Begin typing your search above and press return to search.

10 ਸਾਲ ਪਹਿਲਾਂ ਜਰਮਨ ਗਏ ਪੰਜਾਬੀ ਨੌਜਵਾਨ ਦੀ ਮੌਤ

ਹੁਸ਼ਿਆਰਪੁਰ, (ਅਮਰੀਕ ਕੁਮਾਰ) : 33 ਸਾਲਾ ਨੌਜਵਾਨ ਅਸ਼ੋਕ ਕੁਮਾਰ 10 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਜਰਮਨ ਗਿਆ ਸੀ, ਜਿੱਥੇ ਪਿਛਲੇ ਦਿਨੀਂ ਉਸ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਉਹ ਹੁਸ਼ਿਆਰਪੁਰ ਦੇ ਤਲਵਾੜਾ ਬਲਾਕ ’ਚ ਪੈਂਦੇ ਪਿੰਡ ਰਾਏਪੁਰ ਦਾ ਵਾਸੀ ਸੀ। ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਕਿ ਅਸ਼ੋਕ 10 ਸਾਲ ਪਹਿਲਾਂ ਜਰਮਨ […]

10 ਸਾਲ ਪਹਿਲਾਂ ਜਰਮਨ ਗਏ ਪੰਜਾਬੀ ਨੌਜਵਾਨ ਦੀ ਮੌਤ
X

Editor EditorBy : Editor Editor

  |  23 Nov 2023 10:51 AM IST

  • whatsapp
  • Telegram

ਹੁਸ਼ਿਆਰਪੁਰ, (ਅਮਰੀਕ ਕੁਮਾਰ) : 33 ਸਾਲਾ ਨੌਜਵਾਨ ਅਸ਼ੋਕ ਕੁਮਾਰ 10 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਜਰਮਨ ਗਿਆ ਸੀ, ਜਿੱਥੇ ਪਿਛਲੇ ਦਿਨੀਂ ਉਸ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ।


ਉਹ ਹੁਸ਼ਿਆਰਪੁਰ ਦੇ ਤਲਵਾੜਾ ਬਲਾਕ ’ਚ ਪੈਂਦੇ ਪਿੰਡ ਰਾਏਪੁਰ ਦਾ ਵਾਸੀ ਸੀ। ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਕਿ ਅਸ਼ੋਕ 10 ਸਾਲ ਪਹਿਲਾਂ ਜਰਮਨ ਗਿਆ ਸੀ। ਮੌਤ ਤੋਂ ਇਕ ਰਾਤ ਪਹਿਲਾਂ ਉਸ ਦੀ ਪਤਨੀ ਨਾਲ ਉਸ ਦੀ ਗੱਲ ਹੋਈ ਤੇ ਉਸ ਨੇ ਦੱਸਿਆ ਕਿ ਉਸ ਦੀ ਛਾਤੀ ਵਿਚ ਦਰਦ ਹੋ ਰਿਹਾ ਹੈ, ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਨੂੰ ਹਸਪਤਾਲ ਜਾਣ ਲਈ ਕਿਹਾ ਤੇ ਉਹ ਹਸਪਤਾਲ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਟੈਸਟ ਲਿਖੇ ਸਨ। ਇਹ ਟੈਸਟ ਉਹ ਕਰਵਾ ਹੀ ਰਿਹਾ ਸੀ ਕਿ ਬੀਤੇ ਦਿਨੀਂ ਇਸੇ ਦਰਦ ਦੇ ਚਲਦਿਆਂ ਰਾਤ ਨੂੰ ਉਸ ਦੀ ਮੌਤ ਹੋ ਗਈ।


ਮ੍ਰਿਤਕ ਦੇ ਭਰਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਸ਼ੋਕ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਉਸ ਦਾ ਆਪਣੇ ਰੀਤੀ ਰਿਵਾਜਾਂ ਮੁਤਾਬਕ ਅੰਤਮ ਸੰਸਕਾਰ ਕਰ ਸਕਣ। ਪਰਿਵਾਰ ਵਿਚ ਜਿਥੇ ਦੁੱਖ ਦਾ ਕਹਿਰ ਡਿੱਗ ਗਿਆ ਹੈ ਉਥੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

Next Story
ਤਾਜ਼ਾ ਖਬਰਾਂ
Share it