ਅਮਰੀਕਾ ਵਿਚ ਭਾਰਤੀ ਪਰਵਾਰ ਦੇ 4 ਜੀਆਂ ਦੀ ਮੌਤ
ਕੈਲੇਫੋਰਨੀਆ, 14 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਕੈਲੈਫੋਰਨੀਆ ਸੂਬੇ ਵਿਚ ਚਾਰ ਜੀਆਂ ਵਾਲੇ ਭਾਰਤੀ ਪਰਵਾਰ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਸੈਨ ਮੈਟੇਓ ਪੁਲਿਸ ਵੱਲੋਂ ਪਰਵਾਰ ਦੀ ਸ਼ਨਾਖਤ 42 ਸਾਲ ਦੇ ਆਨੰਦ ਸੁਜੀਤ ਹੈਨਰੀ, ਉਸ ਦੀ 40 ਸਾਲਾ ਪਤਨੀ ਐਲਿਸ ਪ੍ਰਿਅੰਕਾ ਅਤੇ ਚਾਰ ਸਾਲ ਦੇ ਜੌੜੇ ਬੱਚਿਆਂ ਵਜੋਂ ਕੀਤੀ ਗਈ ਹੈ। ਪੁਲਿਸ ਨੇ […]
By : Editor Editor
ਕੈਲੇਫੋਰਨੀਆ, 14 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਕੈਲੈਫੋਰਨੀਆ ਸੂਬੇ ਵਿਚ ਚਾਰ ਜੀਆਂ ਵਾਲੇ ਭਾਰਤੀ ਪਰਵਾਰ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਸੈਨ ਮੈਟੇਓ ਪੁਲਿਸ ਵੱਲੋਂ ਪਰਵਾਰ ਦੀ ਸ਼ਨਾਖਤ 42 ਸਾਲ ਦੇ ਆਨੰਦ ਸੁਜੀਤ ਹੈਨਰੀ, ਉਸ ਦੀ 40 ਸਾਲਾ ਪਤਨੀ ਐਲਿਸ ਪ੍ਰਿਅੰਕਾ ਅਤੇ ਚਾਰ ਸਾਲ ਦੇ ਜੌੜੇ ਬੱਚਿਆਂ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਦੋ ਜਣਿਆਂ ਦੀ ਮੌਤ ਗੋਲੀਆਂ ਲੱਗਣ ਕਾਰਨ ਹੋਈ ਜਦਕਿ ਦੋ ਜਣਿਆਂ ਦੀ ਮੌਤ ਦੇ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ।
ਪਤੀ ਨੇ ਪਤਨੀ ਅਤੇ ਬੱਚਿਆਂ ਨੂੰ ਗੋਲੀ ਮਾਰਨ ਮਗਰੋਂ ਕੀਤੀ ਖੁਦਕੁਸ਼ੀ
ਕੇ.ਟੀ.ਵੀ. ਯੂ. ਦੀ ਰਿਪੋਰਟ ਮੁਤਾਬਕ ਆਨੰਦ ਸੁਜੀਤ ਨੇ ਬਾਥਟੱਬ ਵਿਚ ਆਪਣੀ ਪਤਨੀ ਨੂੰ ਗੋਲੀ ਮਾਰਨ ਮਗਰੋਂ ਪਸਤੌਲ ਦਾ ਮੂੰਹ ਆਪਣੇ ਵੱਲ ਕਰ ਲਿਆ। ਪੁਲਿਸ ਨੂੰ ਮੌਕਾ ਏ ਵਾਰਦਾਤ ਤੋਂ 9 ਐਮ.ਐਮ. ਬੋਰ ਵਾਲੀ ਪਸਤੌਲ ਮਿਲੀ ਜੋ ਕੁਝ ਮਹੀਨੇ ਪਹਿਲਾਂ ਆਨੰਦ ਸੁਜੀਤ ਵੱਲੋਂ ਕਾਨੂੰਨੀ ਤੌਰ ’ਤੇ ਖਰੀਦੀ ਗਈ ਸੀ। ਗੁਆਂਢੀਆਂ ਨੇ ਦੱਸਿਆ ਕਿ ਬੱਚਿਆਂ ਦੀ ਦਾਦੀ ਵੱਲੋਂ ਫੋਨ ਕਰ ਕੇ ਆਪਣੇ ਪਰਵਾਰ ਦੀ ਸੁੱਖ ਸਾਂਦ ਪਤਾ ਕਰਨ ਲਈ ਆਖਿਆ ਗਿਆ ਕਿਉਂਕਿ ਕੋਈ ਉਸ ਦੀ ਫੋਨ ਕਾਲ ਦਾ ਜਵਾਬ ਨਹੀਂ ਦੇ ਰਿਹਾ ਸੀ। ਸੰਭਾਵਤ ਤੌਰ ’ਤੇ ਗੁਆਂਢੀਆਂ ਨੇ 911 ’ਤੇ ਕਾਲ ਕਰ ਦਿਤੀ ਅਤੇ ਪੁਲਿਸ ਅਫਸਰਾਂ ਨੇ ਘਰ ਦੇ ਗੁਸਲਖਾਨੇ ਅਤੇ ਇਕ ਕਮਰੇ ਵਿਚੋਂ ਲਾਸ਼ਾਂ ਬਰਾਮਦ ਕੀਤੀਆਂ। ਪੁਲਿਸ ਨੇ ਘਰ ਵਿਚ ਦਾਖਲ ਹੋਣ ਵਾਲੇ ਸਾਰੇ ਦਰਵਾਜ਼ਿਆਂ ਨੂੰ ਚੰਗੀ ਘੋਖਿਆ ਪਰ ਕਿਸੇ ਚੋਰ ਲੁਟੇਰੇ ਜਾਂ ਹੋਰ ਗੈਰਸਮਾਜਿਕ ਅਨਸਰ ਦੇ ਦਾਖਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਸੈਨ ਮੈਟੇਓ ਪੁਲਿਸ ਵੱਲੋਂ ਆਂਢ ਗੁਆਂਢ ਵਿਚ ਵਸਦੇ ਲੋਕਾਂ ਨੂੰ ਯਕੀਨ ਦਿਵਾਇਆ ਗਿਆ ਕਿ ਇਹ ਵਾਰਦਾਤ ਹੋਰਨਾਂ ਵਾਸਤੇ ਖਤਰਾ ਪੈਦਾ ਨਹੀਂ ਕਰਦੀ ਪਰ ਇਕੋ ਵੇਲੇ ਚਾਰ ਮੌਤਾਂ ਦੀ ਖਬਰ ਸੁਣ ਕੇ ਲੋਕ ਝੰਜੋੜੇ ਗਏ। ਮੈਥਿਊ ਸ਼ੈਲਡਨ ਨੇ ਦੱਸਿਆ ਕਿ ਉਸ ਨੇ ਆਪਣੀ ਪੂਰੀ ਜ਼ਿੰਦਗੀ ਸ਼ਹਿਰ ਵਿਚ ਬਤੀਤ ਕਰ ਦਿਤੀ ਪਰ ਅਜਿਹੇ ਵਾਰਦਾਤ ਕਦੇ ਨਹੀਂ ਦੇਖੀ। ਮੈਥਿਊ ਦਾ ਕਹਿਣਾ ਸੀ ਕਿ ਇਲਾਕੇ ਵਿਚ ਗੈਰ ਕੁਦਰਤੀ ਮੌਤਾਂ ਦਾ ਵਰਤਾਰਾ ਸ਼ਾਇਦ ਹੀ ਕਦੇ ਦੇਖਣ ਨੂੰ ਮਿਲਿਆ ਹੋਵੇ ਕਿਉਂਕਿ ਇਹ ਬੇਹੱਦ ਸ਼ਾਂਤ ਇਲਾਕਾ ਹੈ।