1 ਨਵੰਬਰ ਨੂੰ ਪੀਏਯੂ ’ਚ ਹੋਵੇਗੀ ਐਸਵਾਈਐੱਲ ਤੇ ਬਹਿਸ
ਚੰਡੀਗੜ੍ਹ, 13 ਨਵੰਬਰ (ਪ੍ਰਵੀਨ ਕੁਮਾਰ) : ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਿਰੋਧੀ ਧਿਰਾਂ ਵਿਚਾਲੇ ਬਹਿਸ ਦੇ ਮੁੱਦੇ ਨੂੰ ਬਿਆਨਬਾਜੀ ਜਾਰੀ ਸੀ। ਜਿਸ ਲਈ ਪੰਜਾਬ ਐਗਰੀਕਲਚਰਲ ਯੂਨੀਵਰਲਿਟੀ (ਪੀਏਯੂ) ਲੁਧਿਆਣਾ ਸਥਾਨ ਨੂੰ ਬੁੱਕ ਕਰ ਲਿਆ ਗਿਆ ਹੈ ਜਿਸ ਵਿੱਚ ਪੰਜਾਬ ਡੇ 1 ਨਵੰਬਰ ਨੂੰ ਬਹਿਸ ਹੋਵੇਗੀ। ਜਿਸ ਵਿੱਚ ਵਿਰੋਧੀ ਪਾਰਟੀਆਂ ਹਿੱਸਾ […]
By : Hamdard Tv Admin
ਚੰਡੀਗੜ੍ਹ, 13 ਨਵੰਬਰ (ਪ੍ਰਵੀਨ ਕੁਮਾਰ) : ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਿਰੋਧੀ ਧਿਰਾਂ ਵਿਚਾਲੇ ਬਹਿਸ ਦੇ ਮੁੱਦੇ ਨੂੰ ਬਿਆਨਬਾਜੀ ਜਾਰੀ ਸੀ। ਜਿਸ ਲਈ ਪੰਜਾਬ ਐਗਰੀਕਲਚਰਲ ਯੂਨੀਵਰਲਿਟੀ (ਪੀਏਯੂ) ਲੁਧਿਆਣਾ ਸਥਾਨ ਨੂੰ ਬੁੱਕ ਕਰ ਲਿਆ ਗਿਆ ਹੈ ਜਿਸ ਵਿੱਚ ਪੰਜਾਬ ਡੇ 1 ਨਵੰਬਰ ਨੂੰ ਬਹਿਸ ਹੋਵੇਗੀ। ਜਿਸ ਵਿੱਚ ਵਿਰੋਧੀ ਪਾਰਟੀਆਂ ਹਿੱਸਾ ਲੈਣਗੀਆਂ । ਇਹ ਬਹਿਸ (ਐੱਸਵਾਈਐੱਲ) ਦੇ ਮੁੱਦੇ ਤੋ ਹੋਣੀ ਹੈ। ਇਸ ਤੋਂ ਇਲਾਵਾ ਹੋਰ ਮੁੱਦਿਆਂ ਤੇ ਵੀ ਬਹਿਸ ਹੋ ਸਕਦੀ ਹੈ। ਇਸ ਤੋਂ ਪਹਿਲਾਂ ਇਹ ਬਹਿਸ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਹੋਣੀ ਸੀ। ਪਰ ਸੋਸਾਇਟੀ ਵੱਲੋਂ ਇਸ ਦੀ ਮਨਜ਼ੂਰੀ ਨਹੀ ਦਿੱਤੀ ਗਈ।
‘ਆਪ’ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ “ਅਸੀ ਸੂਬੇ ਦੇ ਮੁੱਦਿਆਂ ’ਤੇ ਬਹਿਸ ਕਰਨਾ ਚਾਹੁੰਦੇ ਹਾਂ ਅਤੇ ਇਤਿਹਾਸਕ ਪਿਛੋਕੜ ਕੀ ਸੀ? ਇਨ੍ਹਾਂ ਵਿਰੋਧੀ ਪਾਰਟੀਆਂ ਦੀ ਭੂਮਿਕਾ ਕੀ ਰਹੀ ਹੈ? ਇਹ ਬਹਿਸ ਪੀਏਯੂ ਦੇ ਆਡੀਟੋਰੀਅਮ ਵਿੱਚ ਹੋਵੇਗੀ, ਜੋ ਕਿ ਇੱਕ ਇਤਿਹਾਸਕ ਸੰਸਥਾ ਹੈ ਅਤੇ ਸੂਬੇ ਵਿੱਚ ਖੇਤੀਬਾੜੀ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦੀ ਹੈ।
ਕੰਗ ਨੇ ਕਿਹਾ ਕਿ ਮਾਨ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਲਾਈਵ ਅਤੇ ਊਸਾਰੂ ਬਹਿਸ ਲਈ ਸੱਦਾ ਦਿੱਤਾ ਸੀ ਪਰ ਲੱਗਦਾ ਹੈ ਕਿ ਇਹ ਆਗੂ ਇਕ ਇਕ ਕਰਕੇ ਬਹਿਸ ਤੋਂ ਭੱਜ ਰਹੇ ਹਨ। ਉਨ੍ਹਾਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਬਹਿਸ ਤੋਂ ਪਿੱਛੇ ਹਟ ਜਾਣ ਦਾ ਦੋਸ਼ ਲਾਇਆ ਹੈ। ਕੰਗ ਨੇ ਕਿਹਾ ਕਿ ਸੁਨੀਲ ਜਾਖੜ ਸੰਭਾਵਿਤ ਤੌਰ ’ਤੇ ਆਪਣੀ ਸਾਬਕਾ ਜਾਂ ਮੌਜੂਦਾ ਪਾਰਟੀ ਅਤੇ ਮੌਜੂਦਾ ਮੁੱਦਿਆਂ ਵਿੱਚ ਉਨ੍ਹਾਂ ਦੀ ਭੁਮਿਕਾ ਦਾ ਬਚਾਅ ਨਹੀਂ ਕਰ ਸਕੇ”।ਪੀਏਯੂ ਦੇ ਵਧੀਕ ਨਿਰਦੇਸ਼ਕ (ਸੰਚਾਰ) ਟੀਐਸ ਰਿਆੜ ਨੇ ਪੁਸ਼ਟੀ ਕੀਤੀ ਕਿ ਸਰਕਾਰ ਨੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਬੁੱਕ ਕੀਤਾ ਹੈ। “ਸਰਕਾਰ ਨੇ ਪਹਿਲਾਂ ਜਾਂਚ ਕੀਤੀ ਸੀ ਕਿ ਕਿਤੇ ਇਹ ਕਿਸੇ ਹੋਰ ਦੁਆਰਾ ਬੁੱਕ ਤਾਂ ਨਹੀਂ ਕੀਤਾ ਗਿਆ ਸੀ,”।