ਅਮਰੀਕਾ ਵਿਚ ਇਕ ਮਹੀਨੇ ਦੌਰਾਨ ਚੌਥੇ ਭਾਰਤੀ ਵਿਦਿਆਰਥੀ ਦੀ ਮੌਤ
ਨਿਊ ਯਾਰਕ, 2 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਮਹੀਨੇ ਦੌਰਾਨ ਚੌਥੇ ਭਾਰਤੀ ਵਿਦਿਆਰਥੀ ਦੀ ਮੌਤ ਹੋਣ ਦਾ ਦੁਖਦ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਦੀ ਸ਼ਨਾਖਤ ਸ਼ਰੇਅਸ ਰੈਡੀ ਵਜੋਂ ਕੀਤੀ ਗਈ ਹੈ ਜੋ ਸਿਨਸਿਨਾਟੀ ਦੇ Çਲੰਡਨਰ ਸਕੂਲ ਆਫ ਬਿਜ਼ਨਸ ਵਿਚ ਪੜ੍ਹਦਾ ਸੀ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਫਿਲਹਾਲ ਕੋਈ […]

ਨਿਊ ਯਾਰਕ, 2 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਮਹੀਨੇ ਦੌਰਾਨ ਚੌਥੇ ਭਾਰਤੀ ਵਿਦਿਆਰਥੀ ਦੀ ਮੌਤ ਹੋਣ ਦਾ ਦੁਖਦ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਦੀ ਸ਼ਨਾਖਤ ਸ਼ਰੇਅਸ ਰੈਡੀ ਵਜੋਂ ਕੀਤੀ ਗਈ ਹੈ ਜੋ ਸਿਨਸਿਨਾਟੀ ਦੇ Çਲੰਡਨਰ ਸਕੂਲ ਆਫ ਬਿਜ਼ਨਸ ਵਿਚ ਪੜ੍ਹਦਾ ਸੀ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਫਿਲਹਾਲ ਕੋਈ ਸਾਜ਼ਿਸ਼ ਨਜ਼ਰ ਨਹੀਂ ਆਈ। ਨਿਊ ਯਾਰਕ ਸਥਿਤ ਭਾਰਤੀ ਕੌਂਸਲੇਟ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ, ‘‘ਸ਼ਰੇਅਸ ਰੈਡੀ ਦੀ ਬੇਵਕਤੀ ਮੌਤ ’ਤੇ ਬੇਹੱਦ ਅਫਸੋਸ ਹੈ। ਸ਼ਰੇਅਸ ਦੇ ਪਰਵਾਰ ਨਾਲ ਸੰਪਰਕ ਕਾਇਮ ਕੀਤਾ ਗਿਆ ਹੈ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।’’ ਸ਼ਰੇਅਸ ਰੈਡੀ ਦੀ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਸਾਹਮਣੇ ਨਹੀਂ ਆ ਸਕੀ।
ਸਿਨਸਿਨਾਟੀ ਦੇ ਬਿਜ਼ਨਸ ਸਕੂਲ ਵਿਚ ਪੜ੍ਹਦਾ ਸੀ ਸ਼ਰੇਅਸ ਰੈਡੀ
ਇਸ ਤੋਂ ਪਹਿਲਾਂ ਤਿੰਨ ਭਾਰਤੀ ਵਿਦਿਆਰਥੀ ਨੀਲ ਅਚਾਰਿਆ, ਵਿਵੇਕ ਸੈਣੀ ਅਤੇ ਅਕੁਲ ਧਵਨ ਅਮਰੀਕਾ ਵਿਚ ਦਮ ਤੋੜ ਚੁੱਕੇ ਹਨ। ਅਕੁਲ ਧਵਨ ਦੀ ਲਾਸ਼ਾ 20 ਜਨਵਰੀ ਨੂੰ ਇਲੀਨੌਇਸ ਅਰਬਾਨਾ ਸ਼ੈਂਪੇਨ ਯੂਨੀਵਰਸਿਟੀ ਦੇ ਬਾਹਰ ਮਿਲੀ ਸੀ ਅਤੇ ਪੋਸਟ ਮਾਰਟਮ ਰਿਪੋਰਟ ਮੁਤਾਬਕ ਉਸ ਦੀ ਮੌਤ ਹਾਈਪੋਥਰਮੀਆ ਕਾਰਨ ਹੋਈ। ਅਕੁਲ ਦੀ ਲਾਸ਼ ਮਿਲਣ ਤੋਂ ਪਹਿਲਾਂ ਉਸ ਦੇ ਲਾਪਤਾ ਹੋਣ ਦੀ ਗੱਲ ਸਾਹਮਣੇ ਆਈ ਅਤੇ ਉਸ ਦੇ ਮਾਪਿਆਂ ਨੇ ਯੂਨੀਵਰਸਿਟੀ ’ਤੇ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾਇਆ। ਦੂਜੇ ਪਾਸੇ ਇੰਡਿਆਨਾ ਦੀ ਇਕ ਯੂਨੀਵਰਸਿਟੀ ਵਿਚ ਪੜ੍ਹਦੇ ਨੀਲ ਅਚਾਰਿਆ ਦੀ ਲਾਸ਼ ਯੂਨੀਵਰਸਿਟੀ ਕੈਂਪਸ ਵਿਚੋਂ ਹੀ ਮਿਲੀ ਸੀ।
ਭਾਰਤ ਕੌਂਸਲੇਟ ਵੱਲੋਂ ਪਰਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ
ਪੁਲਿਸ ਮੁਤਾਬਕ 28 ਜਨਵਰੀ ਨੂੰ ਸਵੇਰੇ ਤਕਰੀਬਨ 11.30 ਵਜੇ ਕੈਂਪਸ ਵਿਚ ਇਕ ਲਾਸ਼ ਬਰਾਮਦ ਹੋਣ ਦੀ ਇਤਲਾਹ ਮਿਲੀ ਅਤੇ ਬਾਅਦ ਵਿਚ ਇਸ ਦੀ ਸ਼ਨਾਖਤ ਨੀਲ ਅਚਾਰਿਆ ਵਜੋਂ ਕੀਤੀ ਗਈ। ਉਹ 12 ਘੰਟੇ ਤੋਂ ਗਾਇਬ ਸੀ ਅਤੇ ਭਾਰਤ ਵਿਚ ਮੌਜੂਦ ਉਸ ਦੀ ਮਾਂ ਗੌਰੀ ਅਚਾਰਿਆ ਵੱਲੋਂ ਸੋਸ਼ਲ ਮੀਡੀਆ ਰਾਹੀਂ ਉਸ ਦੀ ਭਾਲ ਵਾਸਤੇ ਮਦਦ ਮੰਗੀ ਗਈ। ਨੀਲ ਅਚਾਰਿਆ ਦੀ ਮੌਤ ਦੇ ਕਾਰਨ ਵੀ ਹੁਣ ਤੱਕ ਸਾਹਮਣੇ ਨਹੀਂ ਆ ਸਕੇ।
SGPC ਨੇ CM Mann ਤੋਂ ਅਸਤੀਫੇ ਦੀ ਕੀਤੀ ਮੰਗ
ਅੰਮਿ੍ਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ‘ਚ ਪੁਲਿਸ ਵੱਲੋਂ ਗੋਲੀ ਚਲਾਉਣ ਦੇ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਐਸਜੀਪੀਸੀ ਵੱਲੋਂ ਵੀਰਵਾਰ ਨੂੰ ਵਿਸ਼ੇਸ਼ ਮੀਟਿੰਗ ਸੱਦੀ ਗਈ ਹੈ। ਜਿਸ ਵਿੱਚ ਚਾਰ ਪ੍ਰਸਤਾਵਾਂ ‘ਤੇ ਸਹਿਮਤੀ ਬਣੀ। ਇਸ ਦੇ ਨਾਲ ਹੀ ਸੀਐਮ ਮਾਨ ਖਿਲਾਫ ਐਫਆਈਆਰ ਦਰਜ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ ਹੈ।
ਮੀਟਿੰਗ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੁਲਾਇਆ ਸੀ। ਜਿਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਕੁੱਲ 4 ਮਤੇ ਪਾਸ ਕੀਤੇ ਗਏ। ਜਿਸ ‘ਚ ਪਹਿਲੀ ਵੋਟ ਨੇ ਸੀ.ਐਮ ਭਗਵੰਤ ਮਾਨ ‘ਤੇ ਗੁਰੂਘਰ ‘ਚ ਗੋਲੀਬਾਰੀ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਪੰਜਾਬ ਦੇ ਗ੍ਰਹਿ ਮੰਤਰੀ ਹਨ ਅਤੇ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਅਜਿਹਾ ਹੋਣਾ ਸੰਭਵ ਨਹੀਂ ਹੈ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਵਫ਼ਦ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਨੂੰ ਵੀ ਮਿਲੇਗਾ। ਰਾਜਪਾਲ ਨਾਲ ਮੁਲਾਕਾਤ ਕਰਕੇ ਇਸ ਘਟਨਾ ਵਿੱਚ ਸ਼ਾਮਲ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ। ਧਾਮੀ ਨੇ ਕਿਹਾ ਕਿ ਪਹਿਲਾਂ ਹੀ ਕਈ ਮਾਮਲਿਆਂ ਵਿੱਚ ਜਾਂਚ ਦੇ ਨਾਂ ’ਤੇ ਸਾਲਾਂਬੱਧੀ ਉਡੀਕ ਕੀਤੀ ਜਾ ਚੁੱਕੀ ਹੈ।