ਆਸਟ੍ਰੇਲੀਆ ਵਿਚ ਲੁੱਟ ਦੀ ਵਾਰਦਾਤ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਹੋਬਾਰਟ, 31 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਆਸਟ੍ਰੇਲੀਆ ਵਿਚ ਲੁੱਟ ਦੀ ਵਾਰਦਾਤ ਦੌਰਾਨ ਇਕ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਸ਼ਨਾਖਤ 27 ਸਾਲ ਦੇ ਦੀਪਿੰਦਰਜੀਤ ਸਿੰਘ ਵਜੋਂ ਕੀਤੀ ਗਈ ਹੈ ਜੋ ਆਪਣੇ ਦੋਸਤਾਂ ਨਾਲ ਸਮੁੰਦਰ ਕਿਨਾਰੇ ਸੈਰ ਸਪਾਟਾ ਕਰਨ ਗਿਆ ਅਤੇ ਕੁਝ ਲੁਟੇਰਿਆਂ ਨੇ ਉਸ ਦੀ ਮਹਿਲਾ ਦੋਸਤ ਦਾ ਪਰਸ ਖੋਹਣ ਦਾ […]
By : Editor Editor
ਹੋਬਾਰਟ, 31 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਆਸਟ੍ਰੇਲੀਆ ਵਿਚ ਲੁੱਟ ਦੀ ਵਾਰਦਾਤ ਦੌਰਾਨ ਇਕ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਸ਼ਨਾਖਤ 27 ਸਾਲ ਦੇ ਦੀਪਿੰਦਰਜੀਤ ਸਿੰਘ ਵਜੋਂ ਕੀਤੀ ਗਈ ਹੈ ਜੋ ਆਪਣੇ ਦੋਸਤਾਂ ਨਾਲ ਸਮੁੰਦਰ ਕਿਨਾਰੇ ਸੈਰ ਸਪਾਟਾ ਕਰਨ ਗਿਆ ਅਤੇ ਕੁਝ ਲੁਟੇਰਿਆਂ ਨੇ ਉਸ ਦੀ ਮਹਿਲਾ ਦੋਸਤ ਦਾ ਪਰਸ ਖੋਹਣ ਦਾ ਯਤਨ ਕਰਦਿਆਂ ਦੋਹਾਂ ਨੂੰ ਪਾਣੀ ਵਿਚ ਧੱਕਾ ਦੇ ਦਿਤਾ। ਆਸਟ੍ਰੇਲੀਆ ਦੇ ਹੋਬਾਰਟ ਸ਼ਹਿਰ ਵਿਚ ਹੋਈ ਵਾਰਦਾਤ ਦੌਰਾਨ ਦੀਪਿੰਦਰਜੀਤ ਸਿੰਘ ਦੀ ਮਹਿਲਾ ਦੋਸਤ ਕਿਸੇ ਤਰੀਕੇ ਨਾਲ ਤੈਰ ਕੇ ਬਾਹਰ ਆ ਗਈ ਪਰ ਉਹ ਪਾਣੀ ਵਿਚੋਂ ਨਿਕਲ ਨਾ ਸਕਿਆ।
27 ਸਾਲ ਦੇ ਦੀਪਿੰਦਰਜੀਤ ਸਿੰਘ ਵਜੋਂ ਕੀਤੀ ਗਈ ਸ਼ਨਾਖਤ
ਐਮਰਜੰਸੀ ਕਾਮਿਆਂ ਨੇ ਦੀਪਿੰਦਰਜੀਤ ਸਿੰਘ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੋਸਤ ਵੱਲੋਂ ਪਾਣੀ ਵਿਚੋਂ ਬਾਹਰ ਨਿਕਲ ਕੇ ਰੌਲਾ ਪਾਉਣ ’ਤੇ ਕੁਝ ਲੋਕ ਦੀਪਿੰਦਰਜੀਤ ਨੂੰ ਬਚਾਉਣ ਲਈ ਆਏ ਪਰ ਹਨੇਰਾ ਹੋਣ ਕਾਰਨ ਮਾਮਲਾ ਉਲਝ ਗਿਆ। ਉਧਰ ਪੁਲਿਸ ਨੇ ਦੱਸਿਆ ਕਿ 17 ਸਾਲ ਅਤੇ 25 ਸਾਲ ਦੀਆਂ ਦੋ ਕੁੜੀਆਂ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹਿਲਾ ਸ਼ੱਕੀਆਂ ਦੇ ਪੁਰਸ਼ ਸਾਥੀਆਂ ਦੀ ਉਮਰ 17 ਸਾਲ ਅਤੇ 19 ਸਾਲ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਕਲੇਰਮੌਂਟ ਤੋਂ ਕਾਬੂ ਕੀਤਾ ਗਿਆ। ਡਿਟੈਕਟਿਕ ਇੰਸਪੈਕਟਰ ਡੇਵਿਡ ਗਿੱਲ ਨੇ ਦਸਿਆ ਕਿ ਦੀਪਿੰਦਰਜੀਤ ਸਿੰਘ ਅਤੇ ਉਸ ਦੀ ਮਹਿਲਾ ਦੋਸਤ ਬੰਦਰਗਾਹ ਦੇ ਇਕ ਕੰਢੇ ’ਤੇ ਬੈਠੇ ਗੱਲਾਂ ਕਰ ਰਹੇ ਸਨ ਜਦੋਂ ਲੁਟੇਰਿਆਂ ਨੇ ਔਰਤ ਦਾ ਪਰਸ ਖੋਹਣ ਦਾ ਯਤਨ ਕੀਤਾ। ਦੋਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਪਰੋਂ ਲੁਟੇਰਿਆਂ ਨੇ ਧੱਕਾ ਮਾਰ ਦਿਤਾ। ਇਹ ਇਕ ਵੱਡੀ ਤਰਾਸਦੀ ਸਾਬਤ ਹੋਈ।
ਲੁਟੇਰਿਆਂ ਨੇ ਮਹਿਲਾ ਦਾ ਪਰਸ ਖੋਹਣ ਵੇਲੇ ਦੀਪਿੰਦਰਜੀਤ ਨੂੰ ਮਾਰਿਆ ਪਾਣੀ ’ਚ ਧੱਕਾ
ਭਾਵੇਂ ਪੁਲਿਸ ਵੱਲੋਂ ਮਰਨ ਵਾਲੇ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਦੀਪਿੰਦਰਜੀਤ ਸਿੰਘ ਦੇ ਦੋਸਤਾਂ ਵੱਲੋਂ ਉਸ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਜਿਸ ਰਾਹੀਂ ਅੰਤਮ ਰਿਪੋਰਟ ਮਿਲਣ ਤੱਕ 28 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਤਰ ਹੋ ਚੁੱਕੀ ਸੀ। ਉਧਰ ਪੁਲਿਸ ਵੱਲੋਂ ਉਨ੍ਹਾਂ ਦੋ ਜਣਿਆਂ ਦਾ ਸ਼ੁਕਰੀਆ ਅਦਾ ਕੀਤਾ ਗਿਆ ਜਿਨ੍ਹਾਂ ਨੇ ਸਮੁੰਦਰ ਵਿਚ ਛਾਲਾਂ ਮਾਰ ਕੇ ਦੀਪਿੰਦਰਜੀਤ ਸਿੰਘ ਨੂੰ ਬਚਾਉਣ ਦਾ ਯਤਨ ਕੀਤਾ। ਇੰਸਪੈਕਟ ਡੇਵਿਡ ਗਿੱਲ ਨੇ ਕਿਹਾ ਕਿ ਨੌਜਵਾਨ ਨੂੰ ਸੰਭਾਵਤ ਤੌਰ ’ਤੇ ਤੈਰਨਾ ਨਹੀਂ ਸੀ ਆਉਂਦਾ ਅਤੇ ਇਸ ਮਾਮਲੇ ਵਿਚ ਸ਼ਰਾਬ ਦੀ ਕੋਈ ਭੂਮਿਕ ਨਜ਼ਰ ਨਹੀਂ ਆਉਂਦੀ।