋਰ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਸੋਮਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਕਿਹਾ ਕਿ ਸ਼ਾਹਨਵਾਜ਼ ਦੇ ਐਨਆਈਏ ਮਾਡਿਊਲ ਯਾਨੀ ਇਸਲਾਮਿਕ ਸਟੇਟ ਨਾਲ […]
By : Hamdard Tv Admin
ਨਵੀਂ ਦਿੱਲੀ, 2 ਅਕਤੂਬਰ, ਹ.ਬ. : ਦਿੱਲੀ ਪੁਲਿਸ ਨੇ ਐਨਆਈਏ ਦੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਨਵਾਜ਼ ਉਰਫ਼ ਸ਼ਫੀ ਉਜ਼ਾਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਨਾਲ ਦੋ ਹੋਰ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਸੋਮਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਕਿਹਾ ਕਿ ਸ਼ਾਹਨਵਾਜ਼ ਦੇ ਐਨਆਈਏ ਮਾਡਿਊਲ ਯਾਨੀ ਇਸਲਾਮਿਕ ਸਟੇਟ ਨਾਲ ਜੁੜੇ ਹੋਣ ਦਾ ਸ਼ੱਕ ਹੈ। ਉਹ ਉਤਰੀ ਭਾਰਤ ਵਿੱਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਤਵਾਰ ਰਾਤ ਸ਼ਾਹਨਵਾਜ਼ ਨੂੰ ਦੱਖਣ-ਪੂਰਬੀ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਆਈਈਡੀ ਬਣਾਉਣ ਵਿੱਚ ਵਰਤੇ ਜਾਣ ਵਾਲੇ ਰਸਾਇਣਕ ਪਦਾਰਥ ਅਤੇ ਸਮੱਗਰੀ ਬਰਾਮਦ ਹੋਈ ਹੈ। ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਾਹਨਵਾਜ਼ ਪੁਣੇ ਪੁਲਸ ਦੀ ਹਿਰਾਸਤ ’ਚੋਂ ਫਰਾਰ ਹੋ ਕੇ ਦਿੱਲੀ ’ਚ ਰਹਿ ਰਿਹਾ ਸੀ। ਉਸ ’ਤੇ 3 ਲੱਖ ਰੁਪਏ ਦਾ ਇਨਾਮ ਸੀ।
ਪੁਲਸ ਨੇ ਦੱਸਿਆ ਕਿ ਸ਼ਾਹਨਵਾਜ਼ ਪੇਸ਼ੇ ਤੋਂ ਇੰਜੀਨੀਅਰ ਹੈ। ਉਹ ਦਿੱਲੀ ਦਾ ਵਸਨੀਕ ਹੈ, ਪਰ ਪੁਣੇ ਪੁਲਿਸ ਨੇ ਉਸ ਨੂੰ ਪੁਣੇ ਆਈਐਸਆਈਐਸ ਕੇਸ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਥੋਂ ਫਰਾਰ ਹੋਣ ਤੋਂ ਬਾਅਦ ਉਹ ਦਿੱਲੀ ਵਿਚ ਲੁਕ-ਛਿਪ ਕੇ ਰਹਿ ਰਿਹਾ ਸੀ। ਇੱਥੇ ਰਹਿੰਦਿਆਂ ਉਹ ਵਿਦੇਸ਼ੀ ਹੈਂਡਲਰਾਂ ਤੋਂ ਨਿਰਦੇਸ਼ ਲੈ ਰਿਹਾ ਸੀ ਅਤੇ ਉੱਤਰੀ ਭਾਰਤ ਵਿੱਚ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ।
ਇਸ ਸਾਲ 18 ਜੁਲਾਈ ਨੂੰ ਪੁਣੇ ਪੁਲਿਸ ਨੇ ਸ਼ਾਹਨਵਾਜ਼ ਅਤੇ ਮੱਧ ਪ੍ਰਦੇਸ਼ ਦੇ ਦੋ ਲੋਕਾਂ ਮੁਹੰਮਦ ਇਮਰਾਨ ਖਾਨ ਅਤੇ ਮੁਹੰਮਦ ਸਾਕੀ ਨੂੰ ਪੁਣੇ ਵਿੱਚ ਇੱਕ ਦੋਪਹੀਆ ਵਾਹਨ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਜਦੋਂ ਪੁਲਿਸ ਉਸ ਨੂੰ ਪੁੱਛਗਿਛ ਲਈ ਉਸ ਦੇ ਛੁਪਣਗਾਹ ਲੈ ਜਾ ਰਹੀ ਸੀ ਤਾਂ ਸ਼ਾਹਨਵਾਜ਼ ਪੁਲਿਸ ਦੀ ਕਾਰ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ।
ਮੁਹੰਮਦ ਇਮਰਾਨ ਖਾਨ ਅਤੇ ਮੁਹੰਮਦ ਸਾਕੀ ਤੋਂ ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਦੋਵੇਂ ਸੂਫਾ ਅੱਤਵਾਦੀ ਗਿਰੋਹ ਦਾ ਹਿੱਸਾ ਸਨ। ਅਪ੍ਰੈਲ 2022 ਵਿਚ ਰਾਜਸਥਾਨ ਵਿਚ ਇਕ ਕਾਰ ਵਿਚ ਵਿਸਫੋਟਕ ਮਿਲਣ ਦੇ ਮਾਮਲੇ ਵਿਚ ਉਥੋਂ ਦੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ।
ਫਿਰ ਪੁਲਿਸ ਨੇ ਇਸ ਮਾਮਲੇ ਨੂੰ ਪੁਣੇ ਆਈਐਸਆਈਐਸ ਮਾਡਿਊਲ ਕੇਸ ਦਾ ਨਾਮ ਦਿੱਤਾ। ਇਸ ਮਾਮਲੇ ’ਚ ਪੁਲਿਸ ਨੇ ਤਿੰਨ ਹੋਰ ਅੱਤਵਾਦੀਆਂ ਨੂੰ ਮੋਸਟ ਵਾਂਟੇਡ ਲਿਸਟ ’ਚ ਰੱਖਿਆ ਸੀ। ਇਨ੍ਹਾਂ ਦੇ ਨਾਂ ਪੁਣੇ ਦੇ ਤਲਹਾ ਲਿਆਕਤ ਖਾਨ ਅਤੇ ਦਿੱਲੀ ਦੇ ਰਿਜ਼ਵਾਨ ਅਬਦੁਲ ਹਾਜੀ ਅਲੀ ਅਤੇ ਅਬਦੁੱਲਾ ਫੈਯਾਜ਼ ਸ਼ੇਖ ਹਨ।