Begin typing your search above and press return to search.

ਗੁਰਮੀਤ ਸਿੰਘ ਪਿੰਕੀ ਕੈਟ ਦੀ ਮੌਤ

ਜਲੰਧਰ : ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪਿੰਕੀ ਕੈਟ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਹਸਪਤਾਲ ਵਿਚ ਆਖ਼ਰੀ ਸਾਹ ਲਏ। ਖ਼ਬਰ ਇਹ ਹੈ ਕਿ ਪਿੰਕੀ ਪਿਛਲੇ ਦਿਨਾਂ ਤੋ ਡੇਂਗੂ ਦੀ ਬੀਮਾਰੀ ਤੋ ਪੀੜਤ ਸਨ। ਇਥੇ ਇਹ ਵੀ ਦਸ ਚੱਲੀਏ ਕਿ ਇਹ ਉਹ ਗੁਰਮੀਤ ਪਿੰਕੀ ਹੈ ਜਿਸ ਨੇ ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਦੇ […]

ਗੁਰਮੀਤ ਸਿੰਘ ਪਿੰਕੀ ਕੈਟ ਦੀ ਮੌਤ
X

Editor (BS)By : Editor (BS)

  |  25 Oct 2023 10:18 AM IST

  • whatsapp
  • Telegram

ਜਲੰਧਰ : ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪਿੰਕੀ ਕੈਟ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਹਸਪਤਾਲ ਵਿਚ ਆਖ਼ਰੀ ਸਾਹ ਲਏ। ਖ਼ਬਰ ਇਹ ਹੈ ਕਿ ਪਿੰਕੀ ਪਿਛਲੇ ਦਿਨਾਂ ਤੋ ਡੇਂਗੂ ਦੀ ਬੀਮਾਰੀ ਤੋ ਪੀੜਤ ਸਨ। ਇਥੇ ਇਹ ਵੀ ਦਸ ਚੱਲੀਏ ਕਿ ਇਹ ਉਹ ਗੁਰਮੀਤ ਪਿੰਕੀ ਹੈ ਜਿਸ ਨੇ ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਦੇ ਕਈ ਸਾਬਕਾ ਅਤੇ ਮੌਜੂਦਾ ਅਫ਼ਸਰਾਂ ਵਿਰੁਧ ਵੱਡੇ ਸਵਾਲ ਚੁੱਕੇ ਸਨ ਜੋ ਕਿ ਖ਼ਾੜਕੂਵਾਦ ਲਹਿਰ ਨਾਲ ਸਬੰਧਤ ਸਨ।

ਇਥੇ ਦਸ ਦਈਏ ਕਿ ਪਿੰਕੀ ਨੂੰ ਕਿਸੇ ਵਕਤ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਦੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਡੇ ਇਨਾਮ ਵੀ ਮਿਲੇ ਸਨ। ਪਰ ਬਾਅਦ ਵਿਚ ਗੁਰਮੀਤ ਪਿੰਕੀ ਕੈਟ ਜੋ ਕਿ ਪੰਜਾਬ ਪੁਲਿਸ ਦਾ ਅਫ਼ਸਰ ਸੀ, ਉਤੇ ਸਾਲ 2001 ਵਿਚ ਇਕ ਸਿੱਖ ਨੌਜਵਾਨ ਦੇ ਕਤਲ ਦਾ ਇਲਜਾਮ ਲੱਗ ਗਿਆ ਸੀ।

ਕੌਣ ਸੀ ਗੁਰਮੀਤ ਸਿੰਘ ਪਿੰਕੀ ਕੈਟ?
ਗੁਰਮੀਤ ਸਿੰਘ ਪਿੰਕੀ ਨੂੰ ਪੰਜਾਬ ਵਿੱਚ ਅੱਤਵਾਦ ਦੌਰਾਨ ਪੁਲਿਸ ਦਾ ਮੁਖਬਰ ਮੰਨਿਆ ਜਾਂਦਾ ਸੀ। ਜਿਸ ਨੂੰ ਬਾਅਦ ਵਿੱਚ ਥਾਣੇਦਾਰ ਬਣਾ ਦਿੱਤਾ ਗਿਆ। ਇਸ ਤੋਂ ਬਾਅਦ 2001 ਵਿੱਚ ਉਸ ਨੇ ਲੁਧਿਆਣਾ ਦੇ ਇੱਕ ਨੌਜਵਾਨ ਅਵਤਾਰ ਸਿੰਘ ਉਰਫ਼ ਗੋਲਾ ਨੂੰ ਗੋਲੀ ਮਾਰ ਦਿੱਤੀ। ਇਸ ਦੋਸ਼ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਹਾਲਾਂਕਿ ਕਿਸੇ ਤਰ੍ਹਾਂ ਉਹ 7 ਸਾਲ ਬਾਅਦ ਹੀ ਜੇਲ ਤੋਂ ਬਾਹਰ ਆਇਆ।

ਇਸ ਤੋਂ ਪਹਿਲਾਂ ਪਿੰਕੀ ਕੈਟ ਨੇ ਸਾਬਕਾ ਸੀਐਮ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀਆਂ ਨੂੰ ਫੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਜਿਸ ਲਈ ਉਸ ਨੂੰ ਮੈਡਲ ਵੀ ਮਿਲਿਆ। ਪਿੰਕੀ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਕਰੀਬੀ ਸੀ। ਗੁਰਿੰਦਰ ਸਿੰਘ ਢਿੱਲੋਂ, ਜੋ ਕਿ ਲੁਧਿਆਣਾ ਰੇਂਜ ਦੇ ਆਈਜੀ ਸਨ, ਨੇ ਪਿੰਕੀ ਨੂੰ ਪੁਲਿਸ ਸੇਵਾ ਵਿੱਚ ਬਹਾਲ ਕਰ ਦਿੱਤਾ ਸੀ। ਪਰ ਮੀਡੀਆ 'ਚ ਖਬਰ ਆਉਣ ਤੋਂ ਬਾਅਦ ਰਾਤੋ-ਰਾਤ ਉਸ ਨੂੰ ਫਿਰ ਤੋਂ ਬਰਖਾਸਤ ਕਰ ਦਿੱਤਾ ਗਿਆ।

Next Story
ਤਾਜ਼ਾ ਖਬਰਾਂ
Share it