Begin typing your search above and press return to search.

ਡੋਂਬੀਵਾਲੀ ਕੈਮੀਕਲ ਫੈਕਟਰੀ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 11 , ਮਾਲਕ ਖਿਲਾਫ ਮਾਮਲਾ ਦਰਜ

ਮੁੰਬਈ, 24 ਮਈ, ਪਰਦੀਪ ਸਿੰਘ: ਮੁੰਬਈ ਦੇ ਠਾਣੇ ਦੇ ਡੋਂਬੀਵਾਲੀ ਵਿੱਚ ਅਮੁਦਾਨ ਕੈਮੀਕਲਜ਼ ਪ੍ਰਾਈਵੇਟ ਲਿਮਟਿਡ ਦੀ ਫੈਕਟਰੀ ਵਿੱਚ ਧਮਾਕੇ ਮਗਰੋਂ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ। ਮਲਬੇ 'ਚੋਂ ਤਿੰਨ ਹੋਰ ਲਾਸ਼ਾਂ ਕੱਢੀਆਂ ਗਈਆਂ ਹਨ।ਦੱਸ ਦੇਈਏ ਕਿ ਵੀਰਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਡੋਂਬੀਵਲੀ ਅਤੇ ਆਲੇ-ਦੁਆਲੇ ਦੇ ਕਰੀਬ […]

ਡੋਂਬੀਵਾਲੀ ਕੈਮੀਕਲ ਫੈਕਟਰੀ ਧਮਾਕੇ ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 11 , ਮਾਲਕ ਖਿਲਾਫ ਮਾਮਲਾ ਦਰਜ
X

Editor EditorBy : Editor Editor

  |  24 May 2024 9:31 AM IST

  • whatsapp
  • Telegram

ਮੁੰਬਈ, 24 ਮਈ, ਪਰਦੀਪ ਸਿੰਘ: ਮੁੰਬਈ ਦੇ ਠਾਣੇ ਦੇ ਡੋਂਬੀਵਾਲੀ ਵਿੱਚ ਅਮੁਦਾਨ ਕੈਮੀਕਲਜ਼ ਪ੍ਰਾਈਵੇਟ ਲਿਮਟਿਡ ਦੀ ਫੈਕਟਰੀ ਵਿੱਚ ਧਮਾਕੇ ਮਗਰੋਂ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ। ਮਲਬੇ 'ਚੋਂ ਤਿੰਨ ਹੋਰ ਲਾਸ਼ਾਂ ਕੱਢੀਆਂ ਗਈਆਂ ਹਨ।
ਦੱਸ ਦੇਈਏ ਕਿ ਵੀਰਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਡੋਂਬੀਵਲੀ ਅਤੇ ਆਲੇ-ਦੁਆਲੇ ਦੇ ਕਰੀਬ 4 ਕਿਲੋਮੀਟਰ ਦੇ ਖੇਤਰ 'ਚ ਜਲੇ ਹੋਏ ਕੈਮੀਕਲ ਦੀ ਤੇਜ਼ ਬਦਬੂ ਅਤੇ ਸੜਕਾਂ, ਦੁਕਾਨਾਂ ਅਤੇ ਘਰਾਂ 'ਤੇ ਧੂੰਏਂ ਦੀ ਪਰਤ ਦਿਖਾਈ ਦਿੱਤੀ। ਜ਼ਿਆਦਾਤਰ ਲੋਕਾਂ ਨੇ ਬਦਬੂ ਤੋਂ ਬਚਣ ਲਈ ਮਾਸਕ ਦਾ ਸਹਾਰਾ ਲਿਆ। 64 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਵੀਰਵਾਰ ਰਾਤ ਨੂੰ ਅੱਗ ਬੁਝਾਈ ਗਈ। ਮਲਬੇ ਹੇਠ ਵੱਡੀ ਗਿਣਤੀ ਵਿੱਚ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਸੀ।

ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀਰਵਾਰ ਦੇਰ ਸ਼ਾਮ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਕਿਹਾ ਕਿ ਸਰਕਾਰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਖਤਰਨਾਕ ਫੈਕਟਰੀਆਂ ਨੂੰ ਹੋਰ ਥਾਵਾਂ 'ਤੇ ਤਬਦੀਲ ਕਰਨ ਦੀ ਯੋਜਨਾ ਬਣਾ ਰਹੀ ਹੈ। ਸ਼ਿਵ ਸੈਨਾ (ਯੂ.ਬੀ.ਟੀ.) ਦੇ ਵਿਰੋਧੀ ਧਿਰ (ਕੌਂਸਲ) ਦੇ ਨੇਤਾ ਅੰਬਦਾਸ ਦਾਨਵੇ ਨੇ ਫੈਕਟਰੀ ਮਾਲਕਾਂ ਦੇ ਖਿਲਾਫ ਘਿਨੌਣੇ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਨ ਅਤੇ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।

ਦਾਨਵੇ ਦਾ ਕਹਿਣਾ ਹੈ ਕਿ ਸਾਬਕਾ ਮਹਾ ਵਿਕਾਸ ਅਗਾੜੀ ਸਰਕਾਰ ਨੇ ਘੱਟੋ-ਘੱਟ ਪੰਜ ਜੋਖਮ ਵਾਲੀਆਂ ਫੈਕਟਰੀਆਂ ਨੂੰ ਸ਼ਿਫਟ ਕਰਨ ਦੀ ਯੋਜਨਾ ਬਣਾਈ ਸੀ ਪਰ ਬਾਅਦ ਦੀ ਸਰਕਾਰ ਨੇ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ।ਪੁਲਿਸ ਨੇ ਫੈਕਟਰੀ ਮਾਲਕ ਮਲਯ ਮਹਿਤਾ ਅਤੇ ਉਸ ਦੀ ਪਤਨੀ ਮਾਲਤੀ ਮਹਿਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ:

ਵਾਸਤੂ ਸ਼ਾਸਤਰ ਨੂੰ ਲੈ ਕੇ ਕਈ ਵਿਦਵਾਨਾਂ ਦੇ ਵੱਖਰੇ-ਵੱਖਰੇ ਵਿਚਾਰ ਹਨ। ਵਾਸਤੂ ਸ਼ਾਸਤਰ ਦੇ ਅਨੁਸਾਰ ਤੁਹਾਨੂੰ ਘਰ ਵਿੱਚ ਕਦੇ ਵੀ ਰੋਟੀ ਗਿਣ ਕੇ ਨਹੀਂ ਪਕਾਉਣੀ ਚਾਹੀਦੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਜਦੋਂ ਅਸੀਂ ਘਰ ਵਿੱਚ ਰੋਟੀਆਂ ਗਿਣ ਕੇ ਪਕਾਉਂਦੇ ਹਾਂ ਤਾਂ ਸੂਰਜ ਦੇਵਤੇ ਦਾ ਅਪਮਾਨ ਹੁੰਦਾ ਹੈ। ਘਰ ਵਿੱਚ ਰੋਟੀਆ ਗਿਣ ਕੇ ਪਕਾਉਣ ਨਾਲ ਕਈ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰੋਟੀ ਬਣਾਉਣ ਲੱਗੇ ਪਵਿੱਤਰਤਾ ਰੱਖੋ-
ਜਦੋਂ ਵੀ ਘਰ ਵਿੱਚ ਰੋਟੀ ਬਣਾਉਂਦੇ ਹਾਂ ਤਾਂ ਪਵਿੱਤਰਤਾ ਰੱਖਣੀ ਲਾਜਮੀ ਹੈ ਜੇਕਰ ਅਸੀਂ ਘਰ ਵਿੱਚ ਸਾਫ਼ ਸਫਾਈ ਜਾਂ ਗੰਦੀਆਂ ਚੀਜਾਂ ਰੱਖਦੇ ਹਾਂ ਤਾਂ ਉਸ ਦਾ ਤੁਹਾਡੀ ਜਿੰਦਗੀ ਵਿੱਚ ਬਹੁਤ ਮਾੜਾ ਅਸਰ ਪੈਂਦਾ ਹੈ।

ਰੋਟੀ ਪਕਾਉਣ ਲੱਗੇ ਦਿਸ਼ਾ ਦਾ ਧਿਆਨ ਰੱਖੋ-
ਰੋਟੀ ਪਕਾਉਣ ਲੱਗੇ ਹਮੇਸ਼ਾ ਦਿਸ਼ਾ ਦਾ ਧਿਆਨ ਰੱਖੋ। ਰੋਸਈ ਵਿੱਚ ਚੁੱਲਾ ਦੱਖਣ-ਪੂਰਬੀ ਕੋਨੇ ਵਿੱਚ ਹੋਣਾ ਚਾਹੀਦਾ ਹੈ ਅਤੇ ਰੋਟੀ ਪਕਾਉਣ ਵਾਲਾ ਬੰਦੇ ਦਾ ਮੂੰਹ ਪੂਰਬ ਵੱਲ ਹੋਣਾ ਚਾਹੀਦਾ ਹੈ।
ਪਹਿਲੀ ਰੋਟੀ ਗਾਂ ਨੂੰ ਦਿਓ-
ਜਦੋਂ ਵੀ ਤੁਸੀਂ ਘਰ ਵਿੱਚ ਰੋਟੀ ਬਣਾਉਂਦੇ ਹੋ ਤਾਂ ਹਮੇਸ਼ਾ ਪਹਿਲੀ ਰੋਟੀ ਗਾਂ ਨੂੰ ਦਿਓ। ਇਹ ਹਮੇਸ਼ਾ ਆਪਣੇ ਘਰ ਦਾ ਨਿਯਮ ਬਣਾ ਲਵੋ ਇਸ ਨਾਲ ਤੁਹਾਡੇ ਘਰ ਵਿੱਚ ਬਰਕਤ ਆਵੇਗੀ।

Next Story
ਤਾਜ਼ਾ ਖਬਰਾਂ
Share it