Begin typing your search above and press return to search.

ਸਾਬਕਾ ਯੂਟਿਊਬ ਦੀ ਸੀ.ਈ.ੳ ਦੇ ਬੇਟੇ ਦੀ ਹੋਸਟਲ ’ਚ ਰਹੱਸਮਈ ਹਾਲਤ ’ਚ ਮੌਤ

ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਹੋਈ ਮੋਤ ਵਾਸ਼ਿੰਗਟਨ, 19 ਫਰਵਰੀ (ਰਾਜ ਗੋਗਨਾ )- ਯੂਟਿਊਬ ਦੀ ਸਾਬਕਾ ਸੀਈਓ (ਚੀਫ ਆਪਰੇਟਿੰਗ ਅਫਸਰ) ਸੁਜ਼ੈਨ ਵੋਜਸਿਚਸਕੀ ਦੇ 18 ਸਾਲਾ ਦੇ ਬੇਟੇ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਇਸ ਹਫਤੇ ਦੇ ਸ਼ੁਰੂ ਵਿੱਚ, ਮਾਰਕੋ ਟਰੌਪਰ ਨਾਮੀਂ ਨੋਜਵਾਨ ਦੀ ਲਾਸ਼ ਕੈਲੀਫੋਰਨੀਆ ਯੂਨੀਵਰਸਿਟੀ ਦੇ ਬਰਕਲੇ ਕੈਂਪਸ ਦੇ ਇੱਕ ਹੋਸਟਲ ਵਿੱਚ […]

ਸਾਬਕਾ ਯੂਟਿਊਬ ਦੀ ਸੀ.ਈ.ੳ ਦੇ ਬੇਟੇ ਦੀ ਹੋਸਟਲ ’ਚ ਰਹੱਸਮਈ ਹਾਲਤ ’ਚ ਮੌਤ

Editor EditorBy : Editor Editor

  |  19 Feb 2024 12:17 AM GMT

  • whatsapp
  • Telegram


ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਹੋਈ ਮੋਤ

ਵਾਸ਼ਿੰਗਟਨ, 19 ਫਰਵਰੀ (ਰਾਜ ਗੋਗਨਾ )- ਯੂਟਿਊਬ ਦੀ ਸਾਬਕਾ ਸੀਈਓ (ਚੀਫ ਆਪਰੇਟਿੰਗ ਅਫਸਰ) ਸੁਜ਼ੈਨ ਵੋਜਸਿਚਸਕੀ ਦੇ 18 ਸਾਲਾ ਦੇ ਬੇਟੇ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਇਸ ਹਫਤੇ ਦੇ ਸ਼ੁਰੂ ਵਿੱਚ, ਮਾਰਕੋ ਟਰੌਪਰ ਨਾਮੀਂ ਨੋਜਵਾਨ ਦੀ ਲਾਸ਼ ਕੈਲੀਫੋਰਨੀਆ ਯੂਨੀਵਰਸਿਟੀ ਦੇ ਬਰਕਲੇ ਕੈਂਪਸ ਦੇ ਇੱਕ ਹੋਸਟਲ ਵਿੱਚ ਮਿਲੀ ਸੀ।

ਸ਼ੱਕ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੋਈ ਹੈ।ਕੈਂਪਸ ਅਧਿਕਾਰੀਆਂ ਮੁਤਾਬਕ ਮਾਰਕੋ ਬਰਕਲੇ ਕੈਂਪਸ ਵਿੱਚ ਕਲਾਰਕ ਕੇਰ ਹੋਸਟਲ ਵਿੱਚ ਰਹਿ ਰਿਹਾ ਸੀ। ਲੰਘੇ ਮੰਗਲਵਾਰ ਸਵੇਰੇ ਉਹ ਕਮਰੇ ਤੋਂ ਬਾਹਰ ਨਹੀਂ ਨਿਕਲਿਆ। ਜਦੋਂ ਉਸ ਦੇ ਦੋਸਤਾਂ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਆਇਆ। ਜਿਸ ਕਾਰਨ ਉਸ ਦੇ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ ਗਿਆ ਅਤੇ ਅੰਦਰ ਮਾਰਕੋ ਮਰਿਆ ਪਿਆ ਸੀ। ਉਸ ਦੀ ਮੌਤ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਘਟਨਾ ਸਥਾਨ ’ਤੇ ਕੋਈ ਵੀ ਨਿਸ਼ਾਨ ਨਹੀਂ ਹਨ, ਪਰ ਮਾਰਕੋ ਦੀ ਦਾਦੀ, ਐਸਥਰ ਵੋਜ਼ਿਸਕੀ ਦਾ ਮੰਨਣਾ ਹੈ ਕਿ ਮਾਰਕੋ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਨਾਲ ਹੋ ਸਕਦੀ ਹੈ। ਉਸ ਦੀ ਦਾਦੀ ਮੁਤਾਬਕ ਉਹ ਨਸ਼ੇ ਦਾ ਸੇਵਨ ਕਰਦਾ ਸੀ। ਸਾਨੂੰ ਨਹੀਂ ਪਤਾ ਕਿ ਇਹ ਕਿਸ ਕਿਸਮ ਦਾ ਨਸ਼ਾ ਸੀ। ਉਹ ਗਣਿਤ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਅਗਲੇ ਕੁਝ ਦਿਨਾਂ ਵਿੱਚ ਉਸ ਦਾ ਦੂਜਾ ਸਮੈਸਟਰ ਸ਼ੁਰੂ ਹੋਣ ਵਾਲਾ ਸੀ। ਅਸੀਂ ਸਾਰੇ ਉਦਾਸ ਹਾਂ ਅਤੇ ਮਾਰਕੋ ਨਾਲ ਬਿਤਾਏ ਸਮੇਂ ਬਾਰੇ ਸੋਚ ਰਹੇ ਹਾਂ।

ਇਸ ਦੌਰਾਨ, ਪਰਿਵਾਰ ਮਾਰਕੋ ਦੀ ਜ਼ਹਿਰ ਵਿਗਿਆਨ ਰਿਪੋਰਟ ਦੀ ਉਡੀਕ ਕਰ ਰਿਹਾ ਹੈ। ਜਿਸ ਰਾਹੀਂ ਪਤਾ ਚੱਲ ਸਕੇਗਾ ਕਿ ਮਾਰਕੋ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਜਾਂ ਕਿਸੇ ਹੋਰ ਕਾਰਨ। ਹਾਲਾਂਕਿ, ਰਿਪੋਰਟ ਆਉਣ ਵਿੱਚ ਲਗਭਗ 30 ਦਿਨ ਦਾ ਸਮਾਂ ਲੱਗੇਗਾ।

Next Story
ਤਾਜ਼ਾ ਖਬਰਾਂ
Share it