ਇੰਗਲੈਂਡ ਤੋਂ ਆਏ ਐਨਆਰਆਈ ਦੀ ਸ਼ੱਕੀ ਹਾਲਾਤ ਵਿਚ ਮੌਤ
ਜਲੰਧਰ, 20 ਨਵੰਬਰ, ਨਿਰਮਲ : : ਪਠਾਨਕੋਟ ਬਾਈਪਾਸ ਚੌਕ ਨੇੜੇ ਬੀਡੀਏ ਇਨਕਲੇਵ ਸੁਸਾਇਟੀ ’ਚ ਬੀਤੀ ਰਾਤ ਨੌਜਵਾਨਾਂ ਦੀ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਐਨਆਰਆਈ ਨਾਲ ਝਗੜਾ ਹੋ ਗਿਆ ਤੇ ਲੜਾਈ ਦੌਰਾਨ ਐਨਆਰਆਈ ਹੇਠਾਂ ਡਿੱਗ ਗਿਆ, ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਡਾ. ਡਾਕਟਰਾਂ ਨੇ ਐਨਆਰਆਈ ਨੂੰ ਮ੍ਰਿਤਕ ਐਲਾਨ ਦਿੱਤਾ। […]
By : Editor Editor
ਜਲੰਧਰ, 20 ਨਵੰਬਰ, ਨਿਰਮਲ : : ਪਠਾਨਕੋਟ ਬਾਈਪਾਸ ਚੌਕ ਨੇੜੇ ਬੀਡੀਏ ਇਨਕਲੇਵ ਸੁਸਾਇਟੀ ’ਚ ਬੀਤੀ ਰਾਤ ਨੌਜਵਾਨਾਂ ਦੀ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਐਨਆਰਆਈ ਨਾਲ ਝਗੜਾ ਹੋ ਗਿਆ ਤੇ ਲੜਾਈ ਦੌਰਾਨ ਐਨਆਰਆਈ ਹੇਠਾਂ ਡਿੱਗ ਗਿਆ, ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਡਾ. ਡਾਕਟਰਾਂ ਨੇ ਐਨਆਰਆਈ ਨੂੰ ਮ੍ਰਿਤਕ ਐਲਾਨ ਦਿੱਤਾ। ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਸਾਇਟੀ ਦੇ ਲੋਕਾਂ ਨੇ ਦੱਸਿਆ ਕਿ ਚਰਨਜੀਤ ਸਿੰਘ ਸੁਸਾਇਟੀ ਦੀ ਚੌਥੀ ਮੰਜ਼ਿਲ ਦੇ ਫਲੈਟ ’ਤੇ ਰਹਿੰਦਾ ਸੀ ਤੇ ਤੀਜੀ ਮੰਜ਼ਲ ’ਤੇ ਉਸ ਦੇ ਨਾਲ ਇਕ ਪ੍ਰਰਾਈਵੇਟ ਕਾਲਜ ਦਾ ਪ੍ਰੋਫੈਸਰ ਰਹਿੰਦਾ ਹੈ। ਉਸ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ। ਐਤਵਾਰ ਰਾਤ ਨੂੰ ਨੌਜਵਾਨ ਨੇ ਐਨਆਰਆਈ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਲੜਾਈ ਦੌਰਾਨ ਚਰਨਜੀਤ ਹੇਠਾਂ ਡਿੱਗ ਗਿਆ ਤੇ ਬੇਹੋਸ਼ੀ ਦੀ ਹਾਲਤ ’ਚ ਨੇੜਲੇ ਹਸਪਤਾਲ ਲਿਜਾਂਦਿਆਂ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਜਾਂਚ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।
ਸੁਸਾਇਟੀ ਦੇ ਲੋਕਾਂ ਨੇ ਦੱਸਿਆ ਕਿ ਚਰਨਜੀਤ ਸਿੰਘ ਇੰਗਲੈਂਡ ਦਾ ਨਾਗਰਿਕ ਸੀ ਤੇ ਉਹ ਹਰ ਦੋ ਸਾਲ ਬਾਅਦ ਪੰਜਾਬ ਆਉਂਦਾ ਰਹਿੰਦਾ ਸੀ। ਇਸ ਵਾਰ ਉਹ ਚਾਰ ਹਫ਼ਤੇ ਪਹਿਲਾਂ ਆਪਣੇ ਭਤੀਜੇ ਨਾਲ ਪੰਜਾਬ ਪਰਤਿਆ ਸੀ।
ਐਨਆਰਆਈ ਦੀ ਕੁਝ ਨੌਜਵਾਨਾਂ ਨਾਲ ਲੜਾਈ ਹੋ ਗਈ। ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਵੀ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਸੁਰਾਗ ਛੁਪਾਉਣ ਲਈ ਚੌਕੀਦਾਰ ਦੇ ਕਮਰੇ ਵਿੱਚ ਲੱਗੇ ਸੀਸੀਟੀਵੀ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਏ। ਹਾਲਾਂਕਿ ਪੁਲਿਸ ਨੇ ਮੁਲਜ਼ਮਾਂ ਨੂੰ ਉਨ੍ਹਾਂ ਦੀ ਕਾਰ ਨੰਬਰਾਂ ਰਾਹੀਂ ਟਰੇਸ ਕਰ ਲਿਆ। ਚੌਕੀਦਾਰ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਕੁਝ ਹਾਸਲ ਨਹੀਂ ਹੋਇਆ।