ਦੇਬੀ ਮਖਸੂਸਪੁਰੀ ਨੇ ਇਟਲੀ ’ਚ ਕੀਲੇ ਸਰੋਤੇ
ਰੋਮ, 11 ਸਤੰਬਰ (ਗੁਰਸ਼ਰਨ ਸਿੰਘ ਸੋਨੀ) : ਇਟਲੀ ਦੇ ਸ਼ਹਿਰ ਬਰੇਸ਼ੀਆ ਸਥਿਤ ਕਿੰਗ ਪੈਲਸ ਵਿਖੇ ਦੇਬੀ ਨਾਈਟ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਪੁੱਜੇ ਹੋਏ ਸੀ, ਜਿਨ੍ਹਾਂ ਨੇ ਦੇਬੀ ਦੇ ਗੀਤਾਂ ਦਾ ਚੰਗਾ ਆਨੰਦ ਮਾਣਿਆ। ਇਟਾਲੀਅਨ […]
By : Editor (BS)
ਰੋਮ, 11 ਸਤੰਬਰ (ਗੁਰਸ਼ਰਨ ਸਿੰਘ ਸੋਨੀ) : ਇਟਲੀ ਦੇ ਸ਼ਹਿਰ ਬਰੇਸ਼ੀਆ ਸਥਿਤ ਕਿੰਗ ਪੈਲਸ ਵਿਖੇ ਦੇਬੀ ਨਾਈਟ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਪੁੱਜੇ ਹੋਏ ਸੀ, ਜਿਨ੍ਹਾਂ ਨੇ ਦੇਬੀ ਦੇ ਗੀਤਾਂ ਦਾ ਚੰਗਾ ਆਨੰਦ ਮਾਣਿਆ।
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ਇਟਲੀ ਦੇ ਸ਼ਹਿਰ ਬਰੇਸ਼ੀਆ ਸਥਿਤ ਕਿੰਗ ਪੈਲਸ ਵਿਖੇ ਉੱਘੇ ਕਾਰੋਬਾਰੀ ਰਿੰਕੂ ਸੈਣੀ, ਦੀਪ ਝੱਜ, ਜੱਪੀ ਬੂਰੇਜੱਟਾਂ ਤੇ ਸਿੰਦਾ ਚੀਮਾ ਵੱਲੋਂ ਦੇਬੀ ਨਾਈਟ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪਿਛਲੇ 3 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ, ਲੋਕ ਗਾਇਕ ਤੇ ਗੀਤਕਾਰ ਦੇਬੀ ਮਖ਼ਸੂਸਪੁਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਨਿਰੋਲ ਪਰਿਵਾਰਕ ਤੇ ਨਸ਼ਾ ਰਹਿਤ ਹੋਏ ਇਸ ਦੇਬੀ ਨਾਈਟ ਪ੍ਰੋਗਰਾਮ ਦੀ ਸ਼ੁਰੂਆਤ ਬਾਬਾ ਫਰੀਦ ਜੀ ਦੇ ਕਲਾਮ ਨਾਲ ਕਰਦਿਆਂ ਹਾਜ਼ਰੀਨ ਦਰਸ਼ਕਾਂ ਦਾ ਭਰਵਾਂ ਸਵਾਗਤ ਕੀਤਾ।
ਦੇਬੀ ਮਖਸੂਸਪੁਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਵਿਦੇਸ਼ ਵਿੱਚ ਆ ਕੇ ਕਾਮਯਾਬੀ ਦੀ ਜਿੱਤ ਦੇ ਝੰਡੇ ਗੱਡਣ ਦੇ ਨਾਲ ਪੰਜਾਬੀ, ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਦਾ ਝੰਡੇ ਬੁਲੰਦ ਕਰਨ ਵਾਲੇ ਪੰਜਾਬੀਆਂ ਨੂੰ ਸਦਾ ਹੀ ਦੇਬੀ ਮਖ਼ਸੂਸਪੁਰੀ ਦਾ ਸਲਾਮ ਹੈ। ਪ੍ਰਵਾਸੀ ਪੰਜਾਬੀ ਵਿਦੇਸ਼ਾਂ ਵਿੱਚ ਜੋ ਵੀ ਭੁਲਣਾ ਚਾਹੁੰਦੇ ਭੁੱਲੇ ਪਰ ਮਾਂ ਬੋਲੀ ਯਾਦ ਰਹੇ ਰਹਿੰਦੀ ਦੁਨੀਆਂ ਤੱਕ ਪੰਜਾਬੀ ਜਿੰਦਾਬਾਦ ਰਹੇ। ਦੇਬੀ ਮਖ਼ਸੂਸੀ ਨੇ ਆਪਣੇ ਮਸ਼ਹੂਰ ਪੰਜਾਬੀ ਨਵੇਂ ਪੁਰਾਣੇ ਗੀਤ ਗਾ ਕੇ ਜਿੱਥੇ ਹਾਜ਼ਰੀਨ ਪੰਜਾਬੀ ਭਾਈਚਾਰੇ ਦਾ ਭਰਪੂਰ ਮਨੋਰੰਜਨ ਕੀਤਾ। ਉੱਥੇ ਆਪਣੀ ਦਮਦਾਰ ਤੇ ਦਰਦਭਰੀ ਸ਼ਾਇਰੀ ਨਾਲ ਵੀ ਦਰਸ਼ਕਾਂ ਦੀ ਵਾਹ-ਵਾਹ ਖੱਟੀ।
ਦੱਸ ਦੇਈਏ ਕਿ ਦੇਬੀ ਮਖ਼ਸੂਸਪੁਰੀ ਪੰਜਾਬੀ ਬੋਲੀ ਦਾ ਅਜਿਹਾ ਸ਼ਾਇਰ, ਗਾਇਕ ਤੇ ਗੀਤਕਾਰ ਹੈ, ਜਿਨ੍ਹਾਂ ਦੀ ਆਵਾਜ਼ ਤੇ ਕਲਮ ਦਾ ਲੋਹਾ ਦੁਨੀਆ ਭਰ ਵਿੱਚ ਮੰਨਿਆ ਜਾਂਦਾ ਹੈ। ਉਹਨਾਂ ਨੂੰ ਸੁਣਨ ਵਾਲੇ ਸਿਰਫ਼ ਮਰਦ ਹੀ ਨਹੀਂ ਔਰਤਾਂ ਦੀ ਵੀ ਵੱਡੀ ਗਿਣਤੀ ਹੈ। ਦੇਬੀ ਮਖ਼ਸੂਸਪੁਰੀ ਨੇ ਜ਼ਿੰਦਗੀ ਦੇ ਹਰ ਰੰਗ ਨੂੰ ਬਹੁਤ ਨੇੜੇ ਤੋਂ ਆਪਣੀ ਕਲਮ ਤੇ ਆਵਾਜ਼ ਨਾਲ ਬਿਆਨ ਕੀਤਾ ਹੈ। ਸ਼ਾਇਦ ਇਸ ਕਾਰਨ ਹੀ ਇਹ ਪੰਜਾਬੀ ਮਾਂ ਬੋਲੀ ਦਾ ਬੱਬਰ ਸ਼ੇਰ ਪੁੱਤ ਹਰ ਵਰਗ ਦੀ ਅੱਜ ਵੀ ਪਹਿਲੀ ਪਸੰਦ ਹੈ।
ਇਟਲੀ ਵਿਖੇ ਹੋਇਆ ਦੇਬੀ ਨਾਈਟ ਪ੍ਰੋਗਰਾਮ ਬੇਹੱਦ ਮਕਬੂਲ ਰਿਹਾ, ਜਿਸ ਨੂੰ ਦੇਖਣ ਵਾਲੇ ਦਰਸ਼ਕਾਂ ਲੰਮਾਂ ਸਮਾਂ ਯਾਦ ਰੱਖਣਗੇ। ਇਸ ਪ੍ਰੋਗਰਾਮ ਮੌਕੇ ਇਟਲੀ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਨੇ ਵੀ ਜੰਮ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਇਸ ਪ੍ਰੋਗਰਾਮ ਨੂੰ ਨੇਪੜੇ ਚਾੜ੍ਹਨ ਵਿੱਚ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦਾ ਵੀ ਅਹਿਮ ਯੋਗਦਾਨ ਰਿਹਾ।
(ਬਿੱਟੂ)