Begin typing your search above and press return to search.

ਇਟਲੀ ਵਿਚ ਪੰਜਾਬੀ ਨੌਜਵਾਨ ਦੀ ਮੌਤ

ਜਲੰਧਰ, 29 ਜਨਵਰੀ, ਨਿਰਮਲ : ਇਟਲੀ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਟਲੀ ਵਿਚ 38 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਲੰਧਰ ਵਿਚ ਕਸਬਾ ਫਿਲੌਰ ਦੇ ਰਹਿਣ ਵਾਲੇ ਵਿਅਕਤੀ ਦੀ ਇਟਲੀ ’ਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਦੇਵ ਰਾਜ (38) ਵਾਸੀ ਫਿਲੌਰ ਦੇ ਪਿੰਡ ਅਕਾਲਪੁਰ ਵਜੋਂ ਹੋਈ […]

ਇਟਲੀ ਵਿਚ ਪੰਜਾਬੀ ਨੌਜਵਾਨ ਦੀ ਮੌਤ
X

Editor EditorBy : Editor Editor

  |  29 Jan 2024 5:50 AM IST

  • whatsapp
  • Telegram


ਜਲੰਧਰ, 29 ਜਨਵਰੀ, ਨਿਰਮਲ : ਇਟਲੀ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਟਲੀ ਵਿਚ 38 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਲੰਧਰ ਵਿਚ ਕਸਬਾ ਫਿਲੌਰ ਦੇ ਰਹਿਣ ਵਾਲੇ ਵਿਅਕਤੀ ਦੀ ਇਟਲੀ ’ਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਦੇਵ ਰਾਜ (38) ਵਾਸੀ ਫਿਲੌਰ ਦੇ ਪਿੰਡ ਅਕਾਲਪੁਰ ਵਜੋਂ ਹੋਈ ਹੈ। ਬਲਦੇਵ ਦੋ ਬੱਚਿਆਂ ਦਾ ਪਿਤਾ ਸੀ ਅਤੇ ਪਿਛਲੇ 15 ਸਾਲਾਂ ਤੋਂ ਇਟਲੀ ਵਿੱਚ ਸੈਟਲ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਸੀ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਬਲਦੇਵ ਦਾ ਇਕ ਦੋਸਤ ਉਸ ਨੂੰ ਮਿਲਣ ਆਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਦੀ ਮੌਤ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਲਦੇਵ ਆਪਣੇ ਪਿੱਛੇ ਮਾਤਾ ਗੁਰਦੇਵ ਕੌਰ, ਪਤਨੀ ਮਨਪ੍ਰੀਤ ਕੌਰ, ਬੱਚੇ ਏਕਮ ਹੀਰ ਅਤੇ ਫਤਿਹ ਹੀਰ ਛੱਡ ਗਿਆ ਹੈ। ਜਦੋਂ ਪਰਿਵਾਰ ਨੂੰ ਬਲਦੇਵ ਦੀ ਮੌਤ ਦਾ ਪਤਾ ਲੱਗਾ ਤਾਂ ਘਰ ਵਿੱਚ ਪਾਠ ਰਖਵਾਇਆ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਦੇ ਨਾਲ ਹੀ ਬਲਦੇਵ ਦੇ ਘਰ ਪਿੰਡ ਵਾਸੀਆਂ ਦੀ ਭੀੜ ਲੱਗ ਗਈ। ਹਰ ਕੋਈ ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ

ਚੰਡੀਗੜ੍ਹ ਪ੍ਰਸ਼ਾਸਨ ਦੇ ਜੀਐਸਟੀ ਵਿਭਾਗ ਦੀਆਂ ਛੇ ਟੀਮਾਂ ਨੇ ਚੰਡੀਗੜ੍ਹ ਦੀਆਂ ਕਈ ਇਮੀਗ੍ਰੇਸ਼ਨ ਫਰਮਾਂ ’ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਟੈਕਸ ਚੋਰੀ ਦੀ ਸੰਭਾਵਨਾ ਦੇ ਮੱਦੇਨਜ਼ਰ ਕੀਤੀ ਗਈ।ਵਿਭਾਗ ਨੇ ਇਹ ਛਾਪੇਮਾਰੀ ਈਟੀਓ ਪ੍ਰਦੀਪ ਰਾਵਲ ਦੀ ਅਗਵਾਈ ਵਿੱਚ ਕੀਤੀ। ਇਹਨਾਂ ਫਰਮਾਂ ਦੇ ਜੀਐਸਟੀ ਰਿਟਰਨਾਂ ਦਾ ਧਿਆਨ ਨਾਲ ਮੁਲਾਂਕਣ ਕੀਤਾ ਗਿਆ ਸੀ।

ਉੱਥੇ ਉਨ੍ਹਾਂ ਦਾ ਬਿਜ਼ਨੈੱਸ ਮਾਡਲ ਵੀ ਦੇਖਿਆ ਗਿਆ। ਉਨ੍ਹਾਂ ਵੱਲੋਂ ਪਹਿਲਾਂ ਜਮ੍ਹਾਂ ਕਰਵਾਈਆਂ ਗਈਆਂ ਰਿਟਰਨਾਂ, ਪੋਰਟਲ ਆਧਾਰਿਤ ਡੇਟਾ ਅਤੇ ਆਨ-ਸਾਈਟ ਵਿਜ਼ਿਟ ਤੋਂ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਕਈ ਅਹਿਮ ਸਬੂਤ ਵੀ ਇਕੱਠੇ ਕੀਤੇ ਗਏ ਜਿਨ੍ਹਾਂ ਵਿੱਚ ਨਾਮਜ਼ਦਗੀ ਫਾਰਮ, ਕਿਰਾਏ ਦੇ ਸਮਝੌਤੇ, ਪੈੱਨ ਡਰਾਈਵ, ਮੋਬਾਈਲ ਫੋਨ, ਕੰਪਿਊਟਰ, ਖੁੱਲ੍ਹੇ ਦਸਤਾਵੇਜ਼, ਡਾਇਰੀਆਂ, ਨੋਟਬੁੱਕ ਅਤੇ ਰਜਿਸਟਰ ਬਰਾਮਦ ਕੀਤੇ ਗਏ।

ਇਸ ਵੱਡੇ ਪੱਧਰ ’ਤੇ ਛਾਪੇਮਾਰੀ ਦੌਰਾਨ ਕੈਨਵੀਸਾ ਵਰਲਡਵਾਈਡ, ਸੀਵੀ ਇਮੀਗ੍ਰੇਸ਼ਨ, ਅਕਾਲ ਓਵਰਸੀਜ਼ ਕੰਸਲਟੈਂਸੀ ਅਤੇ ਫਿਊਚਰ ਡਿਵੈਲਪਰਜ਼ ਵਰਗੀਆਂ ਕੰਪਨੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਸੈਕਟਰ-38 ਸਥਿਤ ਧਾਗੇ ਕ੍ਰਿਏਸ਼ਨ ’ਤੇ ਛਾਪਾ ਮਾਰਿਆ ਗਿਆ ਸੀ।

ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਟੈਕਸਦਾਤਾ ਨਿਯਮਤ ਜੀਐਸਟੀ ਰਜਿਸਟ੍ਰੇਸ਼ਨ ਦੀ ਬਜਾਏ ਕੰਪੋਜ਼ੀਸ਼ਨ ਸਕੀਮ ਤਹਿਤ ਕੰਮ ਕਰ ਰਹੇ ਸਨ। ਪ੍ਰਸ਼ਾਸਨ ਦਾ ਆਬਕਾਰੀ ਅਤੇ ਕਰ ਵਿਭਾਗ ਲਗਾਤਾਰ ਟੈਕਸ ਨੂੰ ਨਿਯਮਤ ਕਰਨ ਅਤੇ ਇਸ ਨੂੰ ਚੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਲਗਾਤਾਰ ਕਾਰਵਾਈ ਵਿੱਚ ਲੱਗਾ ਹੋਇਆ ਹੈ।

Next Story
ਤਾਜ਼ਾ ਖਬਰਾਂ
Share it