ਵਿਆਹ ਵਾਲੇ ਦਿਨ ਲਾੜੀ ਦੀ ਮੌਤ
ਫਿਰੋਜ਼ਪੁਰ , 27 ਫ਼ਰਵਰੀ, ਨਿਰਮਲ : ਫਿਰੋਜ਼ਪੁਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਆਹ ਵਾਲੇ ਦਿਨ ਲਾੜੀ ਦੀ ਮੌਤ ਹੋ ਗਈ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵਿਆਹ ਦੀਆਂ ਖੁਸ਼ੀਆਂ ਅਚਾਨਕ ਮਾਤਮ ਵਿੱਚ ਬਦਲ ਗਈਆਂ। ਵਿਆਹ ਦੌਰਾਨ ਲਾੜੀ ਦਾ ਬਲੱਡ ਪ੍ਰੈਸ਼ਰ (ਬੀਪੀ) ਲੋਅ ਹੋ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ […]
By : Editor Editor
ਫਿਰੋਜ਼ਪੁਰ , 27 ਫ਼ਰਵਰੀ, ਨਿਰਮਲ : ਫਿਰੋਜ਼ਪੁਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਆਹ ਵਾਲੇ ਦਿਨ ਲਾੜੀ ਦੀ ਮੌਤ ਹੋ ਗਈ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵਿਆਹ ਦੀਆਂ ਖੁਸ਼ੀਆਂ ਅਚਾਨਕ ਮਾਤਮ ਵਿੱਚ ਬਦਲ ਗਈਆਂ। ਵਿਆਹ ਦੌਰਾਨ ਲਾੜੀ ਦਾ ਬਲੱਡ ਪ੍ਰੈਸ਼ਰ (ਬੀਪੀ) ਲੋਅ ਹੋ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬਰਾਤ ਨੂੰ ਖਾਲੀ ਹੱਥ ਪਰਤਣਾ ਪਿਆ। ਲੜਕੀ ਦੇ ਪਰਿਵਾਰ ਵਾਲਿਆਂ ਨੂੰ ਡੋਲੀ ਦੀ ਥਾਂ ਅਰਥੀ ਚੁੱਕਣੀ ਪਈ।
ਮਾਮਲਾ ਗੁਰੂਹਰਸਹਾਏ ਦੇ ਪਿੰਡ ਸਵਾਹ ਵਾਲਾ ਦਾ ਹੈ। ਜੈ ਚੰਦ ਦੀ 23 ਸਾਲਾ ਬੇਟੀ ਨੀਲਮ ਦਾ ਵਿਆਹ ਸੋਮਵਾਰ ਨੂੰ ਸੀ। ਮਹਿੰਦਰ ਕੁਮਾਰ ਥਿੰਦ ਦਾ ਲੜਕਾ ਗੁਰਪ੍ਰੀਤ ਬਰਾਤ ਲੈਕੇ ਪੁੱਜਿਆ ਸੀ। ਘਰ ਵਾਲਿਆਂ ਨੇ ਬਰਾਤ ਦਾ ਸੁਆਗਤ ਧੂਮਧਾਮ ਨਾਲ ਕੀਤਾ। ਹਰ ਪਾਸੇ ਖੁਸ਼ੀ ਦਾ ਮਾਹੌਲ ਸੀ।ਨੀਲਮ ਦੀ ਮਾਂ ਨੇ ਦੱਸਿਆ ਕਿ ਆਨੰਦ ਕਾਰਜ ਤੋਂ ਪਹਿਲਾਂ ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਉਹ ਘਬਰਾਹਟ ਮਹਿਸੂਸ ਕਰ ਰਹੀ ਸੀ। ਇਸ ਤੋਂ ਬਾਅਦ ਉਸ ਨੂੰ ਪੀਣ ਲਈ ਪਾਣੀ ਦਿੱਤਾ ਗਿਆ ਅਤੇ ਉਸ ਨੇ ਰਾਹਤ ਮਹਿਸੂਸ ਕੀਤੀ। ਫਿਰ ਉਸ ਦੇ ਆਨੰਦ ਕਾਰਜ ਹੋਏ।
ਜਦੋਂ ਬੇਟੀ ਨੂੰ ਸਟੇਜ ’ਤੇ ਲੈ ਕੇ ਜਾ ਰਹੇ ਸੀ ਤਾਂ ਉਹ ਬੇਹੋਸ਼ ਹੋ ਗਈ। ਨੀਲਮ ਦੇ ਮੂੰਹ ’ਤੇ ਪਾਣੀ ਦੇ ਛਿੱਟੇ ਮਾਰੇ ਲੇਕਿਨ ਹੋਸ਼ ਨਹੀਂ ਆਈ।ਦਸ ਮਿੰਟ ਤੱਕ ਲੋਕਾਂ ਨੇ ਲੜਕੀ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ । ਘਰ ਵਾਲਿਆਂ ਨੇ ਤੁਰੰਤ ਡਾਕਟਰ ਨੂੰ ਬੁਲਾਇਆ ਅਤੇ ਲੜਕੀ ਨੂੰ ਦਿਖਾਇਆ। ਉਸੇ ਦੌਰਾਨ ਡਾਕਟਰ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਹਰ ਪਾਸੇ ਮਾਤਮ ਛਾ ਗਿਆ।
ਇਹ ਖ਼ਬਰ ਵੀ ਪੜ੍ਹੋ
ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿਚ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਿੱਲੀ ਪਹੁੰਚ ਗਏ ਹਨ। ਦਿੱਲੀ ਪਹੁੰਚ ਕੇ ਉਨ੍ਹਾਂ ਨੇ ਕਾਂਗਰਸ ਦੀ ਸੀਨੀਅਰ ਨੇਤਾ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਮੁਲਾਕਾਤ ਤੋਂ ਸਾਫ਼ ਹੋ ਗਿਆ ਹੈ ਕਿ ਭਾਜਪਾ ਵਿੱਚ ਜਾਣ ਦੀਆਂ ਗੱਲਾਂ ਸਿਰਫ਼ ਅਫ਼ਵਾਹਾਂ ਹਨ। ਇਸ ਮੁਲਾਕਾਤ ਨਾਲ ਸਿੱਧੂ ਨੇ ਇਕ ਵਾਰ ਫਿਰ ਸ਼ਾਂਤ ਰਹਿੰਦੇ ਹੋਏ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਸਿੱਧੂ ਨੇ ਮੰਗਲਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਆਪਣੇ ਦਿੱਲੀ ਦੌਰੇ ਦੀ ਤਸਵੀਰ ਸਾਂਝੀ ਕੀਤੀ। ਤਸਵੀਰ ਵਿੱਚ, ਉਹ ਆਪਣੇ ਸਿਗਨੇਚਰ ਸਟਾਈਲ ਕਾਲੇ ਕੁੜਤੇ ਅਤੇ ਕਢਾਈ ਵਾਲੇ ਸ਼ਾਲ ਵਿੱਚ ਪ੍ਰਿਅੰਕਾ ਗਾਂਧੀ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਿੱਧੂ ਨੇ ਲਿਖਿਆ- ਅੱਜ ਉਨ੍ਹਾਂ ਨਾਲ ਦਿੱਲੀ ਵਿੱਚ ਮੁਲਾਕਾਤ ਹੋਈ। ਅੱਗੇ ਦੇ ਰਾਹ ’ਤੇ ਹਾਂ-ਪੱਖੀ ਚਰਚਾ ਹੋਈ।
ਜਦੋਂ ਕਿ ਇਸ ਅਹੁਦੇ ਤੋਂ ਪਹਿਲਾਂ ਪੰਜਾਬ ਦੇ ਸੀਐਮ ਭਗਵੰਤ ਨੇ ਚੰਡੀਗੜ੍ਹ ’ਚ ਇਕ ਸਮਾਗਮ ’ਚ ਉਨ੍ਹਾਂ ’ਤੇ ਵਿਅੰਗ ਕੱਸਿਆ ਸੀ। ਜਿਸ ਵਿੱਚ ਇਸ ਦੀ ਤੁਲਨਾ ਇੱਕ ਵਿਆਹ ਵਿੱਚ ਦਿੱਤੇ ਸੂਟ ਨਾਲ ਕੀਤੀ ਗਈ ਸੀ।
ਨਵਜੋਤ ਸਿੰਘ ਸਿੱਧੂ ਪਿਛਲੇ ਡੇਢ ਮਹੀਨੇ ਤੋਂ ਕਾਂਗਰਸ ਪਾਰਟੀ ਤੋਂ ਪੂਰੀ ਤਰ੍ਹਾਂ ਵੱਖ ਹੋ ਚੁੱਕੇ ਹਨ। ਉਹ ਨਾ ਤਾਂ ਕਾਂਗਰਸ ਦੀ ਕਿਸੇ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਨਾ ਹੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਮਰਾਲਾ ਕਨਵੈਨਸ਼ਨ ਵਿੱਚ ਸ਼ਾਮਲ ਹੋਏ। ਹਾਲਾਂਕਿ ਉਹ ਕਾਂਗਰਸੀ ਨੇਤਾਵਾਂ ਨਾਲ ਜ਼ਰੂਰ ਮੁਲਾਕਾਤ ਕਰ ਰਹੇ ਹਨ।
ਉਨ੍ਹਾਂ ਕਿਸਾਨ ਸੰਘਰਸ਼ ਨੂੰ ਲੈ ਕੇ ਪਟਿਆਲਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਨੂੰ ਘੇਰਿਆ ਸੀ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਚਰਚਾ ਹੈ।
ਸੂਤਰਾਂ ਮੁਤਾਬਕ ਭਾਜਪਾ ਨਵਜੋਤ ਸਿੱਧੂ ਨੂੰ ਲੋਕ ਸਭਾ ਚੋਣ ਵੀ ਲੜਾ ਸਕਦੀ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਸਿੱਧੂ ਇਸ ਸੀਟ ਤੋਂ ਤਿੰਨ ਵਾਰ ਭਾਜਪਾ ਦੇ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।