ਇਜ਼ਰਾਈਲ ਦੇ ਰਾਜਦੂਤ ’ਤੇ ਚੀਨ ’ਚ ਜਾਨਲੇਵਾ ਹਮਲਾ, ਹਸਪਤਾਲ ਭਰਤੀ
ਬੀਜਿੰਗ, 13 ਅਕਤੂਬਰ, ਨਿਰਮਲ : ਚੀਨ ਦੀ ਰਾਜਧਾਨੀ ਬੀਜਿੰਗ ਵਿਚ ਇੱਕ ਇਜ਼ਰਾਈਲੀ ਰਾਜਦੂਤ ’ਤੇ ਜਾਨਲੇਵਾ ਹਮਲਾ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਜ਼ਰਾਈਲੀ ਰਾਜਦੂਤ ’ਤੇ ਚਾਕੂ ਨਾਲ ਹਮਲਾ ਹੋਇਆ ਹੈ। ਫਿਲਹਾਲ ਪੀੜਤ ਰਾਜਦੂਤ ਹਸਪਤਾਲ ਵਿਚ ਭਰਤੀ ਹੈ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਿਲਹਾਲ ਹਮਲੇ ਦਾ ਕਾਰਨ ਪਤਾ ਨਹੀਂ ਚਲ ਸਕਿਆ। ਜਿਸ ਦੀ […]
By : Hamdard Tv Admin
ਬੀਜਿੰਗ, 13 ਅਕਤੂਬਰ, ਨਿਰਮਲ : ਚੀਨ ਦੀ ਰਾਜਧਾਨੀ ਬੀਜਿੰਗ ਵਿਚ ਇੱਕ ਇਜ਼ਰਾਈਲੀ ਰਾਜਦੂਤ ’ਤੇ ਜਾਨਲੇਵਾ ਹਮਲਾ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਜ਼ਰਾਈਲੀ ਰਾਜਦੂਤ ’ਤੇ ਚਾਕੂ ਨਾਲ ਹਮਲਾ ਹੋਇਆ ਹੈ। ਫਿਲਹਾਲ ਪੀੜਤ ਰਾਜਦੂਤ ਹਸਪਤਾਲ ਵਿਚ ਭਰਤੀ ਹੈ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਿਲਹਾਲ ਹਮਲੇ ਦਾ ਕਾਰਨ ਪਤਾ ਨਹੀਂ ਚਲ ਸਕਿਆ। ਜਿਸ ਦੀ ਚੀਨ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇੱਕ ਪਾਸੇ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਲੱਗੀ ਹੋਈ ਹੈ ਇਸ ਦੇ ਚਲਦਿਆਂ ਪੂਰੇ ਮੱਧ ਪੂਰਵ ਵਿਚ ਹਾਲਾਤ ਤਣਾਅਪੂਰਣ ਹਨ। ਅਜਿਹੇ ਵਿਚ ਚੀਨ ਵਿਚ ਇਜ਼ਰਾਈਲ ਦੇ ਡਿਪਲੋਮੈਟ ’ਤੇ ਹਮਲੇ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਦੇ ਲੋਕਾਂ ’ਤੇ ਹਮਲੇ ਦੀ ਸੰਭਾਵਨਾ ਨੂੰ ਲੈ ਕੇ ਪਹਿਲਾਂ ਹੀ ਦੁਨੀਆ ਭਰ ’ਚ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਮੱਧ ਪੂਰਬ ’ਚ ਚੱਲ ਰਹੇ ਤਣਾਅ ਦਾ ਇਜ਼ਰਾਇਲੀ ਡਿਪਲੋਮੈਟ ’ਤੇ ਹਮਲੇ ਨਾਲ ਕੋਈ ਸਬੰਧ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਸਾਲ 2020 ’ਚ ਇਜ਼ਰਾਈਲ ’ਚ ਇਕ ਚੀਨੀ ਡਿਪਲੋਮੈਟ ਦੀ ਵੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਚੀਨੀ ਡਿਪਲੋਮੈਟ ਡੂ ਵੇਈ ਤਲ ਅਵੀਵ ਵਿੱਚ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ ਸੀ।
7 ਸਤੰਬਰ ਨੂੰ ਹਮਾਸ ਦੇ ਅੱਤਵਾਦੀ ਇਜ਼ਰਾਈਲ ਦੀ ਸਰਹੱਦ ’ਚ ਦਾਖਲ ਹੋਏ ਅਤੇ ਨਾਗਰਿਕਾਂ ’ਤੇ ਬੇਰਹਿਮੀ ਨਾਲ ਹਮਲਾ ਕੀਤਾ। ਗਾਜ਼ਾ ਪੱਟੀ ਤੋਂ ਇਜ਼ਰਾਈਲ ’ਤੇ ਹਜ਼ਾਰਾਂ ਰਾਕੇਟ ਦਾਗੇ ਗਏ। ਇਸ ਹਮਲੇ ਵਿੱਚ 1300 ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ। ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗਾਜ਼ਾ ਪੱਟੀ ’ਤੇ ਹਵਾਈ ਹਮਲੇ ਕੀਤੇ, ਜਿਸ ਵਿਚ 1500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਹੁਣ ਇਜ਼ਰਾਈਲ ਗਾਜ਼ਾ ’ਤੇ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਿਹਾ ਹੈ। ਇਸ ਨੂੰ ਲੈ ਕੇ ਮੱਧ ਪੂਰਬ ਵਿਚ ਮਾਹੌਲ ਗਰਮ ਹੋ ਗਿਆ ਹੈ।