Begin typing your search above and press return to search.
4 ਮਹੀਨੇ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌਤ
ਹੁਸ਼ਿਆਰਪੁਰ, (ਅਮਰੀਕ ਕੁਮਾਰ) : ਚੰਗੇ ਭਵਿੱਖ ਤੇ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ੀ ਧਰਤੀ ’ਤੇ ਗਏ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਹੁਸ਼ਿਆਰਪੁਰ ਦਾ ਵਾਸੀ ਸੀ, ਜਿਵੇਂ ਹੀ ਉਸ ਦੇ ਮਾਪਿਆਂ ਤੱਕ ਇਹ ਦੁਖਦਾਈ ਖਬਰ ਪੁੱਜੀ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਗਿਆ। ਹੁਸ਼ਿਆਰਪੁਰ ਦੇ ਦਸੁਹਾ ਅਧੀਨ ਪੈਂਦੇ ਪਿੰਡ […]
By : Editor Editor
ਹੁਸ਼ਿਆਰਪੁਰ, (ਅਮਰੀਕ ਕੁਮਾਰ) : ਚੰਗੇ ਭਵਿੱਖ ਤੇ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ੀ ਧਰਤੀ ’ਤੇ ਗਏ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਹੁਸ਼ਿਆਰਪੁਰ ਦਾ ਵਾਸੀ ਸੀ, ਜਿਵੇਂ ਹੀ ਉਸ ਦੇ ਮਾਪਿਆਂ ਤੱਕ ਇਹ ਦੁਖਦਾਈ ਖਬਰ ਪੁੱਜੀ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਗਿਆ।
ਹੁਸ਼ਿਆਰਪੁਰ ਦੇ ਦਸੁਹਾ ਅਧੀਨ ਪੈਂਦੇ ਪਿੰਡ ਘੋਗਰਾ ਹਲੇਡ ਦਾ ਵਾਸੀ 23 ਸਾਲਾ ਨੌਜਵਾਨ ਅਜੇ ਕੁਮਾਰ ਚਾਰ ਮਹੀਨੇ ਪਹਿਲਾਂ ਹੀ ਅਰਮੇਨੀਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉੱਥੇ ਅਚਾਨਕ ਹੋ ਸਖਤ ਬਿਮਾਰ ਹੋ ਗਿਆ, ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ। ਅਜੇ ਕੁਮਾਰ ਦੀ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਬਹੁਤ ਗਰੀਬ ਹਨ ਤੇ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਆਪਣੇ ਪੁੱਤ ਚੰਗੇ ਭਵਿੱਖ ਲਈ ਅਰਮੇਨੀਆ ਭੇਜਿਆ ਸੀ, ਪਰ ਉਸ ਨਾਲ ਉੱਥੇ ਇਹ ਭਾਣਾ ਵਰਤ ਗਿਆ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਅਜੇ ਨਾਲ ਉਨ੍ਹਾਂ ਦੀ ਫੋਨ ’ਤੇ ਗੱਲ ਹੋਈ ਸੀ। ਉਸ ਵੇਲੇ ਉਸ ਨੇ ਦੱਸਿਆ ਸੀ ਕਿ ਉਸ ਨੂੰ ਬੁਖਾਰ ਹੈ। ਦਿਨ ਪ੍ਰਤੀ ਦਿਨ ਉਸ ਦੀ ਹਾਲਤ ਵਿਗੜਦੀ ਗਈ ਤੇ ਬੀਤੇ ਕੱਲ੍ਹ ਕਿਸੇ ਨੇ ਫੋਨ ਕਰਕੇ ਅਜੇ ਦੀ ਮੌਤ ਬਾਰੇ ਦੱਸਿਆ।
ਮ੍ਰਿਤਕ ਦੇ ਭਰਾ ਸੰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਕਾਫ਼ੀ ਮਾੜੇ ਹਨ। ਅਜੇ ਕੁਮਾਰ ਹੀ ਇਕਲੌਤਾ ਜੀਅ ਕਮਾਉਣ ਵਾਲਾ ਸੀ। ਉਸ ਦੀ ਕਮਾਈ ਨਾਲ ਹੀ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ।
ਉੱਧਰ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਵਿੱਤੀ ਤੌਰ ’ਤੇ ਕਮਜ਼ੋਰ ਇਸ ਪਵਿਰਾਰ ਲਈ ਮਦਦ ਦੀ ਅਪੀਲ ਕਰਦਿਆਂ ਭਾਰਤ ਤੇ ਪੰਜਾਬ ਸਰਕਾਰ ਕੋਲੋਂ ਮ੍ਰਿਤਕ ਦੇਹ ਵਤਨ ਲਿਆਉਣ ਦੀ ਮੰਗ ਕੀਤੀ ਤਾਂ ਜੋ ਪਰਿਵਾਰ ਆਖਰੀ ਵਾਰ ਆਪਣੇ ਘਰ ਦੇ ਜੀਅ ਦਾ ਮੂੰਹ ਦੇਖ ਸਕੇ।
Next Story