Begin typing your search above and press return to search.

ਹਫ਼ਤਾ ਪਹਿਲਾਂ ਕੈਨੇਡਾ ਤੋਂ ਆਏ ਮਾਂ-ਪੁੱਤ ਦੀ ਮੌਤ

ਹੁਸ਼ਿਆਰਪੁਰ, (ਅਮਰੀਕ ਕੁਮਾਰ) : ਕੈਨੇਡਾ ਤੋਂ ਹਫ਼ਤਾ ਪਹਿਲਾਂ ਪੰਜਾਬ ਆਏ ਮਾਂ-ਪੁੱਤ ਨਾਲ ਹੁਸ਼ਿਆਰਪੁਰ ਵਿੱਚ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋਵਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਐਕਟਿਵਾ ’ਤੇ ਜਾ ਰਹੇ ਇਨ੍ਹਾਂ ਮਾਂ-ਪੁੱਤ ਨੂੰ ਇੱਕ ਸਪਲੈਂਡਰ ਸਵਾਰ ਵਿਅਕਤੀ ਨੇ ਭਿਆਨਕ ਟੱਕਰ ਮਾਰ ਦਿੱਤੀ।ਬੀਤੀ ਰਾਤ ਹੁਸ਼ਿਆਰਪੁਰ ਦੇ ਮੁਹੱਲਾ ਰਹੀਮਪਰ ਨਜ਼ਦੀਕ ਸਥਿਤ […]

ਹਫ਼ਤਾ ਪਹਿਲਾਂ ਕੈਨੇਡਾ ਤੋਂ ਆਏ ਮਾਂ-ਪੁੱਤ ਦੀ ਮੌਤ
X

Editor EditorBy : Editor Editor

  |  26 Dec 2023 1:04 PM IST

  • whatsapp
  • Telegram
ਹੁਸ਼ਿਆਰਪੁਰ, (ਅਮਰੀਕ ਕੁਮਾਰ) : ਕੈਨੇਡਾ ਤੋਂ ਹਫ਼ਤਾ ਪਹਿਲਾਂ ਪੰਜਾਬ ਆਏ ਮਾਂ-ਪੁੱਤ ਨਾਲ ਹੁਸ਼ਿਆਰਪੁਰ ਵਿੱਚ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋਵਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਐਕਟਿਵਾ ’ਤੇ ਜਾ ਰਹੇ ਇਨ੍ਹਾਂ ਮਾਂ-ਪੁੱਤ ਨੂੰ ਇੱਕ ਸਪਲੈਂਡਰ ਸਵਾਰ ਵਿਅਕਤੀ ਨੇ ਭਿਆਨਕ ਟੱਕਰ ਮਾਰ ਦਿੱਤੀ।
ਬੀਤੀ ਰਾਤ ਹੁਸ਼ਿਆਰਪੁਰ ਦੇ ਮੁਹੱਲਾ ਰਹੀਮਪਰ ਨਜ਼ਦੀਕ ਸਥਿਤ ਬਾਜਵਾ ਪੈਟਰੋਲ ਪੰਪ ਸਾਹਮਣੇ ਹੋਏ ਇਕ ਦਰਦਨਾਕ ਸੜਕ ਹਾਦਸੇ ਚ ਇਕ ਹਫਤਾ ਪਹਿਲਾਂ ਹੀ ਕੈਨੇਡਾ ਤੋਂ ਆਏ ਮਾਂ ਪੁੱਤ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਦ ਕਿ ਇਸ ਹਾਦਸੇ ’ਚ ਇਕ ਹੋਰ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋਇਆ ਹੈ ਜਿਸਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੋਇਆਂ ਡਾਕਟਰਾਂ ਵਲੋਂ ਉਸਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। ਮ੍ਰਿਤਕਾਂ ਦੀ ਪਹਿਚਾਣ ਰੁਨਿਸ਼ ਰੰਧਾਵਾ ਪੁੱਤਰ ਰੁਪਮ ਰੰਧਾਵਾ ਅਤੇ ਨਿਸ਼ਾ ਰੰਧਾਵਾ ਪਤਨੀ ਰੁਪਮ ਰੰਧਾਵਾ ਵਜੋਂ ਹੋਈ ਹੈ ਜੋ ਕਿ ਮਾਂ ਪੁੱਤ ਸਨ।
ਜਾਣਕਾਰੀ ਦਿੰਦਿਆਂ ਮੌਕੇ ’ਤੇ ਮੌਜੂਦ ਪ੍ਰਤੱਖਦਰਸ਼ੀ ਅਮਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8 ਵਜੇ ਉਸ ਸਮੇਂ ਇਹ ਹਾਦਸਾ ਵਾਪਰ ਗਿਆ, ਜਦੋਂ ਦੋਵੇਂ ਮਾਂ-ਪੁੱਤ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫਤਾਰ ਸਪਲੈਂਡਰ ਮੋਟਰਸਾਈਕਲ ਸਵਾਰ ਨੌਜਵਾਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਮਾਂ ਅਤੇ ਸਪਲੈਂਡਰ ਸਵਾਰ ਮੁੰਡਾ ਗੰਭੀਰ ਜ਼ਖਮੀ ਹੋ ਗਏ ਤੇ ਇਨ੍ਹਾਂ ’ਚੋਂ ਮਾਂ-ਪੁੱਤ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਫੀ ਸਮੇਂ ਤੱਕ ਐਂਬੂਲੈਂਸ ਮੌਕੇ ਤੇ ਨਹੀਂ ਪਹੁੰਚੀ ਤੇ ਜੇਕਰ ਐਂਬੂਲੈਂਸ ਮੌਕੇ ਤੇ ਪਹੁੰਚ ਜਾਂਦੀ ਤਾਂ ਹੋ ਸਕਦਾ ਕਿਸੇ ਦੀ ਜਾਨ ਬੱਚ ਸਕਦੀ ਸੀ।
ਦੂਜੇ ਪਾਸੇ ਮਾਮਲੇ ਦੀ ਪੜਤਾਲ ਕਰ ਰਹੇ ਪੁਰਹੀਰਾਂ ਪੁਲਿਸ ਚੌਕੀ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ।
Next Story
ਤਾਜ਼ਾ ਖਬਰਾਂ
Share it